ਸਹੀਦੇ-ਏ-ਆਜਮ ਸਰਦਾਰ ਭਗਤ ਸਿੰਘ ਦਾ ਕੇਕ ਕੱਟ ਕੇ ਮਨਾਇਆਂ ਜਨਮ ਦਿਵਸ

ਸਹੀਦੇ-ਏ-ਆਜਮ ਸਰਦਾਰ ਭਗਤ ਸਿੰਘ ਦਾ ਕੇਕ ਕੱਟ ਕੇ ਮਨਾਇਆਂ ਜਨਮ ਦਿਵਸ
ਨੋਜਵਾਨਾ ਨੂੰ ਸਹੀਦਾ ਦੇ ਦਰਸਾਏ ਮਾਰਗ ਤੇ ਪਹਿਰਾ ਦੇਣ ਦੀ ਲੋੜ :ਢਿੱਲੋ

img-20160928-wa0140ਝੁਨੀਰ 28 ਸਤੰਬਰ (ਗੁਰਜੀਤ ਸ਼ੀਂਹ): ਬਲਾਕ ਕਾਂਗਰਸ ਕਮੇਟੀ ਝੁਨੀਰ ਵੱਲੋ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ ਦਾ 109ਵਾਂ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ।ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਅਮਰੀਕ ਸਿੰਘ ਢਿੱਲੋ ਅਤੇ ਬਲਾਕ ਪ੍ਰਧਾਂਨ ਬਲਵੰਤ ਸਿੰਘ ਕੋਰਵਾਲਾ,ਯੂਥ ਦੇ ਲੋਕ ਸਭਾ ਹਲਕਾ ਬਠਿੰਡਾ ਦੇ ਪ੍ਰਧਾਂਨ ਜਗਸੀਰ ਸਿੰਘ ਮੀਰਪੁਰ ਨੇ ਪਾਰਟੀ ਵਰਕਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ ਨੂੰ ਆਂਜਾਦ ਕਰਵਾਉਣ ਵਾਲੇ ਸਰਦਾਰ ਭਗਤ ਸਿੰਘ ਸੂਰ ਵੀਰ ਯੋਧੇ ਸਨ।ਜਿਨਾ ਦੀ ਸਹਾਦਤ ਨੂੰ ਕਾਗਰਸ ਪਾਰਟੀ ਕਦੇ ਨਹੀ ਭੁਲਾਵੇਗੀ।ਉਨਾ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜੀ ਨੂੰ ਨਸਿਆਂ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਤੋ ਬਚ ਕੇ ਭਗਤ ਸਿੰਘ ਵਰਗੇ ਸੂਰ ਵੀਰ ਯੋਧਿਆਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ।ਇਸ ਮੋਕੇ ਕਾਂਗਰਸ ਦੇ ਯੂਥ ਬਲਾਕ ਪ੍ਰਧਾਂਨ ਜੱਗਾ ਬੁਰਜ,ਸੀਨੀਅਰ ਮੀਤ ਪ੍ਰਧਾਂਨ ਲਛਮਣ ਸਿੰਘ ਦਸੋਦੀਆਂ,ਪ੍ਰੈਸ ਸਕੱਤਰ ਜਸਵਿੰਦਰ ਸਿੰਘ ਕੋਰਵਾਲਾ,ਰੁਪਿੰਦਰ ਸਿੰਘ ਨੰਗਲ ਖੁਰਦ ,ਪੋਹਲੋਜੀਤ ਬਾਜੇਵਾਲਾ,ਮੱਖਣ ਸਿੰਘ ਚੈਨੇਵਾਲਾ,ਜਸਪੀ੍ਰਤ ਫਤਿਹਪੁਰ,ਭੁਪਿੰਦਰ ਸਿੰਘ ਝੁਨੀਰ,ਕੁਲਵੰਤ ਸਿੰਘ,ਸਾਬਕਾ ਸਰਪੰਚ ਬਿੱਲੂ ਬੁਰਜ,ਮਿੱਠੂ ਸਿੰਘ ਪੰਚ,ਗੁਰਦੀਪ ਬੀਰੇਵਾਲਾ ਆਂਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: