ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਸੇ ਧਰਮ ਦੀ ਨਿੰਦਿਆ ਕਰਨ ਵਾਲਾ ਖੁਦ ਇਨਸਾਨ ਕਹਾਉਣ ਦਾ ਹੱਕਦਾਰ ਨਹੀ :ਭੂੰਦੜ

ss1

ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਸੇ ਧਰਮ ਦੀ ਨਿੰਦਿਆ ਕਰਨ ਵਾਲਾ ਖੁਦ ਇਨਸਾਨ ਕਹਾਉਣ ਦਾ ਹੱਕਦਾਰ ਨਹੀ :ਭੂੰਦੜ
ਮੁਸਲਮਾਨ ਭਾਈਆਂ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਝੁਨੀਰ 22 ਦਸੰਬਰ(ਗੁਰਜੀਤ ਸ਼ੀਂਹ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਹੀ ਹਰ ਵਰਗ ਦਾ ਖਿਆਲ ਰੱਖ ਕੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ।ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਭਾਗ ਦੇ ਰਾਜ ਅੰਦਰ ਹਰੇਕ ਧਰਮ ਦਾ ਦਿਲੋ ਸਤਿਕਾਰ ਕੀਤਾ ਅਤੇ ਕਰਦੇ ਹਨ।ਇਹ ਪ੍ਰਗਟਾਵਾ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਪਿੰਡ ਬਾਜੇਵਾਲਾ ਵਿਖੇ ਮੁਸਲਮਾਨ ਭਾਈਆਂ ਦੀ ਮਸੀਤ ਵਿਖੇ ਰੱਖੇ ਗਏ ਮੁਸਲਮਾਨ ਭਾਈਆਂ ਵੱਲੋ ਸਮਾਗਮ ਦੌਰਾਨ ਕੀਤਾ।ਉਹਨਾਂ ਕਿਹਾ ਕਿ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਹੜਾ ਇਨਸਾਨ ਕਿਸੇ ਦੂਸਰੇ ਧਰਮ ਦੀ ਨਿੰਦਿਆ ਕਰਦਾ ਹੈ ਉਹ ਖੁਦ ਹੀ ਇਨਸਾਨ ਨਹੀ ਕਹਾ ਸਕਦਾ।ਇਸ ਕਰਕੇ ਸਾਨੂੰ ਸਾਡੇ ਗੁਰੁ ਸਹਿਬਾਨਾਂ ਸਰਬਸਾਂਝੀ ਬਾਲਤਾ ਦਾ ਪਾਠ ਪੜਾਇਆ ਹੈ ਅਸੀ ਹਿੰਦੂ ,ਸਿੱਖ ,ਮੁਸਲਮਾਨ ਸਭ ਭਾਈ ਭਾਈ ਹਾਂ।ਉਹਨਾਂ ਜਿੱਥੇ ਬਾਜੇਵਾਲਾ ਦੀ ਸਿਵਲ ਡਿਸਪੈਂਸਰੀ ਵਿੱਚ ਬਣੀ ਮੈਡੀਕਲ ਦੁਕਾਨ ਦਾ ਉਦਘਾਟਨ ਕੀਤਾ ਉੱਥੇ ਉਹਨਾਂ ਮੁਸਲਮਾਨ ਭਾਈਆਂ ਲਈ ਮਸੀਤ ਵਿਖੇ ਇੱਕ ਵੱਡਾ ਹਾਲ ਬਣਾਉਣ ਲਈ 5 ਲੱਖ ਰੁਪਏ ਦੀ ਆਪਣੇ ਕੋਟੇ ਚੋ ਗਰਾਂਟ ਦੇਣ ਦਾ ਵੀ ਐਲਾਨ ਕੀਤਾ।ਸ਼੍ਰੀ ਭੂੰਦੜ ਨੇ ਇਸ ਮੌਕੇ ਮੁਸਲਮਾਨ ਭਾਈਆਂ ਅਤੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।ਉਹਨਾਂ ਇਹ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀ ਵਿਕਾਸ ਕਾਰਜਾਂ ਚ ਕੋਈ ਕਮੀ ਨਹੀ ਛੱਡੀ ਫਿਰ ਵੀ ਜੇਕਰ ਕਿਸੇ ਵਿਅਕਤੀ ਦਾ ਕੰਮ ਰਹਿ ਗਿਆ ਉਹ ਆਉਣ ਵਾਲੇ ਦਿਨਾਂ ਚ ਕਰ ਦਿੱਤਾ ਜਾਵੇਗਾ।ਭੂੰਦੜ ਨੇ ਆਪਣੇ ਪੁੱਤਰ ਦਿਲਰਾਜ ਸਿੰਘ ਭੂੰਦੜ ਨੂੰ ਸਰਦੂਲਗੜ੍ਹ ਹਲਕੇ ਤੋ ਕਾਮਯਾਬ ਬਣਾਉਣ ਲਈ ਅਪੀਲ ਕੀਤੀ।ਇਸ ਮੌਕੇ ਉਹਨਾਂ ਦੇ ਨਾਲ ਪੀਏ ਵਜੋ ਕੰਮ ਕਰ ਰਹੇ ਵਿਨੋਦ ਕੁਮਾਰ ,ਯੂਥ ਪ੍ਰਧਾਨ ਜਗਪਾਲ ਸਿੰਘ ਖਹਿਰਾ ,ਬਿੰਦਰ ਸਾਹਨੇਵਾਲੀ ,ਅੰਗਰੇਜ ਸਿੰਘ ਕੋਰਵਾਲਾ ,ਸਾਬਕਾ ਚੇਅਰਮੈਨ ਸੁਰਜੀਤ ਸਿੰਘ ਬਾਜੇਵਾਲਾ ,ਸਰਪੰਚ ਦਰਸ਼ਨ ਸਿੰਘ ਬਾਜੇਵਾਲਾ ,ਹਰਮੰਦਰ ਸਿੰਘ ,ਹਰਵਿੰਦਰ ਸਿੰਘ ,ਭੋਲਾ ਖਾਂ ,ਹੁਕਮੀ ਖਾਂ ,ਰਸੀਦ ਖਾਂ ,ਬੀਰਬਲ ਖਾਂ ,ਰੂਪ ਖਾਂ ,ਸੁਖਵਿੰਦਰ ਖਾਂ ਆਦਿ ਮੁਸਲਮਾਨ ਭਾਈਚਾਰੇ ਨੇ ਉਹਨਾਂ ਦਾ ਸਵਾਗਤ ਕੀਤਾ।

Share Button

Leave a Reply

Your email address will not be published. Required fields are marked *