ਸ਼੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ ਕੀਤਾ

ਸ਼੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ ਕੀਤਾ

28malout03ਮਲੋਟ, 27 ਨਵੰਬਰ (ਆਰਤੀ ਕਮਲ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਮਹਾਨ ਗਣਿਤਕਾਰ ਸ਼੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗਣਿਤ ਵਿਭਾਗ ਦੇ ਮੁਖੀ ਸ਼੍ਰੀ ਵਿਜੈ ਗਰਗ ਨੇ ਸ਼੍ਰੀ ਰਾਮਾਨੁਜਨ ਦੀਆਂ ਪ੍ਰਾਪਤੀਆ ਤੇ ਚਾਨਣਾ ਪਾਉਦੇ ਹੋਏ ਉਨਾਂ ਨੇ ਮਹਾਨ ਗਣਿਤਕਾਰ ਦੇ ਬਣਨ ਅਤੇ ਜੀਵਨੀ ਤੇ ਪ੍ਰਕਾਸ਼ ਪਾਇਆ। ਬਾਰਵੀ ਜਮਾਤ ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਅਤੇ ਜਤਿੰਦਰਪਾਲ ਸ਼ਰਮਾ ਨੇ ਗਣਿਤ ਦੀ ਰੋਜ਼ਾਨਾ ਜੀਵਨ ਵਿੱਚ ਵਰਤੋ ਅਤੇ ਉਪਯੋਗਿਤਾ ਬਾਰੇ ਦੱਸਿਆ। ਸ਼੍ਰੀ ਛਿੰਦਰਪਾਲ ਜੀ ਨੇ ਗਣਿਤ ਦੇ ਫਾਰਮੂਲੇ ਬਾਰੇ ਜਾਣਕਾਰੀ ਦਿੱਤੀ ਇਸੇ ਤਰਾਂ ਸ਼੍ਰੀ ਛਿੰਦਰਪਾਲ, ਹਰਪਾਲ ਸਿੰਘ ਨੇ ਗਣਿਤ ਤੋ ਬਿਨਾਂ ਆਰਥਿਕ ਬਾਜ਼ਾਰ ਦਾ ਚੱਲਣਾ ਅਸੰਭਵ ਦੱਸਿਆ। ਇਸ ਵਿਸ਼ੇ ਦੀ ਜੀਵਨ ਵਿੱਚ ਅੱਗੇ ਵਧਣ ਲਈ ਬਹੁਤ ਮਹੱਤਵ ਹੈ। ਪ੍ਰਿੰਸੀਪਲ ਅਧਿਆਪਿਕਾ ਸ਼੍ਰੀਮਤੀ ਸੁਨੀਤਾ ਬਿਲੰਦੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗਣਿਤ ਕੋਈ ਔਖਾ ਵਿਸ਼ਾ ਨਹੀ, ਲੋੜ ਹੈ ਇਸ ਨੂੰ ਸਮਝਣ ਦੀ ਅਤੇ ਇਸ ਵਿੱਚ ਮਿਹਨਤ ਕਰਨ ਦੀ ਉਨਾਂ ਨੇ ਸਾਰੇ ਗਣਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੁੰ ਇਸ ਦੀ ਵਧਾਈ ਦਿੱਤੀ। ਲੈਕਚਰਾਰ ਵਿਜੈ ਗਰਗ ਨੇ ਗਣਿਤ ਬਾਰੇ ਬੋਲਦਿਆਂ ਦੱਸਿਆ ਕਿ ਪ੍ਰਤੀਯੋਗਤਾ ਇਸ ਵਿਸ਼ੇ ਤੋਂ ਬਿਨਾਂ ਸਫਲਤਾ ਪ੍ਰਾਪਤ ਨਹੀ ਕੀਤੀ ਜਾ ਸਕਦੀ। ਮੁੱਖ ਮਹਿਮਾਨ ਸ਼੍ਰੀ ਰਾਜ ਕ੍ਰਿਸ਼ਨ ਸਚਦੇਵਾ ਰਿਟਾਇਰਡ ਲੈਕਚਰਾਰ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਵਿਦਿਆਰਥੀ ਆਮ ਤੌਰ ਤੇ’ ਛੋਟੀਆਂ-2 ਗਲਤੀਆਂ ਕਰਦੇ ਹਨ ਇਸਦਾ ਕਾਰਨ ਹੈ ਕਿ ਉਹ ਇਸ ਵਿਸ਼ੇ ਦਾ ਪ੍ਰੈਕਟਿਸ ਨਹੀ ਕਰਦੇ ਜਦ ਕਿ ਗਣਿਤ ਇੱਕ ਪ੍ਰੈਕਟਿਸ ਦਾ ਵਿਸ਼ਾ ਹੈ। ਇਸ ਮੌਕੇ ਤੇ ਚਾਰਟ ਮੇਕਿਗ, ਗਣਿਤ ਨਿਊਜ਼ ਕਲੈਕਸ਼ਨ ਅਤੇ ਪ੍ਰੋਜੈਕਟ ਫਾਈਲ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਚਾਰਟ ਮੇਕਿੰਗ ਵਿੱਚੋਂ ਅਭਿਸ਼ੇਕ(ਬਾਰਵੀ) ਨੇ ਪਹਿਲਾਂ ਸਥਾਨ, ਗੁਰਪ੍ਰੀਤ ਸਿੰਘ(ਬਾਰਵੀ) ਨੇ ਦੂਸਰਾ ਸਥਾਨ, ਬਲਜੀਤ ਸਿੰਘ(ਬਾਰਵੀ) ਨੇ ਤੀਸਰਾ ਸਥਾਨ ਹਾਸਿਲ ਕੀਤੇ। ਗਣਿਤ ਨਿਊਜ਼ ਕਲੈਕਸ਼ਨ ਵਿੱਚੋਂ ਪਹਿਲਾਂ ਸਥਾਨ ਅੰਮ੍ਰਿਤਪਾਲ ਸਿੰਘ(ਬਾਰਵੀ) ਤੇ ਕਸ਼ਿਸ਼ ਗੁਪਤਾ (ਗਿਆਰਵੀ) ਨੇ ਵੀ ਪਹਿਲਾਂ ਸਥਾਨ ਹਾਸਿਲ ਕੀਤਾ। ਪ੍ਰੋਜੈਕਟ ਫਾਈਲ ਵਿੱਚੋਂ ਪਹਿਲਾਂ ਸਥਾਨ ਜਸ਼ਨਦੀਪ ਸਿੰਘ(ਬਾਰਵੀ), ਗੁਰਪ੍ਰੀਤ ਸਿੰਘ(ਬਾਰਵੀ) ਨੇ ਦੂਸਰਾ ਸਥਾਨ, ਜਤਿੰਦਰਪਾਲ ਸ਼ਰਮਾ(ਬਾਰਵੀ) ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਦਿਮਾਸ਼ੂ ਗਰਗ(ਗਿਆਰਵੀ) ਨੇ ਪਹਿਲਾ ਸਥਾਨ, ਗੌਰਵ(ਗਿਆਰਵੀ) ਨੇ ਦੂਸਰਾ ਸਥਾਨ, ਸ਼ਹਿਬਾਜ਼(ਗਿਆਰਵੀ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ ਨੇ ਇਨਾਂ ਵਿਦਿਆਰਥਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਵਿਜੈ ਗਰਗ, ਸ਼੍ਰੀ ਛਿੰਦਰਪਾਲ ਅਤੇ ਹਰਪਾਲ ਸਿੰਘ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਨੇ ਮੁੱਖ ਮਹਿਮਾਨ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀ ਰਾਜ ਕੁਮਾਰ ਗਾਡੀ, ਸ਼੍ਰੀ ਰਜਿੰਦਰਪਾਲ ਸਿੰਘ, ਸ਼੍ਰੀ ਸ਼ਿਵਰਾਜ ਸਿੰਘ, ਸ਼੍ਰੀ ਮਤੀ ਸੀਮਾ ਰਾਣੀ, ਸ਼੍ਰੀ ਮਤੀ ਸੁਖਦੀਪ ਕੌਰ, ਅਤੇ ਸ਼੍ਰੀ ਮਤੀ ਗੁਰਪ੍ਰੀਤ ਕੌਰ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *

%d bloggers like this: