ਸ਼ਹੀਦ ਉਧਮ ਸਿੰਘ ਆਦਰਸ਼ ਸਕੂਲ ਬੋਹਾ ਵਿੱਚ ਸਾਇੰਸ ਵਰਕਸ਼ਾਪ ਦੀ ਸਾਨਦਾਰ ਸਮਾਪਤੀ

ss1

ਸ਼ਹੀਦ ਉਧਮ ਸਿੰਘ ਆਦਰਸ਼ ਸਕੂਲ ਬੋਹਾ ਵਿੱਚ ਸਾਇੰਸ ਵਰਕਸ਼ਾਪ ਦੀ ਸਾਨਦਾਰ ਸਮਾਪਤੀ

untitled-1ਬੋਹਾ 26 ਨਵੰਬਰ (ਦਰਸਨ ਹਾਕਮਵਾਲਾ)ਸ਼ਹੀਦ ਉਧਮ ਸਿੰਘ ਆਦਰਸ਼ ਸਕੂਲ ਬੋਹਾ ਵਿੱਚ ਪਿਛਲੇ ਦਿਨ ਦੋ ਰੋਜਾ ਸਾਇੰਸ ਵਰਕਸ਼ਾਪ ਸੁਰੂ ਕੀਤੀ ਗਈ,ਜਿਸ ਦੀ ਸਮਾਪਤੀ ਬਹੁਤ ਹੀ ਸਾਨਦਾਰ ਤਰੀਕੇ ਨਾਲ ਹੋਈ।ਇਸ ਮੋਕੇ ਸਕੂਲ ਪ੍ਰਿੰਸੀਪਲ ਡਾ yਮਹਿੰਦਰ ਕੋਰ ਨੇ ਸੰਬੋਧਨ ਕੀਤਾ ਕਿ ਇਸ ਵਰਕਸ਼ਾਪ ਨਾਲ ਜਿਥੇ ਬੱਚਿਆ ਵਿਚ ਸਾਇੰਸ ਪ੍ਰਤੀ ਰੁੱਚੀ ਵਧੇਗੀ,ਉੱਥੇ ਹੀ ਗਿਆਨ ਵਿਚ ਵਾਧਾ ਹੋਵੇਗਾ।ਉਨ੍ਹਾ ਨੇ ਬੱਚਿਆ ਨੂੰ ਸਾਇੰਸ ਦੀਆਂ ਆਧੁਨਿਕ ਖੋਜਾ,ਸਾਇੰਸ ਦੇ ਸਿਧਾਤਾ ਅਤੇ ਪ੍ਰਸਿੱਧ ਸਾਇੰਸਦਾਨਾ ਅਤੇ ਉਹਨਾ ਦੀਆ ਪ੍ਰਾਪਤੀਆ ਬਾਰੇ ਜਾਣੂ ਕਰਵਾਇਆ।ਇਸ ਦੋ ਦਿਨਾ ਵਰਕਸ਼ਾਪ ਵਿਚ ਤੀਸਰੀ ਤੋ ਨੋਵੀ ਜਮਾਤ ਦੇ ਬੱਚਿਆ ਨੇ ਹਿੱਸਾ ਲਿਆ ਅਤੇ ਬਹੁਤ ਆਧੁਨਿਕ ਤਕਨੀਕ ਦੇ ਮਾਡਲ ਬਣਾਏ।ਜਿਸ ਵਿਚ ਛੇਵੀ ਜਮਾਤ ਵਿਚੋ ਵੀਰਪਾਲ ਕੋਰ,ਸਨਜੋਤ ਕੋਰ,ਪ੍ਰਵੀਨ ਕੋਰ,ਅਰਸਦੀਪ ਸਿੰਘ,ਅਮਨਪ੍ਰੀਤ ਸਿੰਘ ਅਤੇ ਅਰਸਦੀਪ ਸਿੰਘ ਨੇ ਫੈਨ ਮੋਟਰ ਦੇ ਮਾਡਲ ਵਿਚ ਪਹਿਲਾ ਸਥਾਨ,ਪਰਮਪਾਲ ਸਿੰਘ,ਦਵਿੰਦਰ ਸਿੰਘ ਨੇ ਪ੍ਰਾਵਰਤਨ ਦੇ ਸਾਧਨਾ ਵਿਚੋ ਦੂਜਾ ਸਥਾਨ,ਗੁਰਵਿੰਦਰ ਸਿੰਘ, ਦਲਜੀਤ ਸਿੰਘ,ਗੁਰਲਾਲ ਸਿੰਘ,ਗੁਰਜਿੰਦਰ ਸਿੰਘ,ਬਿੰਟਾ ਸਿੰਘ,ਗੁਰਪ੍ਰੀਤ ਸਿੰਘ,ਹੈਰੀ ਸਿੰਗਲਾ ਨੇ ਬਿਜਲੀ ਸਰਕਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।ਜਮਾਤ ਸੱਤਵੀ ਪਰਮਪਾਲ ਸਿੰਘ ਨੇ ਇਲਕਟੋਮੈਗਨਿਟ ਰੇਲਵੇ ਸਿਗਨਲ ਮਾਡਲ ਵਿਚੋ ਪਹਿਲਾ ਸਥਾਨ,ਗੁਰਪ੍ਰੀਤ ਸਿੰਘ,ਗੁਰਵਿੰਦਰ ਸਿੰਘ ਨੇ ਰੇਤ ਘੜੀ ਵਿਚ ਦੂਜਾ ਅਤੇ ਅਕਾਸਦੀਪ ਸਿੰਘ ਨੇ ਘੜੀ ਮਾਡਲ ਵਿਚੋ ਤੀਜਾ ਸਥਾਨ ਪ੍ਰਾਪਤ ਕੀਤਾ।ਜਮਾਤ ਅੱਠਵੀ ਨਵਜੋਤ ਕੋਰ,ਰਿਕਾਤਸ ਕੋਰ,ਸਹਿਜਪ੍ਰੀਤ ਕੋਰ ਨੇ ਸਿੰਚਾਈ ਸਾਧਨਾ ਤੇ ਪਹਿਲਾ ਸਥਾਨ,ਜਗਪ੍ਰੀਤ ਸਿੰਘ,ਇੰਦਰਜੀਤ ਸਿੰਘ,ਅਮਨਿੰਦਰ ਸਿੰਘ,ਅਰਸਦੀਪ ਸਿੰਘ ਨੇ ਭੁਚਾਲ ਯੰਤਰ ਅਤੇ ਰਮਨਦੀਪ ਕੋਰ,ਮਨਜੋਤ ਕੋਰ,ਰਾਜਵੀਰ ਕੋਰ,ਅਮਨਪ੍ਰੀਤ ਕੋਰ,ਮਨਜੋਤ ਕੋਰ,ਰਮਨਪ੍ਰੀਤ ਕੋਰ ਨੇ ਅੱਗ ਬਝਾਉ ਯੰਤਰ ਵਿਚੋ ਦੂਜਾ ਸਥਾਨ ਅਤੇ ਸਿਮਰਜੀਤ ਕੋਰ,ਕਮਲਜੀਤ ਕੋਰ,ਹਰਨੀਤ ਕੋਰ ਨੇ ਭੋ ਖੋਰ ਅਤੇ ਂਸਨਪ੍ਰੀਤ ਸਿੰਘ,ਹਰਪ੍ਰੀਤ ਸਿੰਘ,ਰਮਨਪ੍ਰੀਤ ਸਿੰਘ,ਦਵਿੰਦਰ ਸਿੰਘ,ਜਗਸੀਰ ਸਿੰਘ,ਗੁਰਪ੍ਰੀਤ ਸਿੰਘ,ਸੰਦੀਪ ਸਿੰਘ ਅਤੇ ਹਿਮਾਸ਼ੂ ਨੇ ਸਾਡਾ ਵਾਤਾਵਰਨ ਵਿਚੋ ਤੀਜਾ ਸਥਾਨ ਪ੍ਰਾਪਤ ਕੀਤਾ।ਜਮਾਤ ਨੋਵੀ ਦੇ ਬੱਚਿਆ ਨੇ ਬਹੁਤ ਹੀ ਸਾਨਦਾਰ ਵੈਕਿਉਮ ਕਲੀਨਰ,ਭਾਫ ਇੰਜਣ ਅਤੇ ਜਵਾਲਾਮੁੱਖੀ ਦੇ ਮਾਡਲ ਬਣਾ ਕੇ ਚੰਗੀਆ ਪੁਜੀਸਨਾ ਹਾਸਿਲ ਕੀਤੀਆ।ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰਿੰਸੀਪਲ ਡਾ ਮਹਿੰਦਰ ਕੋਰ ਨੇ ਬੱਚਿਆ ਅਤੇ ਅਧਿਆਪਕ ਨੂੰ ਇਸ ਕਾਰਗੁਜਾਰੀ ਤੇ ਵਧਾਈ ਦਿੱਤੀ। ਇਸ ਮੋਕੇ ਗਗਨਦੀਪ ਕੋਰ, ਸਕਮਲ ਕੋਰ, ਸਪ੍ਰੀਤ ਕੋਰ,ਬਲਜਿੰਦਰ ਕੋਰ ਹਾਜਰ ਸਨ।

Share Button

Leave a Reply

Your email address will not be published. Required fields are marked *