ਸਾਹਿਤ ਨਾਲੋਂ ਦੂਰ ਹੋ ਰਹੀ ਅੱਜੋਕੀ ਪੀੜੀ

ss1

ਸਾਹਿਤ ਨਾਲੋਂ ਦੂਰ ਹੋ ਰਹੀ ਅੱਜੋਕੀ ਪੀੜੀ

ਪੰਜਾਬ ਦਾ ਮੁੱਢ ਤੋਂ ਹੀ ਸਾਹਿਤ ਨਾਲ ਗੂੜਾ ਰਿਸ਼ਤਾ ਰਿਹਾ ਹੈ ਇਸ ਧਰਤੀ ਨੇ ਸਾਨੂੰ ਕਿੰਨੇ ਹੀ ਬਾ-ਕਮਾਲ ਸ਼ਾਇਰ,ਕਵੀ ਤੇ ਸੂਝਵਾਨ ਵਿਦਵਾਨ ਦਿੱਤੇ ਜਿਨਾਂ ਨੇ ਆਪਣੇਂ ਆਪਣੇਂ ਢੰਗ ਨਾਲ ਲਿਖ ਕੇ ਸਾਨੂੰ ਸਾਹਿਤ ਨਾਲ ਜੋੜਿਆ।ਜਿੰਨੇ ਕਿੱਸੇ,ਕਹਾਣੀਆਂ,ਨਾਟਕ ਆਦਿ ਸਾਡੇ ਪੰਜਾਬ ਦੇ ਸ਼ਾਇਰਾਂ ਨੇ ਰੱਚੀਆਂ ਸ਼ਾਇਦ ਹੀ ਕਿਸੇ ਹੋਰ ਸੂਬੇ ਦੇ ਹਿੱਸੇ ਆਈਆਂ ਹੋਣ ਜੋ ਸਾਡੇ ਲਈ ਬਹੁਤ ਮਾਨ ਵਾਲੀ ਗੱਲ ਹੈ।ਪੰਜਾਬ ਗੂਰੂਆਂ,ਪੀਰਾਂ ,ਰਿਸ਼ੀਆਂ-ਮੁਨੀਆਂ ਤੇ ਮਹਾਨ ਨੀਤੀਵਾਨਾਂ ਤੇ ਸੂਰਬੀਰਾਂ ਦੀ ਧਰਤੀ ਹੈ।ਇਸ ਧਰਤੀ ਨੇ ਸੰਸਾਰ ਨੂੰ ਫਲਸਫੇ ਦੇ ਮਹਾਨ ਗ੍ਰੰਥ ਦਿੱਤੇ ਹਨ।ਅੱਜ ਜਦੋਂ ਮਾਨਵ ਸਮਾਜ ਦੀਆਂ ਉਚੀਆਂ ਕਦਰਾਂ ਕੀਮਤਾਂ ਦਾ ਅੰਤ ਹੋ ਰਿਹਾ ਹੈ ਤਾਂ ਇਸ ਮਹਾਨ ਵਿਰਸੇ ਵੱਲ ਝਾਤੀ ਮਾਰਨ ਦੀ ਭਾਰੀ ਲੋੜ ਹੈ।

ਜੇਕਰ ਅਸੀਂ ਆਪਣੇਂ ਇਤਹਾਸ ਤੇ ਸਿੱਖ ਗੂਰੂਆਂ ਵੱਲ ਝਾਤ ਮਾਰੀਏ ਤਾਂ ਜਾਹਿਰ ਹੁੰਦਾ ਹੈ ਕਿ ਸਿੱਖ ਗੂਰੂਆਂ ਦਾ ਹਰਮਨ ਪਿਆਰਾ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਉਹ ਸਾਰੇ ਮਹਾਨ ਕਵੀ ਵੀ ਸਨ।ਜੋ ਆਪਣੇਂ ਸ਼ਬਦਾਂ ਰਾਹੀ ਕਲਮ ਦੁਆਰਾ ਸਾਨੂੰ ਮਹਾਨ ਪਵਿੱਤਰ ਗੁਰਬਾਣੀਂ ਸੋਂਪ ਗਏ ਹਨ ਜਿਸਨੂੰ ਅਸੀਂ ਆਪਣਾਂ ਗੂਰੂ ਮੰਨਦੇ ਹਾਂ।

ਇਸੇ ਤਰਾਂ ਅਸੀਂ ਜਦੋਂ ਦਸਵੇ ਗੂਰੂ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਵੱਲ ਵੇਖੀਏ ਜੇ ਉਹਨਾਂ ਜੁਲਮ ਨਾਲ ਟਾਕਰਾ ਕਰਨ ਲਈ ਹੱਥ ਵਿੱਚ ਤਲਵਾਰ ਫੜੀ ਤਾਂ ਦੂਜੇ ਹੱਥ ਵਿੱਚ ਕਵੀ ਵਾਲੀ ਕਲਮ ਸੀ।ਗੂਰੂ ਗੋਬਿੰਦ ਸਿੰਘ ਜੀ ਨੇ ਅੋਰੰਗਜੇਬ ਨੂੰ ਜਿਹੜਾ ਜਫਰਨਾਮਾ ਲਿਖਿਆ ਸੀ ਉਸ ਵਿੱਚ ਤਲਵਾਰ ਨੂੰ ਕਲਮ ਵਾਂਗ ਵਰਤਿਆ ਗਿਆ ਸੀ ਤੇ ਅੋਰੰਗਜੇਬ ਦੇ ਰਾਜ ਦੀਆਂ ਜੜਾਂ ਹਿਲਾ ਦਿੱਤੀਆਂ ਸਨ ਤੇ ਉਹ ਇਸ ਨੂੰ ਪੜ ਕਿ ਕਈ ਦਿਨ ਨੀਂਦ ਵੀ ਨੀ ਸੀ ਲੈ ਸਕਿਆ।

ਅਫਸੋਸ ਹੈ ਕਿ ਅੱਜੋਕੀ ਪੀੜੀ ਸਾਹਿਤ ਤੋਂ ਨਿਖੜਦੀ ਜਾ ਰਹੀ ਹੈ ਤੇ ਇਹ ਮੁਬਾਇਲ ਇੰਟਰਨੈੱਟ ਤੱਕ ਜੁੜਕੇ ਰਹਿ ਗਈ ਜਾਪਦੀ ਹੈ।ਸਾਹਿਤ ਪ੍ਰਤੀ ਪਿਆਰ ਘਟਦਾ ਜਾ ਰਿਹਾ ਹੈ।ਜੋ ਕਿ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾਪਦਾ ਹੈ।ਇਥੇ ਮੈਂ ਪੰਜਾਬੀ ਦੇ ਮਸ਼ਹੂਰ ਕਵੀ ਨਰਿੰਦਰ ਸਿੰਘ ਕਪੂਰ ਦੀ ਲਿਖੀ ਕਿਤਾਬ ਵਿੱਚ ਕੀਤਾ ਜਿਕਰ ਕਵੀ ਤੇ ਕਵੀਤਾ ਬਾਰੇ ਦਸਣਾਂ ਚਾਵਾਂਗਾ ਕਿ ਕਿਸੇ ਸ਼ਾਇਰ ਨੇ ਚਿੰਤਾ ਪ੍ਰਗਟਾਉਂਦੇ ਹੋਏ ਇੱਕ ਫਿਲਾਸਫਰ ਨੂੰ ਦੱਸਿਆ ਸਾਡੇ ਦੇਸ਼ ਦੀ ਧਰਤੀ ਬੰਜਰ ਹੋ ਗਈ ਹੈ।ਉਤੱਰ ਮਿਲਿਆ ਘਬਰਾਉਣ ਦੀ ਲੋੜ ਨਹੀ,ਮਿਹਨਤ ਨਾਲ ਫਿਰ ਉਪਜਾਊ ਹੋ ਜਾਵੇਗੀ।ਹੋਰ ਚਿੰਤਾ ਪ੍ਰਗਟ ਕਰਦਿਆਂ ਉਸ ਨੇ ਫਿਰ ਕਿਹਾ ਸਾਡੇ ਦੇਸ਼ ਦੀਆਂ ਇਸਤਰੀਆਂ ਬਾਂਝ ਹੋ ਗਈਆਂ ਹਨ।ਫਿਲਾਸਪਰ ਨੇ ਕਿਹਾ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਇਸ ਲਈ ਉਹਨਾਂ ਦੀ ਕੁੱਖ ਰੁੱਸ ਗਈ ਹੈ।ਉਨਾਂ ਨਾਲ ਸਤਿਕਾਰ ਨਾਲ ਪੇਸ਼ ਆਵੋ ਤੁਹਾਡਿਆਂ ਵਿਹੜਿਆਂ ਵਿੱਚ ਬਾਲਾਂ ਦਾ ਮੇਲਾ ਲੱਗ ਜਾਵੇਗਾ। ਚਿੰਤਾ ਵਧਦੀ ਗਈ ਉਸ ਨੇ ਬੜੇ ਦਰਦ ਨਾਲ ਫਿਰ ਕਿਹਾ ਸਾਡੇ ਦੇਸ਼ ਵਿੱਚ ਕਵਿਤਾ ਪੈਦਾ ਹੋਣੋਂ ਰੁੱਕ ਗਈ ਹੈ ਅੱਗੋਂ ਉਤੱਰ ਮਿਲਿਆ ਹੁਣ ਤੁਹਾਡਾ ਦੇਸ਼ ਜਰੂਰ ਗਰਕ ਹੋ ਜਾਵੇਗਾ,ਹੁਣ ਤੁਹਾਡੀਆਂ ਇਸਤਰੀਆਂ ਦੀ ਗੋਦ ਕਦੇ ਹਰੀ ਨਹੀ ਹੋਵੇਗੀ,ਹੁਣ ਤੁਹਾਡੇ ਖੇਤਾਂ ਵਿੱਚ ਕਦੀ ਹਰੇਆਵਾਲ ਨਹੀਂ ਦਿੱਸੇਗੀ।ਸੋ ਜਰੂਰੀ ਹੈ ਕਿ ਅਸੀਂ ਅਜੋਕੀ ਪੀੜੀ ਨੂੰ ਚੰਗੇ ਸਾਹਿਤ ਪੜਨ ਤੇ ਲਿਖਣ ਦੀ ਪ੍ਰੇਰੀਏ।ਤਾਂ ਜੋ ਸਾਇਰਾਂ,ਫਨਕਾਰਾਂ ਦੀ ਇਹ ਸਾਡੇ ਪੰਜਾਬ ਦੀ ਧਰਤੀ ਪਿਆਰ ਤੇ ਮੋਹ ਦੇ ਰੰਗਾਂ ਵਿੱਚ ਹਮੇਸ਼ਾ ਡੁੱਬੀ ਰਹੇ।

ਗੁਰਪ੍ਰੀਤ ਬਰੇਟਾ
ਮੋਬਾ. 9915554162

Share Button

Leave a Reply

Your email address will not be published. Required fields are marked *