Tue. Apr 16th, 2019

ਸ਼ੋਸ਼ਲ ਮੀਡੀਆ ਤੇ ਗਲਤ ਅਫਵਾਹਾਂ ਫੈਲਾ ਕੇ ਪ੍ਰੇਸ਼ਾਂਨ ਕਰਨ ਦੇ ਜੁਰਮ ਵਿੱਚ ਮੁਕੱਦਮਾਂ ਦਰਜ ਕਰਨ ਦੀ ਮੰਗ

ਸ਼ੋਸ਼ਲ ਮੀਡੀਆ ਤੇ ਗਲਤ ਅਫਵਾਹਾਂ ਫੈਲਾ ਕੇ ਪ੍ਰੇਸ਼ਾਂਨ ਕਰਨ ਦੇ ਜੁਰਮ ਵਿੱਚ ਮੁਕੱਦਮਾਂ ਦਰਜ ਕਰਨ ਦੀ ਮੰਗ

1-sunam-23-nov-anandਸ਼ੁਨਾਮ 23 ਨਵੰਬਰ ( ਹਰਬੰਸ ਸਿੰਘ ਮਾਰਡੇ ) ਸ਼ੋਸ਼ਲ ਮੀਡੀਆ ਤੇ ਬਿਨਾਂ ਸੋਚੇ ਸਮਝੇ ਬਿਨਾਂ ਕਿਸੇ ਸਬੂਤ ਅਤੇ ਤੱਥਾਂ ਦੀ ਪੜਤਾਲ ਕੀਤੇ ਵਗੈਰ ਕਿਸੇ ਤੇ ਵੀ ਚਿੱਕੜ ਉਛਾਲਣਾਂ ਜਾਂ ਕਿਸੇ ਦੀ ਸ਼ਾਂਨ ਖਿਲਾਫ ਕੁਝ ਬੋਲਣਾਂ ਮਹਿੰਗਾ ਪੈ ਸਕਦਾ ਹੈ, ਪਿਛਲੇ ਕੁਝ ਦਿਨਾਂ ਤੋ ਸ਼ੋਸ਼ਲ ਮੀਡੀਆ ਤੇ ਜਾਨੀ ਮਾਨੀ ਹਸਤੀਆਂ ਅਤੇ ਸਮਾਜ ਅੰਦਰ ਚੰਗਾ ਰੁਤਬਾ ਰੱਖਣ ਵਾਲੇ ਵਿਅਕਤੀਆਂ ਖਿਲਾਫ ਉੱਨਾਂ ਨੂੰ ਬਦਨਾਂਮ ਕਰਨ ਦੇ ਇਰਾਦੇ ਨਾਲ ਗਲਤ ਅਤੇ ਮਨਘੜਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।ਅਜਿਹਾ ਹੀ ਸਥਾਨਕ ਸ਼ਹਿਰ ਦੇ ਨਾਮਵਰ ਚੰਗਾ ਰੁਤਬਾ ਰੱਖਣ ਵਾਲੇ ਸਿਆਸੀ ਕਦਾਵਾਰ ਨੇਤਾ ਨਗਰ ਕੋਸ਼ਲ ਦੀ ਸਾਬਕਾ ਪ੍ਰਧਾਂਨ ਅਤੇ ਉੱਘੇ ਕਾਂਗਰਸੀ ਆਗੂ ਮੈਡਮ ਗੀਤਾ ਸ਼ਰਮਾਂ ਅਤੇ ਉੱਨਾਂ ਦੇ ਬੇਟੇ ਰੋਹਿਤ ਸ਼ਰਮਾਂ ਖਿਲਾਫ ਭੱਦੀ ਅਤੇ ਅਪਮਾਨਜਨਕ ਸਬਦਾਬਲੀ ਸੋਸ਼ਲ ਮੀਡੀਆਂ ਤੇ ਪਾਈ ਜਾ ਰਹੀ ਹੈ।ਇਸ ਸਬੰਧੀ ਆਪਣੇ ਨਿਵਾਸ਼ ਸਥਾਂਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਗੀਤਾ ਸ਼ਰਮਾਂ ਅਤੇ ਉੱਨਾਂ ਦੇ ਸਪੁੱਤਰ ਨਗਰ ਕੋਸ਼ਲਰ ਡਾ ਅਮਿਤ ਸ਼ਰਮਾਂ ਨੇ ਦੱਸਿਆ ਕਿ ਬੀਤੀ 8 ਨਵੰਬਰ ਜਦੋ ਤੋ ਨੋਟ ਬੰਦੀ ਸ਼ੁਰੂ ਹੋਈ ਹੈ ਕੁਝ ਅਣਪਛਾਤੇ ਵਿਅਕਤੀਆਂ ਅਤੇ ਸ਼ਰਾਰਤੀ ਅਨਸਰਾਂ ਵੱਲੋ ਉੱਨਾਂ ਦੇ ਪਰਿਵਾਰ ਖਿਲਾਫ ਕੋਝੇ ਢੰਗਾਂ ਨਾਲ ਗਲਤ ਅਫਵਾਹਾਂ ਫੈਲਾ ਕੇ ਉੱਨਾਂ ਨੂੰ ਬਦਨਾਂਮ ਕਰਨ ਅਤੇ ਦਿਮਾਗੀ ਤੋਰ ਤੇ ਪ੍ਰੈਸ਼ਾਂਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉੱਨਾਂ ਦੱਸਿਆ ਕਿ ਇਸ ਸਬੰਧੀ ਉੱਨਾਂ ਵੱਲੋ ਇੱਕ ਸ਼ਿਕਾਇਤ ਮਾਨਯੋਗ ਐਸ.ਐਸ.ਪੀ ਸੰਗਰੂਰ ਅਤੇ ਸਥਾਨਕ ਪੁਲਿਸ ਨੂੰ ਦੇ ਕੇ ਸਾਈਬਰ ਕ੍ਰਾਈਮ ਦੇ ਅਧੀਨ ਅਣਪਛਾਤੇ ਵਿਅਕਤੀਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਗਲਤ ਅਫਵਾਹਾਂ ਫੈਲਾਉਣ ਦੇ ਜੁਰਮ ਵਿੱਚ ਮੁਕੱਦਮਾਂ ਦਰਜ ਕਰਨ ਦੀ ਮੰਗ ਕੀਤੀ ਹੈ।ਉੱਨਾਂ ਦੱਸਿਆ ਕਿ ਓਹ ਇਕ ਸ਼ੋਸ਼ਲ ਵਰਕਰ ਹਨ ਅਤੇ ਉੱਨਾਂ ਦਾ ਬੇਟਾ ਰੋਹਿਤ ਸ਼ਰਮਾਂ ਪਿਛਲੇ ਲੰਬੇ ਸਮੇਂ ਤੋ ਜੋਤਿਸ਼ ਕੇਂਦਰ ਚਲਾ ਰਹੇ ਹਨ ਜਿਸ ਵਿੱਚ ਸੁਨਾਮ ਹੀ ਨਹੀ ਦੂਰ ਦੁਰਾਡਿਓ ਲੋਕ ਪੂਰਨ ਵਿਸ਼ਵਾਸ ਨਾਲ ਆਉਦੇ ਹਨ ਪ੍ਰੰਤੂ ਕੁਝ ਲੋਕ ਇਸ ਚੀਜ ਨੂੰ ਬਰਦਾਸਤ ਨਹੀ ਕਰਦੇ ਅਤੇ ਸਮੇਂ ਸਮੇਂ ਸ਼ਿਰ ਕੋਝੀਆਂ ਚਾਲਾਂ ਚੱਲ ਕੇ ਇਸ ਕੇਂਦਰ ਨੂੰ ਬਦਨਾਂਮ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ।ਉੱਨਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਸਚਾਈ ਨਹੀ ਕਿ ਉੱਨਾਂ ਦੇ ਘਰ ਕੋਈ ਇਨਕਮ ਟੈਕਸ਼ ਦੀ ਰੇਡ ਹੋਈ ਹੈ ਜਾਂ ਕੋਈ ਨਕਦੀ ਫੜੀ ਗਈ ਹੈ।ਮੈਡਮ ਸ਼ਰਮਾਂ ਨੇ ਚੇਤਾਬਨੀ ਭਰੇ ਲਹਿਜੇ ਵਿੱਚ ਕਿਹਾ ਕਿ ਸ਼ੋਸ਼ਲ ਮੀਡੀਆ ਰਾਹੀ ਜੋ ਲੋਕ ਵੀ ਉੱਨਾਂ ਨੂੰ ਜਾਂ ਉੱਨਾਂ ਦੇ ਪਰਿਵਾਰ ਨੂੰ ਬਦਨਾਂਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉੱਨਾਂ ਖਿਲਾਫ ਬਣਦੀ ਕਾਨੂਨੀ ਕਾਰਵਾਈ ਤੋ ਗੁਰੇਜ ਨਹੀ ਕਰਨਗੇ।ਇਸ ਮੋਕੇ ਉੱਨਾਂ ਨਾਲ ਨਗਰ ਕੋਸ਼ਲਰ ਵਿਜੇਪਾਲ ਸਿੰਘ ਗੀਤੂ ਵੀ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: