ਸਾਹਿਤ ਸਭਾ ਅਧੀਨ ਕੰਧ ਪੱਤ੍ਰਿਕਾ ਦਾ ਆਗਾਜ਼

ਸਾਹਿਤ ਸਭਾ ਅਧੀਨ ਕੰਧ ਪੱਤ੍ਰਿਕਾ ਦਾ ਆਗਾਜ਼

photoਸਾਦਿਕ, 15 ਸਤੰਬਰ (ਗੁਲਜ਼ਾਰ ਮਦੀਨਾ): ਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ ਅਤੇ ਸੰਤ ਬਾਬਾ ਅਰਜੁਨ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਸਰਦਾਰ ਕਵਚਕਰਨ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ ਹੇਠ ਫਰੀਦਕੋਟ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ ਕਾਲਜ ਫਾਰ ਵੂਮੈਨ, ਘੁੱਦੂਵਾਲਾ ਜੋ ਕਿ ਪ੍ਰੈਜ਼ੀਡੈਂਟ ਸ: ਸਵਸਾਚਨ ਸਿੰਘ ਸਿੱਧੂ , ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚਲ ਰਹੀ ਹੈ। ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਚਲਾਈ ਜਾਂਦੀ ਸਾਹਿਤ ਸਭਾ ਅਧੀਨ ਕੰਧ ਪੱਤ੍ਰਿਕਾ ਦਾ ਆਗਾਜ਼ ਕੀਤਾ ਗਿਆ ਹੈ ਜਿਸ ਵਿੱਚ ਵਿਦਿਆਰਥਣਾਂ ਨੇ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ ਇਸ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ: ਰਮਨਪ੍ਰੀਤ ਕੌਰ ਨੇ ਆਪਣੀ ਕਵਿਤਾ ਰਾਹੀਂ ਦੁਨੀਆਂ ਦੇ ਸੱਚ ਨੂੰ ਬਿਆਨ ਕੀਤਾ ਅਤੇ ਪੋ: ਅਮਨਦੀਪ ਕੌਰ ਬਰਾੜ ਨੇ ਆਪਣੀ ਲਾਇਬ੍ਰੇਰੀ ਰਚਨਾ ਰਾਹੀਂ ਲਾਇਬ੍ਰੇਰੀ ਦੇ ਮਹੱਤਵ ਨੂੰ ਦਰਸਾਇਆ। ਇਸ ਤੋ ਇਲਾਵਾ ਐਮ.ਏ. ਭਾਗ ਪਹਿਲਾ ਦੀ ਵਿਦਿਆਰਥਣ ਨੇ ਜ਼ਿੰਦਗੀ ਵਿੱਚ ਮੁਸਕਾਨ ਦੀ ਮਹੱਤਤਾ ਨੂੰ ਬਿਆਨ ਕੀਤਾ । ਇਸ ਤੋਂ ਇਲਾਵਾ ਵਿਦਿਆਰਥਣ ਸੁਖਵਿੰਦਰ ਕੌਰ ਨੇ ਦੁਨੀਆ ਦੇ ਕੁੱਝ ਰੋਚਿਕ ਤੱਥਾਂ ਦੀ ਜਾਨਕਾਰੀ ਦਿਤੀ। ਇਸ ਮੌਕੇ ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ , ਵਾਈਸ ਪ੍ਰਿੰਸੀਪਲ ਪੋ: ਜਸਵਿੰਦਰ ਕੌਰ , ਪੰਜਾਬੀ ਵਿਭਾਗ ਦੇ ਮੁੱਖੀ ਪੋ. ਰਮਨਪ੍ਰੀਤ ਕੌਰ , ਪੋ: ਅਮਨਦੀਪ ਕੌਰ, ਪ੍ਰੋ: ਮਨਿੰਦਰ ਕੌਰ, ਪੋ: ਅਮਨਦੀਪ ਕੌਰ ਬਰਾੜ, ਪ੍ਰੋ: ਪਰਮਿੰਦਰਪਾਲ ਕੌਰ , ਪ੍ਰੋ: ਜਸਕੀਰਤ ਕੌਰ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: