Sun. Jul 21st, 2019

ਸਸਤੇ ਰੇਟਾ ਵਾਲੇ ਮੈਡੀਕਲ ਦੀਆ ਦੁਕਾਨਾਂ ਜਲਦ ਖੁਲਣਗੀਆ -ਸ੍ਰ:ਮਲੂਕਾ

ਸਸਤੇ ਰੇਟਾ ਵਾਲੇ ਮੈਡੀਕਲ ਦੀਆ ਦੁਕਾਨਾਂ ਜਲਦ ਖੁਲਣਗੀਆ -ਸ੍ਰ:ਮਲੂਕਾ
ਪੰਜਾਬ ਵਿੱਚ ਹੋ ਰਹੇ ਵਿਕਾਸ ਤੋ ਲੋਕ ਖੁਸ-ਹਰਿੰਦਰ ਹਿੰਦਾ

20161016_161840ਰਾਮਪੁਰਾ ਫੂਲ 19 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) ਸਥਾਂਨਕ ਪਿੰਡ ਮਹਿਰਾਜ ਵਿੱਖੇ ਅਕਾਲੀ ਦਲ ਨੂੰ ਉਸ ਸਮੇ ਵੱਡਾ ਹੁੰਗਾਰਾ ਮਿਲਿਆ ਜਦੋ ਅਕਾਲੀ ਆਗੂ ਤਰਸੇਮ ਸਿੰਘ ਸੇਮਾ ਅਤੇ ਨਿਰਮਲ ਗਿੱਲ ਦੀ ਪ੍ਰਰੇਨਾ ਸਦਕਾ ਵੱਖ-ਵੱਖ ਪਾਰਟੀਆ ਨੂੰ ਅਲਵਿਦਾ ਆਖ 93 ਪਰਿਵਾਰ ਸੋਮਣੀ ਅਕਾਲੀ ਦਲ ਵਿੱਚ ਸਾਮਲ ਹੋ ਗਏ ਜਿਹਨਾ ਨੂੰ ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ ਸਿੰਕਦਰ ਸਿੰਘ ਮਲੂਕਾ ਵੱਲੋ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਪਾਰਟੀ ਵਿੱਚ ਬਣਦਾ ਮਾਣ ਸਨਮਾਣ ਦੇਣ ਦਾ ਭਰੋਸਾ ਦਿੱਤਾ ਭੱਠਾ ਬਸਤੀ ਪੱਤੀ ਕਾਲਾ ਵਿੱਖੇ ਰੱਖੇ ਗੲੈ ਸਮਾਗਮ ਵਿੱਚ ਲੋਕਾ ਦੇ ਭਾਰੀ ਇੱਕਠ ਨੂੰ ਸੰਬੋਧਨ ਸ੍ਰ ਮਲੂਕਾ ਨੇ ਕਿਹਾ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਪੰਜਾਬ ਵਿੱਚ ਵਿਕਾਸ ਕਾਰਜਾ ਦੀ ਹਨੇਰੀ ਲਿਆਦੀ ਹੋਈ ਹੈ ਅਕਾਲੀ ਦਲ ਨੇ ਪਿਛਲੇ 9ਸਾਲਾਂ ਵਿੱਚ ਪੰਜਾਬ ਦਾ ਸਰਵਪੱਖੀ ਵਿਕਾਸ ਕਰਵਾਈਆ ਪੰਜਾਬ ਦੇਸ ਦਾ ਪਹਿਲਾ ਸੂਬਾ ਹੈ ਜਿਥੇ 24 ਘੰਟੇ ਬਿਜਲੀ, ਕਿਸਾਨਾਂ ਨੂੰ ਮੋਟਰਾ ਦੇ ਬਿੱਲ ਮਾਫ,50ਹਜਾਰ ਤੱਕ ਮੁਫਤ ਇਲਾਜ,ਸੇਵਾ ਕੇਦਰ ਆਦਿ ਬਹੁਤ ਅਜਿਹੀਆ ਸਹੂਲਤਾ ਜੋ ਇੱਕਲੇ ਪੰਜਾਬ ਵਿੱਚ ਹਨ ਬਾਕੀ ਕਿਸੇ ਵੀ ਸੂਬੇ ਵਿੱਚ ਇਹ ਸਹੂਲਤਾ ਨਹੀ ਹਨ ਸ੍ਰ ਮਲੂਕਾ ਨੇ ਕਿਹਾ ਕਿ ਹਲਕੇ ਅੰਦਰ ਜੋ ਵੀ ਵਿਕਾਸ ਦੇ ਕੰਮ ਚਲ ਰਹੇ ਹਨ ਉਹ 2ਮਹੀਨਿਆ ਦੇ ਅੰਦਰ ਪੂਰੇ ਹੋ ਜਾਣਗੇ ਉਹਨਾ ਕਿਹਾ ਕਿ ਜਲਦ ਹੀ ਸਰਕਾਰ ਇੱਕ ਨਵੀ ਸਕੀਮ ਸੁਰੂ ਕਰਨ ਜਾ ਰਹੀ ਹੈ ਸਸਤੇ ਰੇਟਾ ਵਾਲੇ ਮੈਡੀਕਲ ਦੀਆ ਦੁਕਾਨਾਂ ਜਿਸ ਦੀ ਸੁਰੂਆਤ ਰਾਮਪੁਰਾ ਮੰਡੀ ਤੋ ਜਲਦ ਹੀ ਹੋਣ ਜਾ ਰਹੀ ਹੈ ਜਿਸ ਵਿੱਚ 100 ਰੁਪਏ ਪਿੰਟ ਰੇਟ ਵਾਲੀਆ ਦਵਾਈਆ 10 ਰੁਪਏ ਵਿੱਚ ਮਿਲ ਜਾਈਆ ਕਰਨ ਗਈਆ ਕੁਝ ਦਵਾਈਆ ਫ੍ਰੀ ਵਿੱਚ ਮਿਲਗੀਆ ਜਿਸ ਨਾਲ ਲੋਕਾ ਨੂੰ ਵੱਡੀ ਰਾਹਤ ਮਿਲੇਗੀ ਝੋਨੇ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਕੋਈ ਵੀ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ ਇੱਕ-ਇੱਕ ਦਾਣਾ ਖਰੀਦਿਆਂ ਜਾਵੇਗਾ ਨਾਲ ਉਹਨਾਂ ਭੱਠਾ ਬਸਤੀ ਦੀ ਮੰਗ ਨਵੀ ਧਰਮਸਾਲਾ ਬਣਾਉਣ ਅਤੇ ਸਮਸਾਨ ਘਾਟ ਵਾਲਾ ਰਸਤਾ ਪੱਕਾ ਭਰੋਸਾ ਦਿੱਤਾ ਸਮਾਗਮ ਵਿੱਚ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ,ਗੁਰਚੇਤ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਵੀਰ ਸਿੰਘ ਮੀਤ ਪ੍ਰਧਾਨ,ਗਮਦੂਰ ਸਿੰਘ ਸਰਪੰਚ, ,ਜਸਵਿੰਦਰ ਸਿੰਘ ਕਾਕਾ,ਦਰਸਨ ਸਿੰਘ ਅਟਾਰੀ ਵਾਲੇ ਪਵਨਦੀਪ ਸਿੰਘ ਪੱਪੀ ਚੇਅਰਮੈਨ ਰੂਲਰ ,ਕੁਲਦੀਪ ਸਿੰੰਘ ਕੱਲਬ ਆਦਿ ਅਕਾਲੀ ਦਲ ਮਹਿਰਾਜ ਦੀ ਸਮੁੱਚੀ ਲੀਡਰ ਸਿਪ ਤੇ ਵਰਕਰ ਹਾਜਰ ਸਨ

Leave a Reply

Your email address will not be published. Required fields are marked *

%d bloggers like this: