ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਬੈਂਕ ਪ੍ਰਬੰਧਕਾਂ ਤੇ ਮਨਮਾਨੀਆਂ ਦਾ ਦੋਸ਼ ਲਾਉਂਦਿਆਂ ਲਾਇਆ ਧਰਨਾ

ss1

ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਬੈਂਕ ਪ੍ਰਬੰਧਕਾਂ ਤੇ ਮਨਮਾਨੀਆਂ ਦਾ ਦੋਸ਼ ਲਾਉਂਦਿਆਂ ਲਾਇਆ ਧਰਨਾ

6ਤਲਵੰਡੀ ਸਾਬੋ, 6 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਸਹਿਕਾਰੀ ਬੈਂਕ ਬ੍ਰਾਂਚ ਤਲਵੰਡੀ ਸਾਬੋ ਵਿਖੇ ਬੈਂਕ ਦੀਆਂ ਮਨਮਾਨੀਆਂ ਖਿਲਾਫ ਧਰਨਾ ਜਿਲ੍ਹਾ ਪ੍ਰਧਾਨ ਬਿੱਕਰ ਸਿੰਘ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ।ਸਭਾਵਾਂ ਦੇ ਕਰਮਚਾਰੀਆਂ ਨੇ ਬੈਂਕ ਵੱਲਂੋ ਸਭਾਵਾਂ ਨੂੰ ਵੱਧ ਵਿਆਜ ਲਾਏ ਜਾਣ,ਸਭਾਵਾਂ ਦੀਆਂ ਕੈਸ਼ ਕਰੈਡਿਟ ਲਿਮਟਾਂ ਵਿਚ ਪਏ ਸਭਾ ਦੇ ਫੰਡਾ ਨੂੰ ਸੇਵਿੰਗ ਖਾਤਿਆਂ ਵਿੱਚ ਟਰਾਂਸਫਰ ਨਾ ਕਰਕੇ ਸਭਾਵਾਂ ਦਾ ਵਿੱਤੀ ਨੁਕਸਾਨ ਕਰਨ ਕਾਰਨ ਬ੍ਰਾਂਚ ਮੈਨੇਜਰ ਅਤੇ ਬੈਂਕ ਦੀ ਮੈਨੇਜਮੈਂਟ ਖਿਲਾਫ ਨਾਅਰੇਬਾਜੀ ਕੀਤੀ।
ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਬੈਂਕ ਵੱਲੋ ਸਭਾਵਾਂ ਦਾ ਵਿੱਤੀ ਨੁਕਸਾਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀ ਕੀਤਾ ਜਾਵੇਗਾ। ਬੈਂਕ ਵੱਲੋ ਸਭਾਵਾਂ ਨੂੰ ਹਰ ਵਾਰ ਵੱਧ ਵਿਆਜ ਲਾ ਕੇ ਬੈਂਕ ਨੂੰ ਲਾਭ ਵਿੱਚ ਲਿਆਂਦਾ ਜਾਂਦਾ ਹੈ ਤੇ ਜਿਹੜੀ ਸਭਾ ਵਿਆਜ ਚੈੱਕ ਕਰ ਲੈਂਦੀ ਹੈ ਉਸ ਨੂੰ ਵੱਧ ਲੱਗਿਆ ਵਿਆਜ ਵਾਪਸ ਕਰ ਦਿੱਤਾ ਜਾਂਦਾ ਹੈ।ਬੈਂਕ ਵੱਲੋ ਸਭਾਵਾਂ ਨੂੰ ਵੱਧ ਵਿਆਜ ਲਾਉਣਾ ਸਹਿਕਾਰੀ ਬੈਂਕਾਂ ਦੀ ਵਿਸ਼ਵਾਸ ਯੋਗਤਾ ‘ਤੇ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ।ਬੈਂਕ ਦੀ ਜਿਸ ਵੀ ਬ੍ਰਾਂਚ ਨੇ ਸਭਾਵਾਂ ਦਾ ਵਿੱਤੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਵੱਲੋਂ ਉਸ ਬ੍ਰਾਂਚ ਦਾ ਘਿਰਾਉ ਕੀਤਾ ਜਾਵੇਗਾ।
ਅੱਜ ਦੇ ਧਰਨੇ ਵਿੱਚ ਮੁਲਾਜਮ ਆਗੂ ਜਸਕਰਨ ਸਿੰਘ ਡਵੀਜਨ ਪ੍ਰਧਾਨ, ਸੁਖਮੰਦਰ ਸਿੰਘ ਜੋਗਾਨੰਦ, ਗੁਰਪਾਲ ਸਿੰਘ ਗਹਿਰੀ ਭਾਗੀ, ਬਲਜਿੰਦਰ ਸ਼ਰਮਾਂ ਕੋਟਸ਼ਮੀਰ, ਗੁਰਮੇਲ ਸਿੰਘ ਜੱਸੀ ਪੌ ਵਾਲੀ, ਸੁਖਵਿੰਦਰ ਸਿੰਘ ਜੱਜਲ, ਅਮਰਦੀਪ ਸਿੰਘ ਜਗ੍ਹਾ ਰਾਮ ਤੀਰਥ, ਰਵਿੰਦਰ ਦੇਵ ਸਰਮਾਂ ਬਲਾਕ ਪ੍ਰਧਾਨ,ਜਸਵੀਰ ਸਿੰਘ ਰਾਮਾਂ, ਮਿੱਠੂ ਸਿੰਘ ਸੀਂਗੋ ਮੰਡੀ, ਬਿੱਕਰ ਸਿੰਘ ਸ਼ੇਖਪੁਰਾ, ਰਾਜ ਸਿੰਘ ਘੁੰਮਣ ਕਲਾਂ, ਗੁਰਜੰਟ ਸਿੰਘ ਬੰਗੀ, ਅੰਮ੍ਰਿਤਪਾਲ ਕੋਟਬਖਤੂ, ਮੱਖਣ ਰਾਮ ਸ਼ਰਮਾਂ, ਨਾਇਬ ਸਿੰਘ ਮਾਨਵਾਲਾ ਆਦਿ ਨੇ ਵਿਸ਼ੇਸ ਤੌਰ ‘ਤੇ ਸ਼ਮੂਲੀਅਤ ਕੀਤੀ।

Share Button

Leave a Reply

Your email address will not be published. Required fields are marked *