Sun. Apr 21st, 2019

ਸਾਊਦੀ ਅਰਬ ਵਿੱਚ ਹਾਦਸੇ ਦੇ ਸ਼ਿਕਾਰ ਰਾਮ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ, ਰਣਜੀਤ ਸਿੰਘ ਕੂੰਟ ਨੇ ਮ੍ਰਿਤਕ ਦੀ ਪਤਨੀ ਨੂੰ 1.50 ਲੱਖ ਦਾ ਚੈੱਕ ਭੇਂਟ ਕੀਤਾ

ਸਾਊਦੀ ਅਰਬ ਵਿੱਚ ਹਾਦਸੇ ਦੇ ਸ਼ਿਕਾਰ ਰਾਮ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ, ਰਣਜੀਤ ਸਿੰਘ ਕੂੰਟ ਨੇ ਮ੍ਰਿਤਕ ਦੀ ਪਤਨੀ ਨੂੰ 1.50 ਲੱਖ ਦਾ ਚੈੱਕ ਭੇਂਟ ਕੀਤਾ

ਬਾਘਾ ਪੁਰਾਣਾ,26 ਅਕਤੂਬਰ (ਕੁਲਦੀਪ ਘੋਲੀਆ/ਸਭਾਜੀਤ ਪੱਪੂ): ਸਾਊਦੀ ਅਰਬ ਵਿੱਚ ਹਾਦਸੇ ਦੇ ਸ਼ਿਕਾਰ ਹੋਏ ਮ੍ਰਿਤਕ ਰਾਮ ਸਿੰਘ ਸਮਾਧ ਭਾਈ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਗਿਆਨੀ ਬਲਬੀਰ ਸਿੰਘ ਤੇ ਭਾਈ ਅਰਜਨ ਸਿੰਘ ਦੇ ਜਥਿਆਂ ਵੱਲੋਂ ਵਿਰਾਗਮਈ ਕੀਤਾ ਗਿਆ। ਇਸ ਮੌਕੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਕਰਨਲ ਦਰਸਨ ਸਿੰਘ ਅਤੇ ਭੋਲਾ ਸਿੰਘ ਬਰਾੜ ਨੇ ਕਿਹਾ ਕਿ ਸ. ਰਾਮ ਸਿੰਘ ਬਹੁਤ ਹੀ ਨਿਮਰਤਾ ਵਾਲਾ ਤੇ ਸਿੱਖੀ ਨੂੰ ਪ੍ਰਣਾਇਆ ਹੋਇਆ ਮਿਹਨਤੀ ਗੁਰਸਿੱਖ ਸ਼ਰਧਾਲੂ ਸੀ। ਇਸ ਮੌਕੇ ਰਾਮ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਾਲੇ ਰਣਜੀਤ ਸਿੰਘ ਕੂੰਟ (ਗੁਰਦਾਸਪੁਰ) ਨੇ ਪੰਜਾਬ, ਕੇਰਲਾ ਤੇ ਸਾਊਦੀ ਅਰਬ ਦੇ ਦੋਸਤਾਂ ਤੋਂ ਇਕੱਤਰ ਹੋਈ 1.50 ਲੱਖ ਦੀ ਸਹਾਇਤਾ ਰਾਸ਼ੀ ਦਾ ਚੈੱਕ ਉਨਾਂ ਦੀ ਪਤਨੀ ਮਨਪ੍ਰੀਤ ਕੌਰ ਨੂੰ ਸੌਂਪਿਆ। ਇਸ ਮੌਕੇ ਗੁਰਚਰਨ ਸਿੰਘ ਹਕੀਮ, ਐਡਵੋਕੇਟ ਧਰਮਪਾਲ ਸਿੰਘ, ਪ੍ਰਧਾਨ ਸੁਖਦਰਸਨ ਸਿੰਘ ਨੰਬਰਦਾਰ, ਧਨਇੰਦਰ ਕਿੰਗਰਾ, ਹਰਪ੍ਰੀਤ ਸਿੰਘ, ਸਰਪੰਚ ਦਰਸਨ ਸਿੰਘ ਭੀਮ, ਸੰਤੋਖ ਸਿੰਘ ਵਧਾਈ, ਸ਼ਿਕੰਦਰ ਸਿੰਘ, ਬਲਜੀਤ ਸਿੰਘ ਕੂੰਟ, ਪੰਚ ਸ਼ਿਕੰਦਰ ਸਿੰਘ, ਨਿਰਮਲ ਸਿੰਘ ਟੂਸੇ, ਬਿੱਕਰ ਸਿੰਘ, ਪ੍ਰਧਾਨ ਜਗਜੀਤ ਸਿੰਘ, ਪ੍ਰਿੰ. ਗੁਰਪ੍ਰੀਤ ਧਾਲੀਵਾਲ, ਡਾ. ਹਰਪ੍ਰੀਤ ਸਿੰਘ, ਸੋਨੀ ਜੰਗੀਆਣਾ, ਗੁਰਜੰਟ ਘੋਲੀਆ, ਗਿਆਨੀ ਗੁਰਚਰਨ ਸਿੰਘ, ਡਾ. ਗਰਜਾ ਸਿੰੰਘ, ਪ੍ਰੀਤਮ ਸਰੋਆ, ਤਰਸੇਮ ਸੰਗਮ, ਭੋਲਾ ਸ਼ਰਮਾਂ, ਹਰਕੀਰਤ ਸਿੰਘ, ਬਹਾਦਰ ਸਿੰਘ, ਜਸਵਿੰਦਰ ਸਿੰਘ, ਤਰਸੇਮ ਸੇਮਾਂ, ਮਨੋਹਰ ਸਿੰਘ, ਗੁਰਦੀਪ ਸਿੰਘ, ਕਲੱਬ ਪ੍ਰਧਾਨ ਜਸਵੀਰ ਸਿੰਘ, ਅਵਤਾਰ ਤਾਰਾ, ਸਤਪਾਲ ਲੱਡਾ, ਜਗਮੇਲ ਸਿੰਘ, ਜਗਤਾਰ ਸ਼ਰਮਾਂ, ਪ੍ਰਧਾਨ ਜਗਤਾਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: