ਸਾਫ ਸੁਥਰੇ ਅਕਸ ਅਤੇ ਸਾਊ ਸੁਭਾਅ ਕਾਰਨ ਅਕਾਲੀ ਵਰਕਰਾਂ ਦੀ ਪਹਿਲੀ ਪਸੰਦ ਬਣੇ ਬਲਵਿੰਦਰ ਸਿੰਘ ਪਟਵਾਰੀ

ss1

ਸਾਫ ਸੁਥਰੇ ਅਕਸ ਅਤੇ ਸਾਊ ਸੁਭਾਅ ਕਾਰਨ ਅਕਾਲੀ ਵਰਕਰਾਂ ਦੀ ਪਹਿਲੀ ਪਸੰਦ ਬਣੇ ਬਲਵਿੰਦਰ ਸਿੰਘ ਪਟਵਾਰੀ

img-20161121-wa0119ਬੋਹਾ 25 ਨਵੰਬਰ (ਦਰਸ਼ਨ ਹਾਕਮਵਾਲਾ)-ਰਿਜਰਵ ਸੀਟ ਬੁਢਲਾਡਾ ਤੋਂ ਸੰਭਾਵੀ ਅਕਾਲੀ ਉਮੀਦਵਾਰਾਂ ਦੀ ਸੂਚੀ ਵਿੱਚ ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ ਅਕਾਲੀ ਵਰਕਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ।ਟਕਸਾਲੀ ਅਤੇ ਪਾਰਟੀ ਦੀ ਚੜਦੀਕਲਾ ਲਈ ਕੰਮ ਕਰਨ ਵਾਲੇ ਵਰਕਰਾਂ ਦਾ ਕਹਿਣਾਂ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਇੱਕ ਅਜਿਹੇ ਹੀ ਨੇਕ ਦਿਲ ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੋਣ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੀਦਾ ਹੈ ਜੋ ਬੁਢਲਾਡਾ ਹਲਕੇ ਵਿੱਚ ਹੋਣ ਵਾਲੀ ਤਿਕੋਣੀ ਟੱਕਰ ਵਿੱਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਮਾਦਾ ਰੱਖਦਾ ਹੋਵੇ।ਬੋਹਾ,ਬੁਢਲਾਡਾ,ਬਰੇਟਾ ਸਰਕਲ ਦੇ ਵਰਕਰਾਂ ਨੇ ਇੱਕ ਸੁਰ ਵਿੱਚ ਆਖਿਆ ਕਿ ਬੇਸ਼ੱਕ ਕੁਝ ਅਜਿਹੇ ਆਗੂ ਵੀ ਅਕਾਲੀ ਦਲ ਦੀ ਟਿਕਟ ਪਾ੍ਰਪਤ ਕਰਨ ਲਈ ਤਰਾਂ ਤਰਾਂ ਦੇ ਪਾਪੜ ਵੇਲ ਰਹੇ ਹਨ ਜਿੰਨਾਂ ਦਾ ਆਮ ਵਰਕਰਾਂ ਪ੍ਰਤੀ ਰਵੱਈਆ ਹੈਂਕੜ ਭਰਿਆ ਰਿਹਾ ਹੈ ਅਤੇ ਉਹਨਾਂ ਦਾ ਤਾਲਮੇਲ ਸਿਰਫ ਚੌਧਰ ਦੇ ਭੁੱਖੇ ਕੁੱਝ ਘੜੱਮ ਚੌਧਰੀਆਂ ਤੱਕ ਹੀ ਸੀਮਤ ਹੈ।ਇਸ ਦੇ ਉਲਟ ਬਲਵਿੰਦਰ ਸਿੰਘ ਪਟਵਾਰੀ ਗਰੁੱਪਬਾਜੀ ਦੀ ਸਿਆਸਤ ਤੋਂ ਦੂਰ ਇੱਕ ਸਮਾਜਸੇਵਕ ਦੀ ਤਰਾਂ ਹਲਕੇ ਵਿੱਚ ਲੰਬੇ ਸਮੇਂ ਤੋਂ ਵਿਚਰ ਰਹੇ ਹਨ ਜਿਸ ਕਾਰਨ ਹਲਕੇ ਤੋਂ ਲੋਕ ਬਲਵਿੰਦਰ ਸਿੰਘ ਪਟਵਾਰੀ ਵਰਗੇ ਨਿਰਪੱਖ ਆਗੂ ਨੂੰ ਅਪਣਾਂ ਵਿਧਾਇਕ ਬਣਿਆਂ ਦੇਖਣਾਂ ਚਾਹੁੰਦੇ ਹਨ।

Share Button

Leave a Reply

Your email address will not be published. Required fields are marked *