ਸ਼ਹੀਦ ਭਗਤ ਸਿੰਘ ਕਾਲਜ਼ ਕੈਰੋ ਵਿਖੇ ਤਿੰਨ ਰੋਜ਼ਾ ਯੂਥ ਫੈਸਟੀਵਲ ਕਰਵਾਇਆ

ss1

ਸ਼ਹੀਦ ਭਗਤ ਸਿੰਘ ਕਾਲਜ਼ ਕੈਰੋ ਵਿਖੇ ਤਿੰਨ ਰੋਜ਼ਾ ਯੂਥ ਫੈਸਟੀਵਲ ਕਰਵਾਇਆ

ਵਿਦਿਆਰਥੀਆਂ ਨੇ ਸਕਿੱਟ, ਭੰਗੜਾ, ਗਿੱਧਾ ਭਾਗ ਲਿਆ

15-patti-03ਪੱਟੀ, 15 ਨਵੰਬਰ (ਅਵਤਾਰ ਸਿੰਘ )ਸ਼ਹੀਦ ਭਗਤ ਸਿੰਘ ਕਾਲਜ਼ ਆਫ ਐਜੂਕੇਸ਼ਨ ਕੈਰੋ ਵਿਖੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਐਮ ਡੀ ਰਾਜ਼ੇਸ ਭਾਰਦਵਾਜ਼ ਅਤੇ ਡਾਇਰੈਕਟਰ ਮਰਿਦੁਲਾ ਭਾਰਦਵਾਜ਼, ਪ੍ਰਿੰ: ਡਾ. ਸਰਿਤਾ ਨਾਰਦ ਦੀ ਅਗਵਾਈ ਹੇਠ ਤਿੰਨ ਰੋਜ਼ਾ ਯੂਥ ਫੈਸਟੀਵਲ ਕਰਵਾਇਆ ਗਿਆ। ਜਿਸ ਵਿਚ ਪੰਜਾਬ ਦੇ ਵੱਖ ਵੱਖ ਕਾਲਜ਼ਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦੇ ਮੁੱਖ ਮਹਿਮਾਨ ਡਾਇਰੈਕਟਰ ਪੰਜਾਬ ਸੁਖਦੇਵ ਸਿੰਘ ਕਾਹਲੋ ਸਨ। ਜੋਤ ਦੀ ਰਸਮ ਤੋ ਬਾਦ ਪ੍ਰਤੀਯੋਗਤਾ ਸ਼ੁਰੂ ਹੋਈ। ਵਿਦਿਆਰਥੀਆਂ ਨੇ ਵੱਖ ਵੱਖ ਸਕਿੱਟ, ਭੰਗੜਾ, ਗਿੱਧਾ ਵਿਚ ਭਾਗ ਲਿਆ। ਇਸ ਮੌਕੇ ਜੱਜਾਂ ਦੀ ਭੂਮਿਕਾ ਗੁਰਤੇਜ਼ ਸਿੰਘ ਮਾਨ, ਅਨੂਪਮ ਸੂਦ, ਸਮਿਤ ਠੁਾਕਰ ਕੁਆਰਡੀਨੇਟਰ ਸਨ। ਮੁੱਖ ਮਹਿਮਾਨ ਡਾਇਰੈਕਟਰ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਸਿੱਖਿਆ ਦੀ ਮੱਹਤਤਾ ਤੇ ਸਹਾਇਕ ਕਿਰਿਆਵਾਂ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ। ਅੰਤ ਵਿਚ ਡਾਇਰੈਕਟਰ ਵੱਲੋਂ ਐਸ ਸੀ ਆਰ ਟੀ ਨੇ ਉਵਰਆਲ ਨਤੀਜ਼ਾ ਘੋਸ਼ਿਤ ਕੀਤਾ। ਜਿਸ ਵਿਚ ਡੀ ਏ ਵੀ ਕਾਲਜ਼ ਆਫ ਐਜੂਕੇਸ਼ਨ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਮੁੱਖ ਮਹਿਮਾਨ ਤੇ ਕਾਲਜ਼ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ।

Share Button

Leave a Reply

Your email address will not be published. Required fields are marked *