Sun. Apr 21st, 2019

ਸਾਈਕਲ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਕੱਢੀ ਗਈ ਏਡਜ਼ ਜਾਗਰੂਕਤਾ ਰੈਲੀ

ਸਾਈਕਲ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਕੱਢੀ ਗਈ ਏਡਜ਼ ਜਾਗਰੂਕਤਾ ਰੈਲੀ
ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

img_9766ਸ਼੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਦਵਿੰਦਰਪਾਲ ਸਿੰਘ/ ਅਮਰਾਨ ਖਾਨ): ਅੱਜ ਵਿਸ਼ਵ ਏਡਜ਼ ਦਿਵਸ ਤੇ ਸਾਈਕਲ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਲੋਕਾਂ ਨੂੰ ਏਡਜ਼ ਸਬੰਧੀ ਜਾਗਰੂਕ ਕਰਨ ਲਈ ਇੱਕ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇਂ ਝੰਡੀ ਦਿਖਾ ਕੇ ਰਵਾਨਾ ਕੀਤਾ। ਸਿੰਘ ਸਾਹਿਬ ਨੇ ਕਿਹਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਲ ਕੇ ਇਹੋ ਜਿਹੀਆਂ ਬੁਰਾਈਆਂ ਤੋ ਬਚਿਆ ਜਾ ਸਕਦਾ ਹੈ। ਸਾਈਕਲ ਐਸੋਸੀਏਸ਼ਨ ਦੇ ਦੁਆਰਾ ਕੀਤੇ ਉਪਰਾਲੇ ਦੀ ਗਿਆਨੀਂ ਮੱਲ ਸਿੰਘ ਵੱਲੋ ਭਰਪੂਰ ਸ਼ਲਾਘਾ ਕੀਤੀ ਗਈ। ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ ਭਰਤ ਜਸਵਾਲ ਨੇ ਕਿਹਾ ਕਿ ਏਡਜ਼ ਛੂਤ ਦੀ ਬਿਮਾਰੀ ਨਹੀ ਹੈ। ਇਹ ਛੂਹਣ ਨਾਲ ਨਹੀ ਫੈਲਦੀ। ਇਸ ਲਈ ਏਡਜ਼ ਪੀੜਤ ਵਿਅਕਤੀ ਨਾਲ ਸਮਾਜ ਨੂੰ ਕਿਸੇ ਤਰਾਂ ਦਾ ਵਿਤਕਰਾ ਨਹੀ ਕਰਨਾਂ ਚਾਹੀਦਾ। ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਸੈਣੀ ਨੇਂ ਦੱਸਿਆ ਕਿ ਏਡਜ਼ ਦਿਨ ਪ੍ਰਤੀ ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਜਾਣਕਾਰੀ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਇਹ ਰੈਲੀ ਤਖਤ ਸ੍ਰੀ ਕੇਸਗੜ ਸਾਹਿਬ ਤੋ ਸ਼ੁਰੂ ਹੋ ਕੇ ਮੁਹੱਲਾ ਫਤਿਹਗੜ ਸਾਹਿਬ, ਚੋਈ ਬਜਾਰ, ਮੇਨ ਬਜਾਰ, ਨਵੀ ਅਬਾਦੀ, ਵਿਰਾਸਤ-ਏ-ਖਾਲਸਾ, ਪੰਜ ਪਿਆਰਾ ਪਾਰਕ ਤੋ ਹੁੰਦੀ ਸਾਂਈ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਈ। ਇਸ ਮੌਕੇ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਅਮਨਦੀਪ ਸਿੰਘ, ਅਜੈ ਕੁਮਾਰ ਬੈਂਸ, ਰਾਜ ਕੁਮਾਰ ਘਈ, ਚਰਨਜੀਤ ਸਿੰਘ, ਕਮਲਦੀਪ ਸਿੰਘ, ਸਰਬਜੀਤ ਸਿੰਘ, ਹਰਦੀਪ ਸਿੰਘ ਹੈਰੀ, ਨਰਿੰਦਰ ਸਿੰਘ, ਭਾਈ ਰਛਪਾਲ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: