ਸ਼ਬਦ ਗੁਰੂ ਪ੍ਰਚਾਰ ਸਮਾਗਮ ਤਹਿਤ ਪਿੰਡ ਮਲੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ

ਸ਼ਬਦ ਗੁਰੂ ਪ੍ਰਚਾਰ ਸਮਾਗਮ ਤਹਿਤ ਪਿੰਡ ਮਲੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ

25malout01ਮਲੋਟ, 25 ਅਕਤੂਬਰ (ਆਰਤੀ ਕਮਲ) : ਖਾਲਸਾ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ੁਰੂ ਕੀਤੇ ਸ਼ਬਦ ਗੁਰੂ ਪ੍ਰਚਾਰ ਸਮਾਗਮ ਤਹਿਤ ਭਾਈ ਮੰਝ ਭਲਾਈ ਕੇਂਦਰ ਪਿੰਡ ਮਲੋਟ ਵਿਖੇ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਪੰਥ ਪ੍ਰਸਿੱਥ ਕਥਾ ਵਾਚਕ ਭਾਈ ਅਮਰੀਕ ਸਿੰਘ ਜੀ ਚੰਡੀਗੜ ਵਾਲਿਆਂ ਨੇ ਸੰਗਤ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ । ਉਹਨਾਂ ਜਿਥੇ ਸੰਗਤ ਨੂੰ ਕਰਮਕਾਡਾਂ, ਦੇਹਧਾਰੀਆਂ ਤੋਂ ਦੂਰ ਰਹਿ ਕੇ ਇਕ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਉਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਪੰਥ ਵਿਰੋਧੀ ਤਾਕਤਾਂ ਵੱਲੋਂ ਪਾਏ ਜਾ ਰਹੇ ਭੁਲੇਖਿਆਂ ਤੋਂ ਸਿੱਖ ਸੰਗਤ ਨੂੰ ਸੁਚੇਤ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ । ਉਹਨਾਂ ਦੱਸਿਆ ਕਿ ਗੁਰੂ ਸਾਹਿਬ ਦੁਆਰਾ ਪਟਨਾ ਸਾਹਿਬ ਦੀ ਧਰਤੀ ਤੇ ਬਚਪਨ ਵਿਚ ਘੜੇ ਤੋੜਨਾ ਆਦਿ ਦੰਦ ਕਥਾਵਾਂ ਕੇਵਲ ਮਨਮਤ ਹਨ ਅਤੇ ਜਿਸ ਗੁਰੂ ਨੇ ਕੇਵਲ ਅੱਠ ਸਾਲ ਦੀ ਉਮਰ ਵਿਚ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਲਈ ਕਿਹਾ ਹੋਵੇ ਅਜਿਹੇ ਮਹਾਨ ਗੁਰੂ ਬਾਰੇ ਅਜਿਹੀਆਂ ਕਹਾਣੀਆਂ ਕੇਵਲ ਸਿੱਖ ਧਰਮ ਨੂੰ ਦੂਜੇ ਧਰਮਾ ਦੀਆਂ ਕਥਾ ਕਹਾਣੀਆਂ ਵਿਚ ਮਿਲਗੋਭਾ ਕਰਨਾ ਹੀ ਹੋ ਸਕਦਾ ਹੈ । ਪ੍ਰੋਗਰਾਮ ਦੇ ਅੰਤ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਚਰਨਜੀਤ ਸਿੰਘ ਖਾਲਸਾ ਅਤੇ ਸਮੂਹ ਮੈਂਬਰਾਂ ਨੇ ਭਾਈ ਅਮਰੀਕ ਸਿੰਘ ਦਾ ਸਿਰਪਾਉ ਅਤੇ ਸਨਮਾਨ ਚਿਣ ਨਾਲ ਸਨਮਾਨ ਕੀਤਾ । ਇਸ ਮੌਕੇ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕਰਦਿਆਂ ਕਥਾ ਵਿਚਾਰਾਂ ਸੁਣੀਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

Share Button

Leave a Reply

Your email address will not be published. Required fields are marked *

%d bloggers like this: