ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ss1

ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਤਲਵੰਡੀ ਸਾਬੋ, 7 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬੀੇਤੇ ਦਿਨੀਂ ਕਾਂਗਰਸ ਦੇ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੀ ਮੌਤ ਨਾਲ ਜਿੱਥੇ ਪੰਜਾਬ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਬਹੁਤ ਵੱਡਾ ਦੁੱਖ ਹੋਇਆ ਹੈ। ਇਸ ਦੁੱਖ ਦੀ ਘੜੀ ‘ਚ ਜਿੱਥੇ ਮਾਨਸਾ ਦੇ ਸਿਆਸੀ ਲੋਕ ਦੁੱਖ ‘ਚ ਸ਼ਰੀਕ ਹੋ ਰਹੇ ਹਨ ਉੱਥੇ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਨੇ ਵੀ ਇਸ ਦੁੱਖ ਦੀ ਘੜੀ ‘ਚ ਆਪਣੀ ਸ਼ਮੂਲੀਅਤ ਕਰਦਿਆਂ ਕਿਹਾ ਕਿ ਇੱਕ ਵਧੀਆ ਨੇਤਾ ਸਾਡੇ ਕੋਲੋਂ ਚਲੇ ਜਾਣ ਕਾਰਨ ਪਾਰਟੀ ਨੂੰ ਉਹਨਾਂ ਦੀ ਘਾਟ ਰੜਕਦੀ ਰਹੇਗੀ।
ਇਸ ਮੌਕੇ ਹਲਕਾ ਯੂਥ ਪ੍ਰਧਾਨ ਨਵਦੀਪ ਗੋਲਡੀ, ਐੱਨ ਐੱਸ ਯੂ ਆਈ ਦੇ ਵਾਈਸ ਪ੍ਰਧਾਨ ਬਠਿੰਡਾ ਖੁਸ਼ਦੀਪ ਗਿੱਲ, ਬੋਘਾ ਗਿੱਲ ਮੈਂਬਰ, ਗੋਰਾ ਗਿੱਲ, ਰਾਜੂ ਨਾਟੀ ਬਲਾਕ ਪ੍ਰਧਾਂਨ ਐੱਨ ਐੱਸ ਯੀ ਆਈ, ਹਿੰਮਤ ਸਿੰਘ, ਗੁਰਪ੍ਰੀਤ ਸਿੰਘ ਪੀਤਾ, ਟੋਨੀ ਸਿੰਘ ਅਤੇ ਰਾਜਵਿੰਦਰ ਸਿੰਘ ਰਾਜੂ ਆਦਿ ਨੇ ਵੀ ਗਾਗੋਵਾਲ ਦੀ ਮੌਤ ‘ਤੇ ਦੁੱਖ ਜਿਤਾਇਆ।

Share Button

Leave a Reply

Your email address will not be published. Required fields are marked *