ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ਼ ਦਖ ਬਾਨੀ ਐਡਵੋਕੇਟ ਜਸਵਿੰਦਰ ਸਿੰਘ ਅੱਜ ਅਕਾਲੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਚ ਸ਼ਾਮਲ

ss1

ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ਼ ਦਖ ਬਾਨੀ ਐਡਵੋਕੇਟ ਜਸਵਿੰਦਰ ਸਿੰਘ ਅੱਜ ਅਕਾਲੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਚ ਸ਼ਾਮਲ

kh-1ਅੰਮ੍ਰਿਤਸਰ(ਜੇ.ਐਸ ਖਾਲਸਾ)-ਇਕ ਵਿਸ਼ਾਲ ਇਕੱਠ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ਼ ਦਖ ਬਾਨੀ ਅੱਜ ਅਕਾਲੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ।ਇਸ ਮੌਕੇ ਆਪ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਐਡਵੋਕੇਟ ਜਸਵਿੰਦਰ ਸਿੰਘ ਦਾ ਸਨਮਾਨ ਕਰਦਿਆਂ ਕਿਹਾ ਕਿ ਪਾਰਟੀ ਚ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।ਉਪਰੰਤ ਠਾਠਾਂ ਮਾਰਦੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਕਿਹਾ ਕਿ ਇੰਨ੍ਹਾਂ ਨੇ 15 ਸਾਲ ਦੀ ਹਕੂਮਤ ਚ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।ਪੰਜਾਬ ਬੜੇ ਮੁਸ਼ਕਲ ਹਲਾਤਾਂ ਚੋ ਲੰਘ ਰਿਹਾ ਹੈ।ਉਨ੍ਹਾਂ ਮੁਤਾਬਕ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਪੰਜਾਬ ਅੱਜ ਕੱਖੋ ਹੌਲਾ ਹੋ ਗਿਆ ਹੈ।ਪੰਜਾਬ ਦਾ ਅਣਖੀ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ।ਪੰਜਾਬ ਦਾ ਹਰ ਵਰਗ ਆਰਥਕ ਪੱਖੋ ਲੀਹੋ ਲੱਥ ਗਿਆ ਹੈ।ਉਨਾਂ੍ਹ ਹਾਜ਼ਰ ਲੋਕਾਂ ਨੂੰ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਗਰੀਬਾਂ ਦੀ ਹੈ ਜਿਸ ਨੇ ਅਕਾਲੀਆਂ ਤੇ ਕਾਂਗਰਸੀਆਂ ਵਾਂਗ ਕੋਈ ਠੱਗੀ ਨਹੀ ਮਾਰੀ।ਆਪ ਗਰੀਬਾਂ ਤੇ ਛੋਟੇ ਲੋਕਾਂ ਦੀ ਪਾਰਟੀ ਹੈ ਜਿਸ ਨੇ ਚੋਣਾ ਚ ਪੈਸਾ,ਸੂਟ ਤੇ ਸ਼ਰਾਬ ਨਹੀ ਵੰਡਣੀ ਪਰ ਪੰਜਾਬੀਆਂ ਦੀਆਂ ਵੋਟਾਂ ਨਾਲ ਸਰਕਾਰ ਸਥਾਪਤ ਕਰਕੇ ਬੇਹੱਦ ਮੁਸ਼ਕਲਾਂ ਚੋ ਲੰਘ ਰਹੇ ਲੋਕਾਂ ਨੂੰ ਆਰਥਕ ਪੱਖੋ ਮਜ਼ਬੂਤ ਕਰਾਂਗੇ।ਕੇਜਰੀਵਾਲ ਨੇ ਕਿਹਾ ਕਿ ਸਾਡੇ ਕੋਲ ਰੱਬ ਹੈ, ਪੈਸਾ ਨਹੀ।ਪੰਜਾਬ ਨੂੰ ਖੁਸ਼ਹਾਲ ਕਰਨ ਲਈ ਪੰਜਾਬੀਆਂ ਤੋ ਵੋਟਾਂ ਲਵਾਂਗੇ।ਉਨ੍ਹਾਂ ਮੋਦੀ ਦੀ ਨੋਟਬੰਦੀ ਤੋ ਉਤਪਨ ਹੋਈ ਸਥਿਤੀ ਤੇ ਕੇਂਦਰ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਉਹ ਅੰਮ੍ਰਿਤਸਰ ਜਿਲ੍ਹੇ ਦੇ ਮੱਝੂਪੁਰ ਪਿੰਡ ਗਏ ਸਨ ਜਿੱਥੇ ਇਕ ਕਿਸਾਨ ਰਵਿੰਦਰ ਸਿੰਘ ਨੇ ਆਤਮ ਹੱਤਿਆ ਕੀਤੀ ਹੈ।ਉਨ੍ਹਾਂ ਮੋਦੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਮ੍ਰਿਤਕ ਕਿਸਾਨ ਨੇ ਧੀ ਦੇ ਵਿਆਹ ਲਈ 5 ਲੱਖ ਬੈਂਕ ਚ ਜਮ੍ਹਾਂ ਕਰਵਾਏ ਸਨ ਪਰ ਬੈਂਕ ਅਧਿਕਾਰੀਆਂ ਉਸ ਨੂੰ ਖੱਜਲ ਖੁਆਰ ਕੀਤਾ ਜਿਸ ਤੋਂ ਦੁੱਖੀ ਹੋ ਕੇ ਉਸ ਨੇ ਆਤਮ ਹੱਤਿਆ ਕਰ ਲਈ।ਇਸ ਮੌਕੇ ਐਡਵੋਕੇਟ ਹਰਿੰਦਰ ਸਿੰਘ ਫੂਲਕਾ, ਗੁਰਭੇਜ ਸਿੰਘ ਸੰਧੂ ਮਾਝਾ ਜੋਨ ਦੇ ਮੀਡੀਆ ਇੰਚਾਰਜ਼,ਜਰਨੈਲ ਸਿੰਘ ਐਮ ਐਲ ਏ, ਡਾ ਇੰਦਰਬੀਰ ਸਿੰਘ ਨਿੱਝਰ, ਬਲਵਿੰਦਰਪਾਲ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਸੇਠੀ, ਸੰਤੋਖ ਸਿੰਘ ਸੇਠੀ, ਡਾ ਕੁਲਦੀਪ ਸਿੰਘ ਤਰਨਤਾਰਨ ਤੇ ਹੋਰ ਆਗੂ ਮੌਜੂਦ ਸਨ।

Share Button

Leave a Reply

Your email address will not be published. Required fields are marked *