ਸਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵਲੋਂ ਅੱਖਾ ਦਾਨ ਬਾਰੇ ਵਿਦਿਆਰਥੀਆਂ ਨਾਲ ਕੀਤੇ ਵਿਚਾਰ ਸਾਂਝੇ

ss1

ਸਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵਲੋਂ ਅੱਖਾ ਦਾਨ ਬਾਰੇ ਵਿਦਿਆਰਥੀਆਂ ਨਾਲ ਕੀਤੇ ਵਿਚਾਰ ਸਾਂਝੇ 

29-patti-02ਪੱਟੀ, 29 ਨਵਬੰਰ (ਅਵਤਾਰ ਸਿੰਘ) ਪੱਟੀ ਸਹਿਰ ਦੀ ਨਾਮਵਰ ਸੁਸਾਇਟੀ ਸਹੀਦ ਕਰਤਾਰ ਸਿੰਘ ਸਰਾਭਾ ਵਲੋਂ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਸਟੇਟ ਅਵਾਰਡੀ ਪ੍ਰਿੰਸੀਪਲ ਮੁਕੇਸ ਜੋਸ਼ੀ ਦੇ ਸਹਿਯੋਗ ਨਾਲ ਸਕੂਲ ਵਿਦਿਆਰਥੀਆਂ ਨੂੰ ਕਮੇਟੀ ਪ੍ਰਧਾਨ ਕੁਲਦੀਪ ਸਿੰਘ ਪਨਗੋਟਾ,ਪ੍ਰਿੰਸ ਧੁੰਨਾਂ,ਸਤਨਾਮ ਸਿੰਘ,ਅਤੇ ਡਾ:ਇੰਦਰਪ੍ਰੀਤ ਸਿੰਘ ਧਾਮੀ ਵਲੋਂ ਮਾਨਵਤਾ ਦੀ ਸੇਵਾ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਉਂਦੇ ਹੋਇਆਂ ਅੱਖਾ ਦਾਨ ਮਹਾਨ ਦਾਨ ਬਾਰੇ ਜਾਣਕਾਰੀ ਸਾਝੀ ਕੀਤੀ ਗਈ ।ਇਸ ਮੋਕੇ ਡਾ:ਇੰਦਰਪ੍ਰੀਤ ਸਿੰਘ ਧਾਮੀ ਨੇ ਦਸਿੱਆ ਕਿ ਅੱਖਾ ਦਾ ਦਾਨ ਬਹੁਤ ਹੀ ਮਹਾਨ ਦਾਨ ਹੈ ਤੇ ਆਪਣੇ ਜਿਉਂਦੇ ਜੀ ਇਸ ਨੂੰ ਦਾਨ ਕਰਕੇ ਤੁਸੀਂ ਆਪਣੀ ਜਿੰਦਗੀ ਤੋਂ ਬਾਅਦ ਵੀ ਕਿਸੇ ਦੀਆਂ ਅੱਖਾ ਵਿਚ ਸਾਰੀ ਉਮਰ ਜਿਉਂਦੇ ਰਹਿ ਸਕਦੇ ਹੋ,ਤੇ ਕਿਸੇ ਨੂੰ ਇਕ ਨਵੀ ਜਿੰਦਗੀ ਦੇ ਸਕਦੇ ਹੋ । ਇਸ ਮੋਕੇ ਸਟੇਟ ਅਵਾਰਡੀ ਪ੍ਰਿੰਸੀਪਲ ਜੋਸ਼ੀ ਨੇ ਸਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵਲੋਂ ਮਾਨਵਤਾ ਦੀ ਸੇਵਾ ਵਿਚ ਕੀਤੇ ਜਾ ਰਹੇ ਕਾਰਜ਼ਾ ਦੀ ਸਲਾਘਾ ਕੀਤੀ ਤੇ ਉਨਾਂ ਤੋਂ ਪ੍ਰੇਰਿਤ ਹੋ ਕੇ ਖੁਦ ਵੀ ਅੱਖਾ ਦਾਨ ਦਾ ਪ੍ਰਣ ਪੱਤਰ ਭਰਿਆ । ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਪਨਗੋਟਾ ਵਲੋਂ ਪ੍ਰਿੰਸੀਪਲ ਜੋਸ਼ੀ ਦੀ ਇਸ ਪਹਿਲ ਕਦਮੀ ਦੀ ਪ੍ਰਸੰਸ਼ਾ ਕੀਤੀ ਗਈ ਕਿ ਇਕ ਵਿਦਿੱਅਕ ਅਦਾਰੇ ਦੇ ਮੁੱਖੀ ਹੋ ਕੇ ਅੱਖਾ ਦਾਨ ਦਾ ਪ੍ਰਣ ਪੱਤਰ ਭਰ ਕੇ ਸਕੂਲ ਸਟਾਫ ਵਿਦਿਆਰਥੀ ਅਤੇ ਮਾਪਿਆਂ ਨੂੰ ਅੱਖਾਂ ਦਾਨ ਮਹਾਨ ਦਾਨ ਲਈ ਪ੍ਰੇਰਿਤ ਕੀਤਾ ਗਿਆ ਹੈ,ਜਿਸ ਨਾਲ ਦੂਸਰੇ ਲੋਕਾਂ ਵਿਚ ਇਕ ਚੰਗਾ ਸੰਦੇਸ਼ ਪੁਜੇਗਾ।ਇਸ ਮੋਕੇ ਹੈਲਪਿੰਗ ਹੈਂਡ ਸੁਸਾਇਟੀ ਦੇ ਮੈਬਰਾਂਨ ਨੂੰ ਸਟੇਟ ਅਵਾਡਰੀ ਪ੍ਰਿੰਸੀਪਲ ਜੋਸ਼ੀ ਅਤੇ ਸਕੂਲ ਮੈਨਜਮੈਂਟ ਵਲੋਂ ਸਨਮਾਨਿਤ ਕੀਤਾ ਗਿਆ ।ਸਟੈਜ਼ ਸੰਚਾਲਕ ਦੀ ਅਹਿਮ ਭੂਮੀਕਾ ਮੈਡਮ ਸਵਿੰਦਰ ਕੋਰ ਅਤੇ ਰਵੀ ਪ੍ਰਕਾਸ ਸ਼ਰਮਾ ਵਲੋਂ ਨਿਭਾਈ ਗਈ । ਇਸ ਮੋਕੇ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ,ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸਨ ।

Share Button

Leave a Reply

Your email address will not be published. Required fields are marked *