ਸਾਈਕਲਿੰਗ ਟਰੈਕ ਏਸ਼ੀਆ ਕੱਪ ਵਿੱਚ ਭਾਰਤੀ ਸਾਈਕਲਿਸਟਾਂ ਦਾ ਸ਼ਾਨਦਾਰ ਪ੍ਰਦਰਸ਼ਨ

ss1

ਸਾਈਕਲਿੰਗ ਟਰੈਕ ਏਸ਼ੀਆ ਕੱਪ ਵਿੱਚ ਭਾਰਤੀ ਸਾਈਕਲਿਸਟਾਂ ਦਾ ਸ਼ਾਨਦਾਰ ਪ੍ਰਦਰਸ਼ਨ

picture4ਸਾਈਕਲਿੰਗ ਦੁਨੀਆ ਦੀ ਤਾਕਤਵਰ ਅਤੇ ਮਨੋਰੰਜਨ ਨਾਲ ਭਰਪੂਰ ਖੇਡਾਂ ਵਿੱਚੋਂ ਇਕ ਹੈ। ਸਾਈਕਲਿੰਗ ਭਾਵੇਂ ਕਿਸੇ ਹੋਰ ਦੇਸ਼ ਦੀ ਰਾਸ਼ਟਰੀ ਖੇਡ ਹੋਵੇ ਪਰ ਭਾਰਤ ਵਿੱਚ ਪਿਛਲੇ ਕੁਝ ਸਮੇਂ ਤੋਂ ਸਾਈਕਲਿੰਗ ਲੋਕਾਂ ਦੀ ਲੋਕਪ੍ਰਿਯ ਖੇਡ ਬਣਦੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਭਾਰਤ ਅੰਦਰ ਇਨਡੋਰ ਸਾਈਕਲਿੰਗ ਵੈਲੋਡਰੋਮ ਬਨਣ ਨਾਲ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਹੋਣ ਲੱਗ ਪਈਆਂ ਹਨ। ਇਸ ਦੀ ਤਾਜ਼ਾ ਮਿਸਾਲ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਖੇਡ ਕੰਪਲੈਕਸ ਦੇ ਇਨਡੋਰ ਸਾਈਕਲਿੰਗ ਵੈਲੋਡਰੋਮ ਵਿੱਚ ਦੇਖਣ ਨੂੰ ਮਿਲੀਆ। 14 ਤੋਂ 16 ਸਤੰਬਰ ਤੱਕ ਹੋਈ ਟਰੈਕ ਏਸ਼ੀਆ ਕੱਪ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਏਸ਼ੀਆ ਦੀਆਂ ਲੱਗਭਗ 12 ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਵਿੱਚ ਪਾਕਿਸਤਾਨ ਦੀ ਸਾਈਕਲਿੰਗ ਟੀਮ ਨੇ ਵੀ ਹਿੱਸਾ ਲਿਆ। ਯੂ.ਸੀ.ਆਈ. ਕਲਾਸ ਵਨ ਗਰੇਡ ਦੇ ਮੁਕਾਬਲੇ ਦੀ ਮੇਜਬਾਨੀ ਪਿਛਲੀ ਵਾਰ ਭਾਰਤ ਨੇ ਕੀਤੀ ਸੀ ਤੇ ਇਸ ਵਾਰ ਦੁਬਾਰਾ ਫੇਰ ਇਸ ਦੀ ਮੇਜਬਾਨੀ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਨੂੰ ਮਿਲੀ। ਪਿਛਲੀ ਵਾਰ ਇਸ ਏਸ਼ੀਆ ਕੱਪ ਵਿੱਚ ਏਸ਼ੀਆ ਦੀਆਂ 11 ਟੀਮਾਂ ਨੇ ਭਾਗ ਲਿਆ ਸੀ। ਪਿਛਲੇ ਮਹੀਨੇ ਯੂ.ਸੀ.ਆਈ. ਦੀ ਨਵੀਂ ਦਰਜਾਬੰਦੀ ਵਿੱਚ ਭਾਰਤੀ ਸਾਈਕਲਿੰਗ ਜੂਨੀਅਰ ਵਰਗ ਦੀ ਟੀਮ ਨੇ ਵਿਸ਼ਵ ਦੀਆਂ ਟੌਪ 10 ਟੀਮਾਂ ਵਿੱਚ ਆਪਣਾ ਸਥਾਨ ਬਣਾਇਆ। ਇਹ ਪਹਿਲੀ ਵਾਰ ਹੋਈਆ ਹੈ ਕਿ ਭਾਰਤ ਦੀ ਸਾਈਕਲਿੰਗ ਟੀਮ ਯੂ.ਸੀ.ਆਈ. ਦੀ ਦਰਜਾਬੰਦੀ ਵਿੱਚ ਅਜਿਹਾ ਮੁਕਾਮ ਹਾਸਿਲ ਕੀਤਾ ਹੋਵੇ। ਪਿਛਲੇ ਏਸ਼ੀਆ ਕੱਪ ਵਿੱਚ ਵੀ ਭਾਰਤੀ ਸਾਈਕਲਿੰਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਸ ਵਾਰ ਵੀ ਭਾਰਤੀ ਸਾਈਕਲਿਸਟਾਂ ਨੇ ਆਪਣਾ ਜੇਤੂ ਸਫ਼ਰ ਜਾਰੀ ਰੱਖਿਆ। ਇਸ ਏਸ਼ੀਆ ਕੱਪ ਵਿੱਚ ਹੌਂਕਕਾਂਗ ਨੇ 11 ਸੋਨ, 4 ਚਾਂਦੀ ਤੇ 3 ਕਾਂਸੇ ਦੇ (ਕੁਲ 18) ਤਗ਼ਮੇ ਜਿੱਤ ਕੇ ਇਸ ਏਸ਼ੀਆ ਕੱਪ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਮੇਜਬਾਨ ਭਾਰਤ 5 ਸੋਨ, 4 ਚਾਂਦੀ ਅਤੇ 7 ਕਾਂਸੇ ਦੇ (ਕੁਲ 16) ਤਗ਼ਮੇ ਜਿੱਤ ਕੇ ਦੂਜਾ ਸਥਾਨ ਹਾਸਿਲ ਕੀਤਾ। ਮਲੇਸ਼ੀਆ ਨੇ 3 ਸੋਨ, 4 ਚਾਂਦੀ ਅਤੇ 2 ਕਾਂਸੇ ਦੇ (ਕੁਲ 9) ਤਗ਼ਮੇ ਜਿੱਤ ਕੇ ਤੀਜਾ ਸਥਾਨ ਹਾਸਿਲ ਕੀਤਾ।
ਭਾਰਤ ਦੀ ਸਟਾਰ ਸਾਈਕਲਿਸਟ ਦੇਬੋਰਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਏਸ਼ੀਆ ਕੱਪ ਵਿੱਚ 3 ਸੋਨ ਤੇ 1 ਚਾਂਦੀ ਦਾ ਤਗ਼ਮਾ ਭਾਰਤ ਦੀ ਝੋਲੀ ਪਾਏ। ਦੇਬੋਰਾ ਨੇ ਸਪ੍ਰਿੰਟ ਈਵੇਂਟ ਵਿੱਚ 12.576 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗ਼ਮਾ ਜਿੱਤਿਆ ਦੇਬੋਰਾ ਨੇ 500 ਮੀਟਰ ਟਾਈਮ ਟਰਾਇਲ ਈਵੇਂਟ ਵਿੱਚ 35.964 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗ਼ਮਾ ਜਿੱਤਿਆ, ਪੁਰਸ਼ ਜੂਨੀਅਰ ਵਰਗ ਵਿੱਚ ਭਾਰਤ ਨੇ ਟੀਮ ਸਪ੍ਰਿੰਟ ਈਵੇਂਟ ਵਿੱਚ 49.299 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਗ਼ਮਾ ਜਿੱਤਿਆ, ਜੂਨੀਅਰ ਮਹਿਲਾ ਵਰਗ ਵਿੱਚ ਟੀਮ ਸਪ੍ਰਿੰਟ ਇਵੇਂਟ ਵਿੱਚ ਭਾਰਤੀ ਸਾਈਕਲਿਸਟਾਂ ਨੇ ਸੋਨ ਤਗ਼ਮਾ ਜਿੱਤਿਆ। ਸਾਈਕਲਿੰਗ ਦੇ ਸਭ ਤੋਂ ਵੱਡੇ ਈਵੇਂਟ ਪੁਆਇੰਟ ਰੇਸ ਇਵੇਂਟ ਵਿੱਚ ਭਾਰਤੀ ਸਾਈਕਲਿਸਟਾਂ ਨੇ 120 ਰਾਊਂਡ ਪੂਰੇ ਕਰਦਿਆਂ ਇਸ ਰੇਸ ਨੂੰ ਪੂਰਾ ਕੀਤਾ। ਭਾਵੇਂ ਇਸ ਈਵੇਂਟ ਵਿੱਚ ਭਾਰਤ ਨੇ ਕੋਈ ਤਗ਼ਮਾ ਨਹੀਂ ਜਿੱਤਿਆ ਪਰ ਭਾਰਤੀ ਸਾਈਕਲਿਸਟਾਂ ਨੇ ਪਹਿਲੀ ਵਾਰ ਇਸ ਇਵੇਂਟ ਵਿੱਚ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਿਛਲੇ ਪੰਜ ਸਾਲਾਂ ਪਹਿਲਾਂ ਭਾਰਤੀ ਸਾਈਕਲਿੰਗ ਟੀਮ 149ਵੇਂ ਸਥਾਨ ‘ਤੇ ਸੀ ਪਰ ਹੁਣ ਸਾਈਕਲਿੰਗ ਨੇ ਆਪਣੀ ਖੇਡ ਵਿੱਚ ਸੁਧਾਰ ਲਿਆਉਂਦੇ ਹੋਇਆ ਪਿਛਲੇ ਮਹੀਨੇ ਹੋਈ ਦਰਜਾਬੰਦੀ ਵਿੱਚ ਭਾਰਤ ਨੇ ਵਿਸ਼ਵ ਦੀਆਂ ਪਹਿਲੇ 10 ਸਥਾਨਾਂ ਵਿੱਚ ਆਪਣਾ ਸਥਾਨ ਬਣਾ ਲਿਆ ਹੈ। ਇਸ ਸਾਈਕਲਿੰਗ ਇਵੇਂਟ ਨੂੰ ਸਫ਼ਲ ਬਣਾਉਣ ਲਈ ਯੂ.ਸੀ.ਆਈ. ਵੱਲੋਂ ਆਸਟਰੇਲੀਆ ਦੀ ਕੈਰਨ ਓ ਕੋਲੰਗਨ ਨੂੰ ਮੁੱਖ ਤਕਨੀਕੀ ਅਧਿਕਾਰੀ ਬਣਾ ਕੇ ਭੇਜਿਆ ਗਿਆ। ਭਾਰਤ ਵੱਲੋਂ ਵੀ ਇਸ ਇਵੇਂਟ ਨੂੰ ਸਫ਼ਲ ਬਣਾਉਣ ਲਈ 30 ਤਕਨੀਤੀ ਅਧਿਕਾਰੀਆਂ ਦੀ ਟੀਮ ਬਣਾਈ ਗਈ। ਕਾਮਨਵੈਲਥ ਖੇਡਾਂ, ਏਸ਼ੀਆਈ ਖੇਡਾਂ ਤੇ ਵਰਲਡ ਸਾਈਕਲਿੰਗ ਚੈਂਪੀਅਨਸ਼ਿਪ ਭਾਰਤੀ ਸਾਈਕਲਿੰਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਥੇ ਸਾਈਕਲਿਸਟਾਂ ਦੀ ਮੇਹਨਤ ਰੰਗ ਲਿਆਈ ਉਥੇ ਕੋਚਾਂ ਤੇ ਸਾਈਕਲਿੰਗ ਫੈਡਰੈਸ਼ਨ ਆਫ਼ ਇੰਡੀਆ ਦੀ ਆਸ ਨੂੰ ਵੀ ਬੂਰ ਪਿਆ। ਇਸ ਵਿੱਚ ਸਪੋਰਟਸ ਆਥਰਟੀ ਆਫ਼ ਇੰਡੀਆ ਦਾ ਵਿਸ਼ੇਸ਼ ਯੋਗਦਾਨ ਰਿਹਾ। ਭਾਰਤ ਅੰਦਰ ਪਹਿਲੀ ਵਾਰ ਵਰਲਡ ਸਾਈਕਲਿੰਗ ਸੈਂਟਰ ਜੋ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੇ ਸਹਿਯੋਗ ਨਾਲ ਖੋਲ੍ਹਿਆ ਗਿਆ ਹੈ, ਜਿਸ ਵਿੱਚ ਦੇਸ਼ ਭਰ ਤੋਂ 50 ਦੇ ਕਰੀਬ ਸਾਈਕਲਿਸਟ ਇਸ ਸੈਂਟਰ ਵਿੱਚ ਟਰੇਨਿੰਗ ਲੈ ਰਹੇ ਹਨ। ਆਸ ਕਰਦੇ ਹਾਂ ਕਿ ਕੁਝ ਮਹੀਨੇ ਬਾਅਦ ਹੋਣ ਵਾਲੀ ਏਸ਼ੀਆ ਸਾਈਕਲਿੰਗ ਚੈਂਪੀਅਨਸ਼ਿਪ ਦੇ ਵਰਲਡ ਸਾਇਕਲਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਸਾਇਕਲਿਸਟ ਭਾਰਤ ਲਈ ਸੋਨ ਤਗ਼ਮਾ ਜਿੱਤ ਕੇ ਲਿਆਉਣਗੇ।

capture

Share Button

Leave a Reply

Your email address will not be published. Required fields are marked *