ਸ਼ਹਿਣਾ ਲੜਕੇ ਸਕੂਲ ਦੇ ਬੱਚਿਆਂ ਗੋਲਡ ਤੇ ਚਾਂਦੀ ਦੇ ਮੈਡਲ ਜਿੱਤ ਕੇ ਝੰਡੇ ਗੱਡੇ

ਸ਼ਹਿਣਾ ਲੜਕੇ ਸਕੂਲ ਦੇ ਬੱਚਿਆਂ ਗੋਲਡ ਤੇ ਚਾਂਦੀ ਦੇ ਮੈਡਲ ਜਿੱਤ ਕੇ ਝੰਡੇ ਗੱਡੇ

ਭਦੌੜ 10 ਦਸੰਬਰ (ਵਿਕਰਾਂਤ ਬਾਂਸਲ) ਬਲਾਕ ਪੱਧਰੀ 38ਵੀਆਂ ਪ੍ਰਾਇਮਰੀ ਖੇਡਾਂ ‘ਚ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਜਿੱਤ ਦੇ ਝੰਡੇ ਗੱਡਦੇ ਹੋਏ ਸੈਂਟਰ ਹੈਡ ਟੀਚਰ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਗੋਲਡ ਮੈਡਲ ਤੇ ਚਾਂਦੀ ਦੇ ਮੈਡਲ ਜਿੱਤ ਕੇ ਆਪਣੀ ਚੜਤ ਨੂੰ ਬਰਕਰਾਰ ਰੱਖਿਆ ਇਸ ਸਬੰਧੀ ਖੇਡ ਇੰਚਾਰਜ਼ ਮੈਡਮ ਮੋਨਿਕਾ ਰਾਣੀ ਨੇ ਦੱਸਿਆ ਕਿ ਇਸ ਸਕੂਲ ਦੇ ਏਕਮਜੋਤ ਨੇ ਚਾਰ ਸੌ ਮੀਟਰ ਰੇਸ ਅਤੇ ਸਮੀਰ ਖਾਨ ਨੇ ਸ਼ਾਟਪੁੱਟ ਵਿਚ ਗੋਲਡ ਮੈਡਲ ਹਾਸਿਲ ਕੀਤੇ ਹਨ ਉਨਾਂ ਦੱਸਿਆ ਇਸੇ ਤਰਾਂ ਹੀ ਅਕਾਸ਼ਦੀਪ ਸਿੰਘ ਨੇ ਦੋ ਸੌ ਮੀਟਰ ਰੇਸ ਅਤੇ ਸਮੀਰ ਖਾਨ ਨੇ ਲੰਬੀ ਛਤਾਲ ‘ਚ ਚਾਂਦੀ ਦਾ ਮੈਡਲ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਫੁੱਟਬਾਲ ਵਿਚ ਇਸ ਸਕੂਲ ਦੀ ਟੀਮ ਦੂਸਰੇ ਸਥਾਨ ਹਾਸਿਲ ਕੀਤਾ ਹੈ ਇੰਨਾਂ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਉੱਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਬਰਨਾਲਾ ਸਰਬਸੁਖਜੀਤ ਸਿੰਘ ਸ਼ੀਤਲ, ਜ਼ਿਲਾ ਕੋਆਰਡੀਨੇਟਰ ਪ੍ਰਵੇਸ਼ ਬਰਨਾਲਾ ਨਰਿੰਦਰ ਕੁਮਾਰ ਢਿੱਲਵਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਹਿਣਾ ਹਾਕਮ ਸਿੰਘ ਮਾਛੀਕੇ, ਬੀਆਰਪੀ ਸ਼ਹਿਣਾ ਜਸਬੀਰ ਸਿੰਘ, ਜ਼ਿਲਾ ਕੋਆਰਡੀਨੇਟਰ ਵਿਜੈ ਕੁਮਾਰ, ਪੀਬੀਸੀ ਸੁਖਪਾਲ ਕੈਰੇ, ਨੈਸ਼ਨਲ ਐਵਾਰਡੀ ਅਧਿਆਪਕ ਭਰਤ ਕੁਮਾਰ, ਅਧਿਆਪਕ ਮਨਦੀਪ ਸਿੰਘ, ਗੋਬਿੰਦਰ ਸਿੰਘ, ਮੋਨਿਕਾ ਰਾਣੀ ਨੇ ਗੋਲਡ ਤੇ ਚਾਂਦੀ ਦੇ ਮੈਡਲ ਦੇ ਕੇ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *

%d bloggers like this: