ਸਿਰਸਾ ਆਪਣੇ ਸਾਰੇ ਅਪਰਾਧਕ ਕਮਾਂ ਦਾ ਰਿਕਾਰਡ ਜਨਤਕ ਕਰੇ ਤੇ ਬਰੀ ਹੋਣ ਤੱਕ ਧਾਰਮਿਕ ਤੇ ਸਿਆਸੀ ਅਹੁਦਿਆਂ ਤੋਂ ਲਾਂਭੇ ਰਹੇ – ਸਰਨਾ

ਸਿਰਸਾ ਆਪਣੇ ਸਾਰੇ ਅਪਰਾਧਕ ਕਮਾਂ ਦਾ ਰਿਕਾਰਡ ਜਨਤਕ ਕਰੇ ਤੇ ਬਰੀ ਹੋਣ ਤੱਕ ਧਾਰਮਿਕ ਤੇ ਸਿਆਸੀ ਅਹੁਦਿਆਂ ਤੋਂ ਲਾਂਭੇ ਰਹੇ – ਸਰਨਾ

photo-conferenceਨਵੀਂ ਦਿੱਲੀ 5 ਅਕਤੂਬਰ 2016 ( ਮਨਪ੍ਰੀਤ ਸਿੰਘ ਖਾਲਸਾ): – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਸ. ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਅਜ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਆਪਣੇ ਸਾਰੇ ਅਪਰਾਧਕ ਮੁਕਦੱਮੇ ਜੋ ਉਸ ਤੇ ਅਦਾਲਤਾਂ ਵਿੱਚ ਚੱਲ ਰਹੇ ਹਨ ਤੇ ਉਹ ਸਾਰੀਆਂ ਸ਼ਿਕਾਇਤਾਂ ਜਿਸ ਵਿੱਚ ਉਸ ਨੂੰ ਨਾਮਜਦ ਕੀਤਾ ਗਿਆ, ਦਾ ਰਿਕਾਰਡ ਜਨਤਕ ਕਰੇ ਕਿਓਂਕਿ ਉਸ ਦੇ ਪਿਤਾ ਸ. ਜਸਬੀਰ ਸਿੰਘ ਨੂੰ ਫਰਜੀ ਦਸੱਤਾਵੇਜਾ ਦੇ ਅਧਾਰ ਤੇ ਧੋਖਾਧੜੀ ਨਾਲ ਕਿਸੇ ਦੀ ਜਾਇਦਾਦ ਹੜੱਪਣ ਦੇ ਦੋਸ਼ ਸਿੱਧ ਹੋਣ ਤੇ ਚੰਡੀਗੜ੍ਹ ਦੀ ਸ਼ੈਸ਼ਨ ਕੋਰਟ ਵਲੋਂ ਜੇਲ ਭੇਜ ਦਿੱਤਾ ਗਿਆ ਹੈ।
ਸ. ਸਰਨਾ ਨੇ ਕਿਹਾ ਕਿ ਸਿਰਸਾ ਦਾ ਬੜੇ ਨਾਟਕੀ ਤਰੀਕੇ ਨਾਲ ਅਮੀਰ ਬੰਨਣ ਦੇ ਪਿੱਛੇ ਸ਼ਕੀ ਜਮੀਨਾਂ ਤੇ ਜਾਇਦਾਦਾਂ ਦੇ ਸੋਦੇ ਮੰਨੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿਰਸਾ ਦੇ ਪਿਤਾ ਦਾ ਅਪਰਾਧਿਕ ਕੇਸ ਆਪਣੇ ਆਪ ਵਿੱਚ ਇਸ ਪਰਿਵਾਰ ਊਪਰ ਇੱਕਲੋਤਾ ਅਪਰਾਧਿਕ ਮੁਕਦੱਮਾ ਨਹੀਂ ਹੈ ਇਸਤੋਂ ਇਲਾਵਾ ਜਬਰਦੱਸਤੀ ਘਰ ਵਿੱਚ ਦਾਖਲ ਹੋਣਾਂ , ਧੋਖਾਧੜੀ , ਧਮਕੀਆਂ , ਮਾਰਕੁੱਟ ਵਰਗੇ ਸੰਗੀਨ ਮੁਕਦੱਮੇ ਸਿਰਸਾ ਖਿਲਾਫ ਅਦਾਲਤਾਂ ਵਿੱਚ ਚੱਲ ਰਹੇ ਹਨ। ਸਿਰਸਾ ਨੇ ਕਈ ਸ਼ਿਕਾਇਤਾਂ ਤਾਂ ਆਪਣੇ ਰਾਜਨੀਤਿਕ ਰਸੁੱਖ ਅਤੇ ਗੁੰਡਾਗਰਦੀ ਨਾਲ ਖਤਮ ਕਰਵਾ ਲਏ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਮਨਜੀਤ ਸਿੰਘ ਜੀ.ਕੇ. ਜੋ ਹਰੇਕ ਜਰੂਰੀ – ਗੈਰ ਜਰੂਰੀ ਮੁਦਿਆਂ ਤੇ ਬਿਆਨਬਾਜ਼ੀ ਕਰਦੇ ਫਿਰਦੇ ਹਨ, ਸਿਰਸਾ ਦੇ ਪਿਤਾ ਨੂੰ ਧੋਖਾਧੜੀ ਵਿੱਚ ਜੇਲ ਭੇਜੇ ਜਾਣ ਦੇ ਮੁੱਦੇ ਤੇ ਪੂਰੀ ਤਰਾਂ ਦੜ ਵੱਟੀ ਬੈਠੇ ਹਨ।
ਸ. ਸਰਨਾ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ.ਅਤੇ ਸੁਖਬੀਰ ਸਿੰਘ ਬਾਦਲ ਦੀ ਚੁੱਪੀ ਸਿਰਸਾ ਦੇ ਪਿਤਾ ਦੇ ਧੋਖਾਧੜੀ ਦੇ ਕਾਰਨਾਮੇ ਦਾ ਪੱਖ ਲੈਣਾਂ ਸਮਝੀਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵੈਸੇ ਤਾਂ ਜੀ.ਕੇ. ਨਿੱਕੀ ਨਿੱਕੀ ਗੱਲ ਤੇ ਪਰਦਰਸ਼ਨ ਕਰਦਾ ਫਿਰਦਾ ਹੈ ਤੇ ਅੱਜ ਜਦੋਂ ਸਿਰਸਾ ਦੇ ਪਿਤਾ ਤੇ ਧੋਖਾਧੜੀ ਸਾਬਤ ਹੋਣ ਤੋਂ ਬਾਅਦ ਜੇਲ ਹੋ ਗਈ ਹੈ ਤਾ ਜੀ.ਕੇ., ਸਿਰਸਾ ਦੇ ਖਿਲਾਫ ਪਰਦਰਸ਼ਨ ਕਰਨ ਤੋਂ ਬੱਚਦਾ ਫਿਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੀ.ਕੇ. ਦੀ ਚੁੱਪੀ ਦੇ ਧਾਰਮਿਕ ਤੇ ਸਿਆਸੀ ਨਤੀਜੇ ਬਾਦਲ ਦੱਲ ਨੂੰ ਭੁਗਤਣੇ ਪੈਣਗੇ।
ਸ. ਸਰਨਾ ਨੇ ਕਿਹਾ ਕਿ ਸਿਰਸਾ ਆਪਣੀ ਗਲਤ ਤਰੀਕੇ ਨਾਲ ਇਕੱਠੀ ਕੀਤੀ ਦੌਲਤ, ਗੁੰਡਾਗਦੀ, ਧੋਖਾਧੜੀ ਅਤੇ ਸਿਆਸੀ ਦਲਾਲ ਵਜੋਂ ਜਾਣੀਆਂ ਜਾਂਦਾ ਹੈ ਨਾਂਕਿ ਧਾਰਮਿਕ ਕਿਰਦਾਰ ਵਾਲੇ ਵਿਅਕਤੀ ਵਜੋਂ? ਉਸ ਦੇ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵਜੋਂ ਬਾਦਲ ਪਰਿਵਾਰ ਦੇ ਅਸ਼ੀਰਵਾਦ ਨਾਲ ਕਟੇ ਲੰਬੇ ਕਾਰਜਕਾਲ ਨੇ ਸੰਗਤਾਂ ਦੇ ਵਿਸ਼ਵਾਸ਼ ਨੂੰ ਡੂੰਗੀ ਠੇਸ ਪਹੁੰਚਾਈ ਹੈ ਤੇ ਪੰਧਕ ਰਵਾਇਤਾਂ ਦਾ ਘੋਰ ਘਾਣ ਹੋਇਆ ਹੈ।
ਸ. ਸਰਨਾ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਸਿਰਸਾ ਨੂੰ ਹੁਕਮ ਦੇਣ ਕਿ ਉਹ ਉਸਦੇ ਵਿਰੁੱਧ ਚਲੱਦੇ ਸਾਰੇ ਅਪਰਾਧਿਕ ਮੁਕਦਮਿਆਂ ਅਤੇ ਸ਼ਿਕਾਇਤਾਂ ਨੂੰ ਜਨਤਕ ਕਰੇ ਤੇ ਦਿੱਲੀ ਸਿੱਖ ਗੁਰੂਦਵਾਰਾ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਨੂੰ ਛਡੇ , ਜਦੋਂ ਤੱਕ ਉਹ ਇਨ੍ਹਾਂ ਮੁਕਦਮਿਆਂ ਵਿੱਚੋ ਬਰੀ ਨਹੀਂ ਹੋ ਜਾਂਦਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਤੇ ਇਸ ਨੂੰ ਚਲਾਉਣ ਵਾਲੀਆਂ ਦਾ ਸੰਬਧ ਅਪਰਾਧ ਜਾ ਅਪਰਾਧੀਆਂ ਨਾਲ ਨਹੀਂ ਹੋਣਾਂ ਚਾਹੀਦਾ।
ਸ. ਸਰਨਾ ਨੇ ਜ਼ੋਰ ਦੇ ਕੇ ਕਿਹਾ ਕਿ ਬਾਦਲ ਪਰਿਵਾਰ ਨੂੰ ਜੀ.ਕੇ. ਤੇ ਸਿਰਸਾ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਉਹ ਦਿੱਲੀ ਦੀਆਂ ਸੰਗਤਾਂ ਨੂੰ ਦੱਸਣ ਕੀ ਕਮੇਟੀ ਦੀ ਕਿਸ ਜਾਇਦਾਦ ਨੂੰ ਗਿਰਵੀ ਰੱਖ ਕੇ ਇਨ੍ਹਾਂ ਨੇ 40 ਕਰੋੜ ਦਾ ਲੋਨ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਾਦਲ ਦਲੀਆਂ ਨੇ ਗੁਰੂਦਵਾਰਾ ਕਮੇਟੀ ਦੇ ਧਾਰਮਿਕ ਤੇ ਵਿਦਿਅਕ ਅਦਾਰੇ ਬੈਂਕ ਪਾਸ ਗਿਰਵੀ ਰੱਖ ਕੇ ਕਮੇਟੀ ਦੇ ਖਾਤਿਆਂ ਦਾ ਦਿਵਾਲਾ ਨਿਕਲ ਜਾਨ ਦਾ ਪਰਮਾਣ ਸੰਗਤਾਂ ਨੂੰ ਦੇ ਦਿੱਤਾ ਹੈ। ਇਸ ਗੱਲ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਬਾਦਲ ਦਲੀਏ ਗੋਲਕ ਲੁੱਟਣ ਦੇ ਮਨਸੂਬਿਆਂ ਨਾਲ ਕਮੇਟੀ ਦੇ ਪ੍ਰਬੰਧ ਤੇ ਹਰ ਤਰੀਕਾ ਵਰਤ ਕੇ ਕਾਬਜ ਹੋਣਾਂ ਚਾਉਂਦੇ ਹਨ ।

ਸ. ਸਰਨਾ ਨੇ ਕਿਹਾ ਕਿ ਸੰਗਤਾਂ ਬਾਦਲ ਦਲੀਆਂ ਨੂੰ ਇਨ੍ਹਾਂ ਵਲੋਂ ਆਪਣੇ ਕਾਰਜਕਾਲ ਦੌਰਾਨ ਸਿੱਖ ਰਹਿਤ ਮਰਿਆਦਾ, ਪਰਮਪਰਾਵਾਂ , ਖਾਲਸਾਈ ਰਵਾਇਤਾਂ ਦਾ ਘਾਣ ਕਰਨ , ਗੁਰੂ ਦੀ ਗੋਲਕ ਨੂੰ ਲੁੱਟ ਕੇ ਖਾਤੇ ਖਾਲੀ ਕਰਨ ਅਤੇ ਗੁਰੂ ਘਰ ਦੀਆਂ ਜਾਇਦਾਦਾਂ ਗਿਰਵੀ ਰੱਖ ਕੇ ਲੋਨ ਲੈਣ ਲਈ ਕਦੇ ਮੁਆਫ ਨਹੀਂ ਕਰਨਗੀਆਂ ਤੇ ਆਉਣ ਵਾਲਿਆਂ ਗੁਰੂਦਵਾਰਾ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲੀਆਂ ਨੂੰ ਮੂੰਹਤੋੜ ਜਵਾਬ ਦੇਣਗੀਆਂ।

Share Button

Leave a Reply

Your email address will not be published. Required fields are marked *

%d bloggers like this: