ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 101ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਕੈਂਡਲ ਮਾਰਚ

ss1

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 101ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਕੈਂਡਲ ਮਾਰਚ

untitled-1ਸਰਦੂਲਗੜ੍ਹ 18 ਨਵੰਬਰ(ਗੁਰਜੀਤ ਸ਼ੀਂਹ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਏਰੀਆ ਕਮੇਟੀ ਸਰਦੂਲਗੜ੍ਹ ਵੱਲੋਂ ਛੇ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆ ਦੁਆਰਾ ਲੁਧਿਆਣਾ ਵਿਖੇ ਮਨੁੱਖੀ ਕੜੀ ਦਾ ਸਮਰਥਨ ਕਰਦੇ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 101ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਕੈਂਡਲ ਮਾਰਚ ਪੁਰਾਣਾ ਬਜ਼ਾਰ ਤੌਂ ਸ਼ੁਰੂ ਹੋ ਕੇ,ਇਨਕਲਾਬ ਜ਼ਿਦਾਬਾਦ “ ਕਰਤਾਰ ਸਿੰਘ ਸਰਾਭਾ ਅਮਰ ਰਹੇ ਦੇ ਨਾਹਰੇ ਲਾਉਂਦੇ ਹੋਏ ਸ਼ਹਿਰ ਦੇ ਵਿੱਚਕਾਰ ਦੀ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੌਂਕ ਬਸ ਸਟੈਂਡ ਕੋਲ ਪੁੱਜੇ ਇਸ ਮੌਕੇ ਬੋਲਦਿਆਂ ਸੂਬਾ ਕਮੇਟੀ ਮੈਂਬਰ ਮਨਦੀਪ ਸਿੰਘ ਨੇ ਕਿਹਾ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭੇ ਜਿਹੇ ਸ਼ਹੀਦਾ ਨੂੰ ਯਾਦ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ ਜਦੋਂ ਪੰਜਾਬ ਦੀ ਜਵਾਨੀ ਆਪਣੀਆਂ ਹੱਕੀ ਮੰਗਾਂ ਲਈ ਕਦੇ ਟਾਵਰਾਂ ,ਕਦੇ ਪਾਣੀ ਦੀ ਟੈਂਕੀ ਤੇ ਕਦੇ ਭਾਖੜਾ ਦੇ ਪੁਲਾਂ ਤੌਂ ਰੁਜਗਾਰ ਲਈ ਕੁੱਦ ਕੇ ਜਾਣ ਦੇ ਰਹੀ ਹੈ ਤੇ ਮੌਜੂਦਾ ਸਰਕਾਰ ਚੌਣ ਮੈਨੀਫੇਸਟੋ ‘ਚ ਕੀਤੇ 10 ਲੱਖ ਨੌਕਰੀਆਂ ਦੇ ਵਾਅਦੇ ,10ਵੀਂ ਤੇ 12ਵੀਂ ਦ ਵਿਦਿਆਰਥੀਆਂ ਲਈ ਮੁਫਤ ਲੈਪਟਾਪ-ਡਾਟਾ ਦਾ ਵਾਅਦਾ,ਵਿਦਿਆਥੀਆਂ ਲਈ ਸਕੂਲ ਵੈਨਾਂ ਦਾ ਪ੍ਰਬੰਧ ਅਤੇ ਬੇਰੁਜ਼ਗਾਰ ਨੌਜਵਾਨਾ ਲਈ ਇੱਕ ਹਜ਼ਾਰ ਬੇਰੁਜ਼ਗਾਰੀ ਭੱਤਾ ਦਾ ਵਾਅਦਾ ਪੂਰਾ ਨਹੀ ਕਰ ਸਕੀ ਤੇ ਦੁਬਾਰਾ ਫੇਰ ਅਜਿਹੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਣ ਲਈ ਨੌਜਵਾਨਾਂ ਨੂੰ ਨਸ਼ਿਆ ‘ਚ ਗਲਤਾਣ ਕੀਤਾ ਤੇ ਹੋਰ ਕੋਝੀਆ ਚਾਲਾਂ ਚਲ ਰਹੀ ਹੈ। ਇਸ ਮੌਕੇ ਬੰਂਸੀ ਲਾਲ ਨੇ ਕਿਹਾ ਕਿ ਪਿਛਲੀਆਂ ਨਗਰ ਪੰਚਾਇਤਾਂ ਵਾਂਗ ਮੌਜੂਦਾ ਨਗਰ ਪੰਚਾਇਤ ਵੀ ਸ਼ਹਿਰ ਵਾਸੀਆ ਨੂੰ ਪੀਣ ਯੋਗ ਪਾਣੀ , ਹੱਡਾ ਰੋੜੀ ਅਤੇ ਲਾਇਬਰੇਰੀ ਦਾ ਪ੍ਰਬੰਧ ਨਹੀ ਕਰ ਸਕੀਆਂ ਸਗੋਂ ਸ਼ਹਿਰ ਅੰਦਰ ਅਖਬਾਰਾ ਦੀ ਸੁਰਖੀਆ ਵਿਟੋਰਨ ਲਈ ਕੈਮਰੇ ਲਗਾਏ ਗਏ ਹਨ ਜੋ ਅਜੇ ਤੱਕ ਚਾਲੂ ਵੀ ਨਹੀ ਕੀਤੇ ਗਏ।ਰਾਤ ਸਮੇਂ ਸ਼ਹਿਰ ਵਾਸੀਆ ਦੀ ਸੁਰਖਿਆ ਲਈ ਪੁਲਿਸ ਪ੍ਰਸ਼ਾਸ਼ਨ ਦੀਆ ਜੋ ਗੱਡੀਆ ਘੁੰਮ ਰਹੀਆ ਹਨ ਪੰਜਾਬ ਦੇ ਹੋਰ ਸ਼ਹਿਰਾਂ ਵਾਂਗ ਉਹ ਮੁਲਾਜ਼ਮ ਵੀ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਦੇਖੇ ਜਾ ਸਕਦੇ ਹਨ। ਇਸ ਮੌਕੇ ਪਰਮਵੀਰ ਕੁਮਾਰ, ਮਨਪ੍ਰੀਤ, ਮੋਨੂੰ, ਰਵਿੰਦਰ ਲੋਹਗੜ੍ਹ, ਕਪਿਲ, ਬੂਟਾ, ਦੀਪੂ, ਕਾਕੂ, ਰਾਜੇਸ਼ ਆਦਿ ਨੋਜਵਾਨ ਸ਼ਾਮਿਲ ਹੋਏ ।

Share Button

Leave a Reply

Your email address will not be published. Required fields are marked *