ਸ਼ਹੀਦ ਭਗਤ ਸਿੰਘ ਸਕੂਲ ਵਿਖੇ ਪ੍ਰਾਇਮਰੀ ਪੱਧਰ ਦੀ ਸਪੋਰਟਸ ਮੀਟ ਕਰਵਾਈ ਗਈ

ss1

ਸ਼ਹੀਦ ਭਗਤ ਸਿੰਘ ਸਕੂਲ ਵਿਖੇ ਪ੍ਰਾਇਮਰੀ ਪੱਧਰ ਦੀ ਸਪੋਰਟਸ ਮੀਟ ਕਰਵਾਈ ਗਈ

ਪੱਟੀ, 22 ਦਸਬੰਰ (ਅਵਤਾਰ ਸਿੰਘ/ ਕੁਲਵਿੰਦਰ ਬੱਬੂ ) ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਵਿਖੇ ਪ੍ਰਾਇਮਰੀ ਪੱਧਰ ਤੱਕ ਦੇ ਵਿਦਿਆਰਥੀਆਂ ਦੀਆਂ ਖੇਡਾਂ ਮੈਨੇਜਮੈਂਟ ਦੀ ਯੋਗ ਅਗਵਾਈ ਹੇਠ ਕਰਵਾਈਆਂ ਗਈਆਂ। ਇਸ ਵਿੱਚ ਪੰਜਵੀ ਕਲਾਸ ਤੱਕ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇੰਨਾਂ ਖੇਡਾ ਵਿੱਚ 100 ਮੀ. ਰੇਸ, ਬੋਰੀ ਰੇਸ, ਥ੍ਰੀ ਲੈੱਗ ਰੇਸ, ਬੈਕ ਰੇਸ, ਪਟੈਟੋ ਰੇਸ ਅਤੇ ਹੋਰ ਵੀ ਕਈ ਗੇਮਾਂ ਕਰਵਾਈਆਂ ਗਈਆਂ।ਅੰਤ ਵਿੱਚ ਛੋਟੇ-ਛੋਟੇ ਬੱਚਿਆਂ ਵਿਚਕਾਰ ਰੱਸਾਕੱਸ਼ੀ ਦਾ ਮੁਕਾਬਲਾ ਕਰਵਾਇਆਂ ਗਿਆ।ਨਵਪ੍ਰੀਤ ਕੌਰ ਨੇ ਬਤੌਰ ਡੀ.ਪੀ. ਭੂਮਿਕਾ ਅਦਾ ਕੀਤੀ। ਸੰਸਥਾ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ ਨੇ ਉਚੇਚੇ ਤੌਰ ਤੇ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਜਿੰਦਗੀ ਵਿੱਚ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ।ਸੰਸਥਾ ਦੇ ਐੱਮ.ਡੀ. ਰਾਜੇਸ਼ ਭਾਰਦਵਾਜ ਅਤੇ ਕਾਰਜਕਾਰੀ ਐੱਮ.ਡੀ. ਮਰਿਦੁਲਾ ਭਾਰਦਵਾਜ ਨੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ, ਉਹਨਾਂ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ। ਇਹ ਸਾਡਾ ਮਨੋਰੰਜਨ ਕਰਨ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਵੀ ਰੱਖਦੀਆਂ ਹਨ। ਉਹਨਾਂ ਨੇ ਬੱਚਿਆਂ ਨੂੰ ਵੱਧ ਚੜ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸੋਨੀਆਂ ਸ਼ਰਮਾ, ਕ੍ਰਿਸ਼ਨਾ, ਨੀਰਾਂ, ਪ੍ਰਭਾ, ਸੁਨੀਤਾ, ਨਰਿੰਦਰ , ਬਲਕਾਰ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *