Fri. Jul 19th, 2019

ਸਾਡੀ ਸਰਕਾਰ ਆਉਣ ਤੇ ਧੱਕੇਸ਼ਾਹੀਆਂ ਅਤੇ ਬੇਇਨਸਾਫੀਆ ਦੀ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ :- ਭਗਵੰਤ ਮਾਨ

ਸਾਡੀ ਸਰਕਾਰ ਆਉਣ ਤੇ ਧੱਕੇਸ਼ਾਹੀਆਂ ਅਤੇ ਬੇਇਨਸਾਫੀਆ ਦੀ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ :- ਭਗਵੰਤ ਮਾਨ

ਪਿੰਡ ਠੀਕਰੀਵਾਲ ਵਿਖੇ 20 ਲੱਖ ਦੀ ਲਾਗਤ ਨਾਲ ਬਣੇ ਸਕੂਲ ਦੇ ਕਮਰਿਆਂ ਦਾ ਕੀਤਾ ਉਦਘਾਟਨ

ਮਹਿਲ ਕਲਾਂ 20 ਦਸੰਬਰ (ਗੁਰਭਿੰਦਰ ਗੁਰੀ) -ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ ਦੋਵੇਂ ਪਾਰਟੀਆਂ ਰਲ ਕੇ ਹਾਰੀ ਹੋਈ ਲੜਾਈ ਲੜ ਰਹੀਆਂ ਹਨ,ਕਿਉਂਕਿ ਆਮ ਆਦਮੀ ਹੁਣ ਜਾਗ ਚੁੱਕਿਆ ਹੈ ਅਤੇ 2017 ਪੰਜਾਬ ਚੋਣਾਂ ਵਿੱਚ ਇਨਾਂ ਰਵਾਇਤੀ ਪਾਰਟੀਆਂ ਦਾ ਆਮ ਆਦਮੀ ਬੋਰੀਆਂ ਬਿਸਤਰਾ ਗੋਲ ਕਰਕੇ ਰੱਖ ਦੇਵੇਗਾ ਅਤੇ ਆਮ ਆਦਮੀ ਦੀ ਸਰਕਾਰ ਆਉਣ ਤੇ ਰੇਤ ਮਾਫ਼ੀਆਂ,ਲੈਂਡ ਮਾਫ਼ੀਆਂ ਅਤੇ ਹੋਰ ਜਿੰਨੇ ਆਮ ਲੋਕਾਂ ਨਾਲ ਧੱਕੇ ਹੋਏ ਹਨ । ਉਨਾਂ ਸਾਰੇ ਕੇਸਾਂ ਦੀ ਜਾਂਚ ਹੋਵੇਗੀ ਜੋ ਲੋਕਾਂ ਦੇ ਨਾਲ ਅਕਾਲੀਆਂ ਨੇ ਕਾਂਗਰਸੀਆਂ ਨਾਲ ਰਲ ਕੇ ਧੱਕੇਸ਼ਾਹੀਆਂ ਅਤੇ ਬੇਇਨਸਾਫੀਆ ਦਾ 10 ਸਾਲ ਦੌਰ ਚਲਾਇਆ, ਉਸ ਦਾ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਪਿੰਡ ਠੀਕਰੀਵਾਲ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਕਮਰਿਆਂ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਂਝੇ ਕੀਤੇ। ਮਾਨ ਨੇ ਕਿਹਾ ਕਿ ਆਗਾਮੀ ਦੋ ਮਹੀਨੇ ਬਾਅਦ ਪੰਜਾਬ ਵਿੱਚ ਨਵਾਂ ਇਨਕਲਾਬ ਆਵੇਗਾ ਜਿਸ ਨਾਲ ਸੂਬੇ ਦੇ ਹਰ ਘਰ ਵਿੱਚ ਖੁਸ਼ਹਾਲੀ ਆਪਣੇ ਆਪ ਆਉਣ ਲੱਗ ਜਾਵੇਗੀ। ਉਨਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਆਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਤੇ ਇਨਸਾਫ ਦੀ ਮੰਗ ਕਰ ਰਹੇ ਨਿਹੱਥੇ ਸਿੰਘਾਂ ਤੇ ਗੋਲੀਆ ਚਲਾਉਣ ਵਾਲੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ। ਜਿਕਰਯੋਗ ਹੈ ਕਿ ਜਿਥੇ ਦੂਸਰੀਆਂ ਪਾਰਟੀਆਂ ਵੱਲੋਂ ਨੀਂਹ ਪੱਥਰਾਂ ਉੱਪਰ ਆਪਣੇ ਜਥੇਦਾਰਾਂ ਦੇ ਨਾਮ ਪਾਏ ਜਾਦੇ ਹਨ,ਪਰ ਆਪ ਪਾਰਟੀ ਵੱਲੋਂ ਉਕਤ ਨੀਂਹ ਪੱਥਰ ਉਪਰ ਆਪਣੇ ਆਗੂਆਂ ਦੇ ਨਾਮ ਪਾਉਣ ਦੀ ਬਜਾਏ ਇਸ ਬਿਲਡਿੰਗ ਨੂੰ ਬਣਾਉਣ ਵਾਲੇ ਮਿਸਤਰੀਆਂ ਅਤੇ ਮਜ਼ਦੂਰਾਂ ਦੇ ਨਾਮ ਪਾਏ ਸਨ ਜਿਸ ਦੀ ਹਲਕੇ ਅੰਦਰ ਖੂਬ ਚਰਚਾ ਚੱਲ ਰਹੀ ਹੈ।

         ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੇ ਬਰਨਾਲਾ ਤੋਂ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਤੇ ਮੀਤ ਹੇਅਰ, ਚੋਣ ਇੰਚਾਰਜ਼ ਜਗਸੀਰ ਸਿੰਘ ਸੰਧੂ, ਕੁਲਦੀਪ ਸਿੰਘ ਕਾਲਾ ਢਿੱਲੋਂ ਟਿੰਕੂ, ਸਾਬਕਾ ਸਰਪੰਚ ਲਖਵੀਰ ਸਿੰਘ ਠੀਕਰੀਵਾਲ, ਪ੍ਰਧਾਨ ਨਰਦੇਵ ਸਿੰਘ,ਮਾਸਟਰ ਪ੍ਰੇਮ ਕੁਮਾਰ,ਬਾਬੂ ਸੁਭਾਸ਼ ਚੰਦ ਬਾਂਸਲ,ਪ੍ਰਗਟ ਸਿੰਘ ਮਹਿਲ ਖੁਰਦ , ਗੁਰਜੀਤ ਸਿੰਘ ਧਾਲੀਵਾਲ, ਧਰਮਿੰਦਰ ਸਿੰਘ ਔਲਖ, ਅਮ੍ਰਿਤਪਾਲ ਸਿੰਘ, ਦਵਿੰਦਰ ਸਿੰਘ ਕੁਤਬਾ, ਬਿੰਦਰ ਸਿੰਘ ਖਾਲਸਾ, ਗੁਰਸਾਨ ਸਿੰਘ ਠੀਕਰੀਵਾਲ ਆਦਿ ਆਗੂ ਹਾਜਰ ਸਨ। ਇਸ ਮੌਕੇ ਭਗਵੰਤ ਮਾਨ ਨੇ ਸਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਨੂੰ ਫੁੱਲ ਮਲਾਵਾਂ ਭੇਂਟ ਕਰਕੇ ਸਰਧਾਂਜਲੀ ਭੇਂਟ ਕੀਤੀ।

Leave a Reply

Your email address will not be published. Required fields are marked *

%d bloggers like this: