ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜੋਤੀ ਜੋਤਿ ਪੁਰਬ 24 ਨੂੰ ਮਨਾਇਆ ਜਾਵੇਗਾ -:ਬਾਬਾ ਲਾਭ ਸਿੰਘ ਜੀ

ss1

ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜੋਤੀ ਜੋਤਿ ਪੁਰਬ 24 ਨੂੰ ਮਨਾਇਆ ਜਾਵੇਗਾ -:ਬਾਬਾ ਲਾਭ ਸਿੰਘ ਜੀ 

21-octuber-bela-photoਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ ( ਦਵੰਦਰਪਾਲ ਸਿੰਘ/ਅੰਕੁਸ਼): ਸੱਤਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣ ਦਾ ਗੁਰਪੁਰਬ 24 ਅਕਤੂਬਰ ਦਿਨ ਸੋਮਵਾਰ ਨੂੰ ਗੁਰੂ ਸਾਹਿਬ ਵੱਲੋਂ ਹੀ ਵਸਾਏ ਪਿੰਡ ਚੰਦਪੁਰ ਬੇਲਾ ( ਕੀਰਤਪੁਰ ਸਾਹਿਬ ) ਵਿਖੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ । ਇਹ ਜਾਣਕਾਰੀ ਕਾਰ ਸੇਵਾ ਗੁ: ਕਿਲਾਂ ਅਨੰਦਗੜ ਸਾਹਿਬ ਦੇ ਮੁੱਖ ਪ੍ਰਬੰਧਕ ਅਤੇ ਸੇਵਾ ਦੇ ਪੁੰਜ ਬਾਬਾ ਲਾਭ ਸਿੰਘ ਜੀ ਨੇ ਪੱਤਰਕਾਰਾਂ ਨੂੰ ਦਿੱਤੀ । ਇਸ ਮੋਕੇ ਹਾਜਿਰ ਕਿਲਾਂ ਅਨੰਦਗੜ ਸਾਹਿਬ ਦੇ ਹੀ ਸੇਵਾਦਾਰ ਬਾਬਾ ਵਾਹਿਗੁਰੂ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਸ ਮੋਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਇੰਦਰਜੀਤ ਸਿੰਘ , ਤਖਤ ਸ੍ਰੀ ਕੇਸਗੜ ਸਾਹਿਬ ਦੇ ਹਜੂਰੀ ਰਾਗੀ ਭਾਈ ਰਾਮ ਸਿੰਘ ਅਤੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਸਰਬਜੀਤ ਸਿੰਘ ਵੱਲੋਂ ਕਥਾ – ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਜਾਵੇਗਾ । ਜਿਕਰਯੋਗ ਹੈ ਕਿ ਚੰਦਪੁਰ ਬੇਲਾ ਪਿੰਡ ਵਿੱਚ ਸਥਿਤ ਗੁ: ਸਾਹਿਬ ਦੀ ਸੁੰਦਰ ਇਮਾਰਤ ਦੀ ਕਾਰ ਸੇਵਾ ਤੋਂ ਇਲਾਵਾ ਪਿੰਡ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਦੀ ਸੜਕ ਦੇ ਰਸਤੇ ਵਿੱਚ ਪੈਂਦੇ ਦਰਿਆ ਸਤਲੁਜ ਤੇ ਇੱਕ ਬਹੁਤ ਵੱਡਾ ਪੁਲ ਪਾਉਣ ਦੀ ਸੇਵਾ ਜਿੱਥੇ ਬਾਬਾ ਲਾਭ ਸਿੰਘ ਜੀ ਵੱਲੋਂ ਕੀਤੀ ਗਈ ਉੱਥੇ ਹੀ ਪਿੰਡ ਵਿੱਚ ਸਰਕਾਰੀ ਸਕੂਲ ਦੀ ਇਮਾਰਤ ਦੀ ਸੇਵਾ ਵੀ ਬਾਬਾ ਲਾਭ ਸਿੰਘ ਜੀ ਵੱਲੋਂ ਹੀ ਕੀਤੀ ਗਈ ਸੀ । ਇਲਾਕੇ ਅੰਦਰ ਇਹ ਆਮ ਮਸ਼ਹੂਰ ਹੈ ਕਿ ਇਲਾਕੇ ਦਾ ਜਿਹੜਾ ਵੀ ਕੰਮ ਸਰਕਾਰਾਂ ਨਹੀਂ ਕਰਦੀਆਂ , ਉਸ ਕੰਮ ਨੂੰ ਬਾਬਾ ਲਾਭ ਸਿੰਘ ਜੀ ਸੰਗਤ ਦੇ ਸਹਿਯੋਗ ਨਾਲ ਨੇਪਰੇ ਚਾੜ ਕੇ ਇਲਾਕੇ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ ।

Share Button

Leave a Reply

Your email address will not be published. Required fields are marked *