ਸਾਬਕਾ ਵਿਧਾਇਕ ਕਾਂਗੜ ਨੇ ਕੀਤੇ ਅਹਿਮ ਇੰਕਸ਼ਾਫ

ਸਾਬਕਾ ਵਿਧਾਇਕ ਕਾਂਗੜ ਨੇ ਕੀਤੇ ਅਹਿਮ ਇੰਕਸ਼ਾਫ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਲਗਾਏ ਬਿਨ ਮਾਲਕੀ ਤੋਂ ਦੁਕਾਨਾਂ ਕੱਟਣ ਦੇ ਇਲਜਾਮ
ਕਾਂਗਰਸ ਸਰਕਾਰ ਆਉਣ ਤੇ ਕਰਾਂਗੇ ਪਸ਼ੂ ਮੰਡੀ ਵਾਲੀਆਂ ਦੁਕਾਨਾਂ ਦੀ ਬੋਲੀ ਰੱਦ-ਕਾਂਗੜ

btiਬਠਿੰਡਾ (ਜਸਵੰਤ ਦਰਦ ਪ੍ਰੀਤ) ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸ਼ਹਿਰ ਰਾਮਪੁਰਾ ਵਿਖੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਗੰਭੀਰ ਦੋਸ਼ ਲਗਾਏ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੀ ਜਮੀਨ ਤੇ ਵਿਭਾਗ ਸੈਂਕੜੇ ਦੁਕਾਨਾਂ ਕੱਟ ਕੇ ਪੈਸਾ ਬਟੋਰਨ ਦੇ ਰਾਹ ਪਿਆ ਹੋਇਆ ਹੈ। ਉਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੋਟੀਆਂ ਰਕਮਾਂ ਲੈ ਕੇ ਦੁਕਾਨਾਂ ਕੱਟਣ ਦੀ ਤਿਆਰੀ ਹੋ ਚੁੱਕੀ ਹੈ। ਉਨਾਂ ਇਸ ਜਗਾਂ ਤੇ ਦੁਕਾਨਾਂ ਕੱਟਣ ਸੰਬੰਧੀ ਇੱਕ ਇਸ਼ਤਿਹਾਰ ਵੀ ਦਿਖਾਇਆ। ਉਨਾਂ ਸਵਾਲ ਕੀਤਾ ਕਿ ਆਮ ਲੋਕ ਇੱਕ ਪਾਸੇ ਕੁਝ ਕੁ ਹਜ਼ਾਰ ਰੁਪਇਆ ਲਈ ਤਰਸ ਰਹੇ ਹਨ ਜੋ ਕਿ ਬੈਂਕਾਂ ਅੱਗੇ ਸਵੇਰ ਤੋਂ ਲਾਈਨਾਂ ਚ ਖੜੇ ਰਹਿੰਦੇ ਹਨ। ਪਰ ਦੂਜੇ ਪਾਸੇ ਅਮੀਰ ਤੇ ਖਾਸਮਖਾਸ ਲੋਕਾਂ ਲਈ ਇੰਨਾਂ ਦਿਨਾਂ ਅੰਦਰ ਦੁਕਾਨਾਂ ਅਲਾਟ ਕਰਵਾਉਣ ਲਈ ਮੋਟੀਆਂ ਰਕਮਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨਾਂ ਸੰਬੰਧਤ ਦੁਕਾਨਾਂ ਦੀ ਬੋਲੀ ਕਰਵਾਉਣ ਵਾਲੇ ਪੰਚਾਇਤ ਵਿਭਾਗ ਦੇ ਅਫਸਰਾਂ, ਬੋਲੀ ਤੇ ਦੁਕਾਨਾਂ ਖਰੀਦਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰਾਂ ਦੀਆਂ ਨਿਰਾਧਾਰ ਗੱਲਾਂ ਵਿੱਚ ਨਾ ਆਉਣ। ਉਨਾਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਇਸ ਤਰਾਂ ਦੀਆਂ ਗਲਤ ਕਾਰਵਾਈਆਂ ਰੱਦ ਕਰਕੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਨਗਰ ਕੌਂਸਲ ਵਲੋਂ ਪਹਿਲਾ ਵੀ ਗਲਤ ਢੰਗ ਨਾਲ ਦੁਕਾਨਾਂ ਦੀ ਬੋਲੀ ਕਰਵਾਈ ਜਿਸ ਦੀ ਜਾਂਚ ਵੀ ਸਰਕਾਰ ਆਉਣ ਤੇ ਪਹਿਲ ਦੇ ਅਧਾਰ ਤੇ ਹੋਵੇਗੀ। ਉਨਾਂ ਕਿਹਾ ਕਿ ਫੂਲ ਟਾਊਨ ਵਿਖੇ ਬਣ ਰਹੀਆਂ ਗਲੀਆਂ ਤੇ ਰਾਮਪੁਰਾ ਸ਼ਹਿਰ ਦੇ ਵਿਕਾਸ ਚ ਹੋਏ ਕਥਿਤ ਘਪਲਿਆਂ ਦੀ ਜਾਂਚ ਉਪਰੰਤ ਸਖਤ ਕਾਰਵਾਈ ਕੀਤੀ ਜਾਵੇਗੀ।

          ਉਨਾਂ ਨਾਲ ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਟੀਨੀ, ਜਸਵੰਤ ਮਹਿਰਾਜ, ਕੁਲਵੀਰ ਸਿੰਘ ਮਹਿਰਾਜ, ਅਮਰਿੰਦਰ ਸਿੰਘ , ਤਿੱਤਰ ਮਾਨ, ਬੂਟਾ ਸਿੰਘ, ਸਤਨਾਮ ਸਿੰਘ ਔਲਖ, ਰਾਕੇਸ਼ ਬਾਹੀਆ,ਸੁਰੇਸ਼ ਬਾਹੀਆ, ਕਮਲ ਕਾਂਤ ਗੋਇਲ, ਰਾਜੂ ਜੇਠੀ, ਭੋਲਾ ਸ਼ਰਮਾ, ਰਮੇਸ਼ ਮੱਕੜ, ਜੋਗਿੰਦਰ ਸਿੰਘ, ਜਗਦੇਵ ਸਿੰਘ ਸੂਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: