ਸ਼ੋ੍ਰਮਣੀ ਅਕਾਲੀ ਦਲ ਨੇ ਮਹਿਲ ਕਲਾਂ ਵਿਖੇ ਕਾਂਗਰਸ ਦਾ ਪੁਤਲਾ ਫੂਕਿਆ

ss1

ਸ਼ੋ੍ਰਮਣੀ ਅਕਾਲੀ ਦਲ ਨੇ ਮਹਿਲ ਕਲਾਂ ਵਿਖੇ ਕਾਂਗਰਸ ਦਾ ਪੁਤਲਾ ਫੂਕਿਆ

03mk02ਮਹਿਲ ਕਲਾਂ 03 ਨਵੰਬਰ (ਗੁਰਭਿੰਦਰ ਗੁਰੀ)- ਜੂਨ 1984 ਵਿੱਚ ਸਿੱਖਾਂ ਦੀ ਕੀਤੀ ਨਸਲਕੁਸ਼ੀ ਅਤੇ ਅੱਜ ਤੱਕ ਉਸ ਨਸਲਕੁਸ਼ੀ ਚ ਸ਼ਾਮਿਲ ਕਿਸੇ ਵੀ ਦੋਸੀ ਵਿਅਕਤੀ ਨੂੰ ਸਜਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਅਜੀਤ ਸਿੰਘ ਸ਼ਾਂਤ ਦੀ ਅਗਵਾਈ ਹੇਠ ਪਾਰਟੀ ਦੇ ਮੁੱਖ ਚੋਣ ਦਫ਼ਤਰ ਤੋਂ ਰੋਸ ਮਾਰਚ ਕਰਕੇ ਬੱਸ ਸਟੈਂਡ ਮਹਿਲ ਕਲਾਂ ਵਿਖੇ ਕਾਂਗਰਸ ਪਾਰਟੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਸਾਂਤ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਦੁਸਮਣ ਪਾਰਟੀ ਹੈ। ਜਿਨਾਂ ਨੇ ਸਾਡੇ ਪਵਿੱਤਰ ਗੁਰਧਾਮਾਂ ਨੂੰ ਤਾਂ ਢਹਿ ਢੇਰੀ ਕੀਤਾ ਹੀ ਸੀ ਸਗੋਂ ਦਿੱਲੀ ਵਿੱਚ ਸਾਡੇ ਹਜ਼ਾਰਾਂ ਬੇਦੋਸੇ ਸਿੱਖ ਭਾਈਚਾਰੇ ਨੂੰ ਗਲਾਂ ਵਿੱਚ ਟਾਇਰ ਪਾ ਕੇ ਜਿੳਂੂਦਾ ਹੀ ਸਾੜ ਦਿੱਤਾ ਸੀ। ਪਰ ਅੱਜ ਤੱਕ ਕਾਂਗਰਸ ਪਾਰਟੀ ਨੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਬਜਾਏ ਉਨਹਾਂ ਨੂੰ ਪਾਰਟੀ ਅੰਦਰ ਉੱਚ ਅਹੁਦੇ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਐਸ ਜੀ ਪੀ ਸੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ, ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ,ਦਰਸਨ ਸਿੰਘ ਰਾਣੂੰ,ਮਾਲਵਾ ਜੋਨ 2 ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਗਾਗੇਵਾਲ, ਲਛਮਣ ਸਿੰਘ ਮੂੰਮ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤਰਨਜੀਤ ਸਿੰਘ ਦੁੱਗਲ,ਰੂਬਲ ਗਿੱਲ, ਬਚਿੱਤਰ ਸਿੰਘ ਰਾਏਸਰ, ਗੁਰਦੀਪ ਸਿੰਘ ਟਿਵਾਣਾ, ਦਵਿੰਦਰ ਸਿੰਘ ਵਜੀਦਕੇ,ਮਨਦੀਪ ਸਿੰਘ ਨੋਨੀ, ਤੇਜਿੰਦਰਦੇਵ ਮਿੰਟੂ, ਗੁਰਜੀਤ ਸਿੰਘ ਕਲਾਲਾ, ਗੁਰਮੀਤ ਸਿੰਘ ਮੂੰਮ, ਸੰਦੀਪ ਕੁਮਾਰ ਰਿੰਕੂ, ਰਾਜਾ ਬੀਹਲਾ ਅਤੇ ਪੰਚ ਗੁਰਮੇਲ ਸਿੰਘ ਨਿਹਾਲੂਵਾਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *