ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਹਿਰੋਇਨ ਸਮੇਤ ਕੀਤਾ ਕਾਬੂ

ss1

ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਹਿਰੋਇਨ ਸਮੇਤ ਕੀਤਾ ਕਾਬੂ

ਰਾਜਪੁਰਾ, 16 ਦਸੰਬਰ (ਧਰਮਵੀਰ ਨਾਗਪਾਲ): ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰੋਇਨ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਡੀ ਐਸ ਪੀ ਸ੍ਰ. ਰਮਨਦੀਪ ਸਿੰਘ ਦੀਆਂ ਹਦਾਇਤਾ ਮਤਾਬਿਕ ਥਾਣੇਦਾਰ ਸਵਰਣ ਸਿੰਘ ਸਮੇਤ ਪੁਲਿਸ ਪਾਰਟੀ ਬਸ ਸਟੈਂਡ ਨੇੜੇ ਇੱਕ ਵਿਅਕਤੀ ਨੂੰ ਆਉਂਦਾ ਵੇਖਿਆ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਜਦੋਂ ਪੁਲਿਸ ਨੇ ਉਸ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਵਿਅਕਤੀ ਦੇ ਕਬਜੇ ਵਿਚੋਂਪੁਲਿਸਨੇ 12 ਗ੍ਰਾਮ ਹਿਰੋਇਨ ਬਰਾਮਦ ਕੀਤੀ। ਪੁਲਿਸ ਨੂੰ ਆਪਣੀ ਪਛਾਣ ਮੁਬਾਸਿਰ ਲਾਤੀਫ ਪੁੱਤਰ ਮੁਹਮਦ ਲਤੀਫ ਵਾਸੀ ਕਸ਼ਮੀਰ ਦਸੀ ਹੈ ਤੇ ਪੁਲਿਸ ਨੇ ਉਸਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੂਰੂ ਕਰ ਦਿਤੀ ਹੈ।

Share Button

Leave a Reply

Your email address will not be published. Required fields are marked *