ਸਾਬਕਾ ਸਰਪੰਚ ਮਹਿੰਦਰ ਸਿੰਘ ਗੁੜੱਦੀ ਦਾ ਪੇਡੂ ਵਿਕਾਸ ਸੈੱਲ ਦੇ ਚੇਅਰਮੈਨ ਬਣਨ ਤੇ ਕੀਤਾ ਸਵਾਗਤ

ਸਾਬਕਾ ਸਰਪੰਚ ਮਹਿੰਦਰ ਸਿੰਘ ਗੁੜੱਦੀ ਦਾ ਪੇਡੂ ਵਿਕਾਸ ਸੈੱਲ ਦੇ ਚੇਅਰਮੈਨ ਬਣਨ ਤੇ ਕੀਤਾ ਸਵਾਗਤ

ਬੁਢਲਾਡਾ 30 ਅਗਸਤ (ਤਰਸ਼ੇਮ ਸ਼ਰਮਾ)ਵਿਧਾਨ ਸਭਾ ਚੋਣਾ 2017 ਮਿਸ਼ਨ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਆਪਣੇ ਵਰਕਰਾਂ ਦੀਆਂ ਨਿਯੁਕਤੀਆਂ ਕਰਕੇ ਉਨ੍ਹਾਂ ਨੂੰ ਪਾਰਟੀ ਪ੍ਰਤੀ ਜਿਮੇਵਾਰੀ ਪੱਕੀ ਕੀਤੀ ਜਾ ਰਹੀ ਹੈ। ਅੱਜ ਸਥਾਨਕ ਇੰਦਰਾ ਕਾਂਗਰਸ ਭਵਨ ਵਿਖੇ ਕਾਂਗਰਸ ਪਾਰਟੀ ਦੇ ਪੇਡੂ ਵਿਕਾਸ ਸੈੱਲ ਪੰਜਾਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੀਰੋ ਅਤੇ ਜਿਲ੍ਹਾ ਕਾਂਗਰਸ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਪੇਡੂ ਵਿਕਾਸ ਸੈੱਲ ਦੇ ਹਲਕਾ ਬੁਢਲਾਡਾ ਦੇ ਚੇਅਰਮੈਨ ਮਹਿੰਦਰ ਸਿੰਘ ਸਾਬਕਾ ਸਰਪੰਚ ਗੁੱੜਦੀ, ਬਲਾਕ ਬੁਢਲਾਡਾ ਦੇ ਵਾਈਸ ਚੇਅਰਮੈਨ ਗੁਰਚਰਨ ਸਿੰਘ ਦੋਦੜਾ ਅਤੇ ਕਰਨੈਲ ਸਿੰਘ ਖਾਲਸਾ ਬੋਹਾ ਦਾ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜਸਵੰਤ ਸਿੰਘ ਫਫੜੇ ਸਾਬਕਾ ਡਿਪਟੀ ਸਪੀਕਰ ਪੰਜਾਬ ਅਤੇ ਕਾਂਗਰਸ ਪਾਰਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੂਰੇ ਹਲਕੇ ਅੰਦਰ ਵੋਟਰਾ ਨੁੰ ਘਰ-ਘਰ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਲਾਮਬੰਦ ਕੀਤਾ ਜਾ ਰਿਹਾ ਹੈ। ਪਿੰਡਾਂ ਦੀਆਂ ਚੁਣਿਆ ਹੋਇਆ ਪੰਚਾਇਤਾ ਨੂੰ ਗ੍ਰਾਟਾਂ ਦੇਣ ਸਮੇਂ ਉਨਹਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ, ਪਰ ਹੁਣ ਪੇਡੂ ਵਿਕਾਸ ਸੈੱਲ ਵੱਲੋਂ ਉਨ੍ਹਾਂ ਨੂੰ ਲਾਮਬੰਦ ਕਰਕੇ ਪੰਜਾਬ ਅੰਦਰ ਅਕਾਲੀ ਭਾਜਪਾ ਭਜਾਓ ਤੇ ਕੈਪਟਨ ਲਿਆੳ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਵਿੱਚ ਭਾਵੇ ਕਿ 12 ਤੋਂ ਵੱਧ ਉਮੀਦਵਾਰਾਂ ਵੱਲੋ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਜਾ ਚੁੱਕੀ ਹੈ ਪਰ ਸਾਰੇ ਉਮੀਦਵਾਰਾਂ ਵੱਲੋਂ ਆਪਸੀ ਸਹਿਮਤੀ ਪ੍ਰਗਟ ਕੀਤੀ ਗਈ। ਉਨ੍ਹਾਂ ਨਵੇਂ ਚੁਣੇ ਚੁਣੇ ਅਹੁਦੇਦਾਰਾ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਪਿੰਡਾਂ ਅੰਦਰ ਬੂਥ ਪੱਧਰ ਤੱਕ ਪਹੁੰਚਾਉਣ। ਇਸ ਮੌਕੇ ਐਸ.ਸੀ. ਵਿੰਗ ਪੰਜਾਬ ਦੇ ਵਾਈਸ ਚੇਅਰਮੈਨ ਸੱਤਪਾਲ ਸਿੰਘ ਮੂਲੇਵਾਲਾ, ਪ੍ਰਿੰਸ਼ੀਪਲ ਬਿਹਾਰੀ ਸਿੰਘ ਮਘਾਣਿਆ, ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਰਾਜੀਵ ਗਾਧੀ ਸੰਗਠਨ ਦੇ ਜਿਲ੍ਹਾ ਆਗੂ ਮੱਖਣ ਸਿੰਘ ਭੱਠਲ, ਦਰਸ਼ਨ ਸਿੰਘ ਟਾਹਲੀਆਂ, ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੁਆਣਾ, ਗੁਰਿੰਦਰ ਮੋਹਨ, ਜਗਤਾਰ ਸਿੰਘ ਗੁੱੜਦੀ, ਰਾਮ ਸਿੰਘ ਅੱਕਾਵਾਲੀ, ਕੇਸੀ ਬੱਛੋਆਣਾ, ਗੁਰਦਿਆਲ ਸਿੰਘ ਬੀਰੋਕੇ, ਇਕਬਾਲ ਕਾਲਾ ਬੱਛੋਆਣਾ, ਅਮਰੀਕ ਸਿੰਘ ਛੀਨੇ, ਬਾਬੂ ਸਿੰਘ ਦਰੀਆਪੁਰ, ਕੁਲਦੀਪ ਸਿੰਘ ਬੋੜਾਵਾਲ, ਅਮਰੀਕ ਸਿੰਘ ਭਾਵਾ, ਸੁਖਦੇਵ ਸਿੰਘ ਪਿਆਜੀ ਬੋੜਾਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: