ਸਿਤਮਗਰ ਹਕੂਮਤ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਲਈ ਖਾਲਸਾਈ ਸਿਧਾਂਤ ਅਨੁਸਾਰ ਸਰਬੱਤ ਖਾਲਸਾ ਸਹੀ ਕਦਮ : ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ

ss1

ਸਿਤਮਗਰ ਹਕੂਮਤ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਲਈ ਖਾਲਸਾਈ ਸਿਧਾਂਤ ਅਨੁਸਾਰ ਸਰਬੱਤ ਖਾਲਸਾ ਸਹੀ ਕਦਮ : ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ

fdk-1ਫ਼ਰੀਦਕੋਟ/ਟਰਾਟੋ 24 ਨਵੰਬਰ ( ਜਗਦੀਸ਼ ਬਾਂਬਾ ) ਸਰਬੱਤ ਖਾਲਸਾ ਨੂੰ ਤਾਰੋਪੀਡ ਕਰਨ ਦੀ ਬਜ਼ਰ ਗਲਤੀ ਕਰ ਰਹੀ ਬਾਦਲ ਅਤੇ ਮੋਦੀ ਸਰਕਾਰ ਸ਼ਾਇਦ ਸਿੱਖ ਇਤਹਾਸ ਦੇ ਪੰਨਿਆਂ ਨੂੰ ਵਿਸਾਰ ਚੁੱਕੀ ਹੈ,ਪ੍ਰਕਾਸ਼ ਬਾਦਲ ਅਤੇ ਮੋਦੀ ਲਾਣੇ ਨੂੰ ਇਤਹਾਸ ਦੇ ਪੰਨਿਆਂ ਤੇ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਖਾਲਸਾ ਪੰਥ ਦੇ ਸਿਰ ਤੇ ਦਸਮੇਸ਼ ਪਿਤਾ ਦਾ ਹੱਥ ਹੈ,ਜਦੋਂ ਜਦੋਂ ਖਾਲਸਾ ਪੰਥ ਕੌਮੀ ਸੰਘਰਸ਼ ਵਿੱਚ ਕੁੱਦਿਆ ਹੈ, ਉਦੋਂ ਉਦੋਂ ਹਰ ਸ਼ਕਤੀਸ਼ਾਲੀ ਦੁਸ਼ਮਣ ਚਿੱਤ ਹੋ ਕੇ ਰਹਿ ਗਿਆ ਹੈ,ਲੰਘੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਭਾਰਤ ਤੋਂ ਬਾਹਰ 20 ਦੇਸ਼ਾਂ ਦੀ ਬਣੀ ਸਾਂਝੀ ਕੋਆਰਡੀਨੇਸ਼ਨ ਨੇ ਸਰਬੱਤ ਖਾਲਸਾ ਬਾਰੇ ਗੰਭੀਰ ਵਿਚਾਰ ਕਰਦਿਆਂ ਕਿਹਾ ਕਿ ਨਵੰਬਰ 10 ਨੂੰ ਹੋਣ ਵਾਲਾ ਸਰਬੱਤ ਖਾਲਸਾ ਸਰਕਾਰ ਦੇ ਸਿੱਖਾਂ ਦਾ ਘਾਣ ਕਰਨ ਦੇ ਮਨਸੂਬਿਆਂ ਨੂੰ ਭਾਂਪਦਿਆਂ ਅੱਗੇ ਪਾਇਆ ਗਿਆ ਸੀ, ਪਰ ਇਹ ਹਰ ਹੀਲੇ 8 ਦਸੰਬਰ 2016 ਨੂੰ ਉਸੇ ਸਥਾਨ ਤੇ ਹੋਵੇਗਾ,ਸਰਬੱਤ ਖਾਲਸਾ ਵਿੱਚ ਖਾਲਸਾ ਪੰਥ ਦੇ ਦਰਪੇਸ਼ ਆ ਰਹੀਆਂ ਮੁਸ਼ਕਲਾਂ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀਆਂ ਸ਼ਰਾਰਤੀ ਸ਼ਕਤੀਆਂ ਨੂੰ ਨੱਥ ਪਾਉਣਾ ਅਤੇ ਪੰਜਾਬ ਦੀ ਅਕਾਲੀ ਸਰਕਾਰ ਤੋਂ “ਸਿੱਖਾਂ ਦੀ ਪਾਰਟੀ“ ਦਾ ਰੁਤਬਾ ਖੋਹਣ ਵਰਗੇ ਸੰਗੀਨ ਮੁੱਦੇ ਵਿਚਾਰੇ ਜਾਣਗੇ ਅਤੇ ਫੈਸਲੇ ਲਏ ਜਾਣਗੇ। ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂਥਕੇਥ, ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ, ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਤਰਲੋਚਨ ਸਿੰਘ ਨਾਰਵੇ ਅਤੇ ਗੁਰਇਕਬਾਲ ਸਿੰਘ ਸਵੀਡਨ ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ 8 ਦਸੰਬਰ 2016 ਨੂੰ ਤਲਵੰਡੀ ਸਾਬੋ ਹੋ ਰਹੇ ਸਰਬੱਤ ਖਾਲਸਾ ਪ੍ਰਤੀ ਦੇਸ਼ਾਂ ਦੀ ਸਿੱਖ ਸੰਗਤ ਵਿੱਚ ਭਾਰੀ ਉਤਸ਼ਾਹ ਹੈ। ਉਕਤ ਆਗੂਆਂ ਨੇ ਸਰਕਾਰ ਵਲੋਂ ਸਰਬੱਤ ਖਾਲਸਾ ਨੂੰ ਤਾਰੋਪੀਡ ਕਰਨ ਦੀ ਕੋਸ਼ਿਸ਼ ਕਰਨੀ ਹੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਰਤ ਅਤੇ ਪੰਜਾਬ ਦੀ ਹਕੂਮਤ, ਖਾਲਸਾ ਪੰਥ ਦੇ ਜਲੌਅ ਅੱਗੇ ਖੁਦ ਨੂੰ ਬੌਣੀ ਸਮਝ ਰਹੀ ਹੈ ,ਪੰਜਾਬ ਦੇ ਵਸਨੀਕ, ਜੋ ਖੁਦ ਨੂੰ ਇਸ ਹਕੂਮਤ ਦੇ ਪੰਜੇ ਵਿੱਚ ਫਸੇ ਮਹਿਸੂਸ ਕਰ ਰਹੇ ਹਨ, ਉਹ ਖਾਲਸਾਈ ਸ਼ਕਤੀ ਦਾ ਅਹਿਸਾਸ ਕਰਦਿਆਂ ਹਕੂਮਤ ਦੀਆਂ ਗਿੱਦੜ ਭਵਕੀਆਂ ਦਾ ਮੂੰਹ ਤੋੜਵਾਂ ਜੁਆਬ ਦੇਣ ਲਈ ਸਰਬੱਤ ਖਾਲਸਾ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਅਜਿਹਾ ਕਰਨ ਨਾਲ ਇਸ ਜ਼ਾਲਮ ਸਰਕਾਰ ਦਾ ਸਿੰਘਾਸ਼ਨ ਰੇਤ ਦੀ ਕੰਧ ਵਾਂਗ ਕਿਰਦਾ ਨਜ਼ਰ ਆਵੇਗਾ। ਅਕਾਲੀ ਦਲ ਅੰਮ੍ਰਿਤਸਰ ਦੀ ਕੋਆਰਡੀਨੇਸ਼ਨ ਕਮੇਟੀ ਵਲੋਂ ਦੇਸ਼ਾਂ ਵਿਦੇਸ਼ਾਂ ਦੀਆਂ ਸਰਕਾਰਾਂ ਕੋਲ ਪਹੁੰਚ ਬਣਾ ਕੇ ਭਾਰਤ ਅਤੇ ਪੰਜਾਬ ਦੀ ਸੂਬਾ ਸਰਕਾਰ ਦੀਆਂ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੀਆਂ ਨੀਤੀਆਂ ਨੂੰ ਚੈਲਿੰਜ ਕੀਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *