ਸਹਿਕਾਰੀ ਬੈਂਕ ਬਰਾਂਚ ਜਲਾਲ ਵੱਲੋ ਰਿਜਰਵ ਬੈਂਕ ਖਿਲਾਫ ਰੋਸ ਧਰਨਾ

ss1

ਸਹਿਕਾਰੀ ਬੈਂਕ ਬਰਾਂਚ ਜਲਾਲ ਵੱਲੋ ਰਿਜਰਵ ਬੈਂਕ ਖਿਲਾਫ ਰੋਸ ਧਰਨਾ

img-20161126-wa0027ਭਗਤਾ ਭਾਈ ਕਾ 26 ਨਵੰਬਰ (ਸਵਰਨ ਸਿੰਘ ਭਗਤਾ)ਸਹਿਕਾਰੀ ਬੈਂਕ ਬਰਾਂਚ ਜਲਾਲ ਦੇ ਸਮੂਹ ਕਰਮਚਾਰੀਆਂ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਰਿਜਰਵ ਬੈਂਕ ਦੀਆ ਲੋਕ ਮਾਰੂ ਨੀਤੀਆ ਖਿਲਾਫ ਬੈਂਕ ਅੱਗੇ ਬੀਤੇ ਕੱਲ ਰੋਸ ਧਰਨਾ ਦਿੱਤਾ ਗਿਆ ਅਤੇ ਜੋਰਦਾਰ ਨਾਅਰੇਬਾਜੀ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆ ਬਰਾਂਚ ਮੈਨੇਜਰ ਤਰਨਪ੍ਰੀਤ ਸਿੰਘ,ਅਕਾਊਟੈਂਟ ਜੀਤ ਸਿੰਘ ਅਤੇ ਭਗਤਾ ਬਲਾਕ ਦੇ ਪ੍ਰੈਸ ਸਕੱਤਰ ਜੀਤ ਸਿੰਘ ਕੰਮੇਆਣਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋ ਹਜਾਰ ਅਤੇ ਪੰਜ ਸੌ ਰੁਪਏ ਦੇ ਨੋਟ ਸਹਿਕਾਰੀ ਬੈਂਕਾਂ ਦੁਆਰਾ ਲੈਣ ਦੇਣ ਪਾਬੰਦੀ ਲਾਏ ਜਾਣ ਕਾਰਨ ਸਹਿਕਾਰੀ ਬੈਂਕਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ ਜਦ ਕਿ ਇਹ ਬੈਂਕਾਂ ਸਿੱਧੇ ਤੌਰ ਤੇ ਖੇਤੀਬਾੜੀ ਨਾਲ ਕਿਸਾਨੀ ਨਾਲ ਜੁੜੀਆ ਹੋਈਆ ਹਨ।ਕਿਸਾਨ ਆਪਣਾ ਸਾਉਣੀ ਦਾ ਕਰਜਾ ਭਰਨ ਲਈ ਭਟਕਦੇ ਫਿਰਦੇ ਹਨ ਕਿਉਕਿ ਬੈਂਕ ਪੁਰਾਣੇ ਨੋਟ ਨਹੀ ਲੈ ਸਕਦੇ ਅਤੇ ਲੋਕ ਨਵੇਂ ਪੈਸੇ ਲੇਣ ਲਈ ਬੈਂਕਾਂ ਵਿੱਚ ਵਾਰ-ਵਾਰ ਗੇੜੇ ਮਾਰ ਰਹੇ ਹਨ ਨਵੇਂ ਨੋਟਾਂ ਦੀ ਕਮੀ ਹੋਣ ਕਾਰਨ ਲੋਕ ਭਰੇ ਹੋਏ ਕਰਜੇ ਦੇ ਦੁਬਾਰਾ ਪੈਸੇ ਨਹੀ ਲੈ ਸਕਦੇ।ਇਸ ਮੋਕੇ ਰਿਜਰਵ ਬੈਂਕ ਦੀਆ ਲੋਕ ਮਾਰੂ ਨੀਤੀਆ ਦੀ ਸਖਤ ਨਿੰਦਾ ਕੀਤੀ ਗਈ।ਇਸ ਮੋਕੇ ਬੁਲਾਰਿਆ ਨੇ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਸਹਿਕਾਰੀ ਬੈਂਕਾਂ ਉਪਰ ਲਗਾਈ ਪਾਬੰਦੀ ਨੂੰ ਹਟਾ ਕੇ ਕਾਰੋਬਾਰ ਦੀ ਖੁੱਲ ਦਿੱਤੀ ਜਾਵੇ।ਇਸ ਮੋਕੇ ਇੰਦਰਪਾਲ ਕੌਰ ਸੀ ਡੀ ਈ ਓ,ਸੁਰਿੰਦਰ ਸਿੰਘ ਗੰਨਮੈਨ,ਕੁਲਵੰਤ ਸਿੰਘ ਸਕੱਤਰ,ਬੂਟਾ ਸਿੰਘ ਸਕੱਤਰ ਜਲਾਲ,ਰਣਜੀਤ ਸਿੰਘ ਜਲਾਲ ,ਸੁਖਮੰਦਰ ਸਿੰਘ ਗੁਰੂਸਰ ,ਧੰਨਾ ਸਿੰਘ ,ਬਾਬੂ ਸਿੰਘ ,ਹਰਬੰਸ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *