Sat. May 25th, 2019

ਸਵੱਛ-ਭਾਰਤ ਅਭਿਆਨ ਮੌਕੇ ਹੇਲੋ ਵੱਲੋਂ ਧਾਰਮਿਕ ਸਥਾਨਾਂ ਦੀ ਸਫਾਈ

ਸਵੱਛ-ਭਾਰਤ ਅਭਿਆਨ ਮੌਕੇ ਹੇਲੋ ਵੱਲੋਂ ਧਾਰਮਿਕ ਸਥਾਨਾਂ ਦੀ ਸਫਾਈ

1ਮਲੇਰਕੋਟਲਾ 2 ਅਕਤੂਬਰ ਗਾਂਧੀ ਜਯੰਤੀ ਦੇ ਮੌਕੇ ਤੇ ਸਵੱਛ-ਭਾਰਤ ਅਭਿਆਨ ਮੌਕੇ ਤੇ ਸਥਾਨਕ ਗਰੀਬ ਨਗਰੀ, ਛੋਟੀ ਈਦਗਾਹ ਰੋਡ ਤੇ ਆਲਮਾਈਟੀ ਇੰਟਰਨੈਸ਼ਲ ਸੁਸਾਇਟੀ ਦੀ ਸੰਸਥਾ ਹੈਲਥ ਐਂਡ ਐਜ਼ੂਕੇਸ਼ਨ ਲਾਈਫ ਆਰਗੇਨਾਈਜ਼ੇਸ਼ਨ ਵੱਲੋਂ ਸੋਸਵਾ (ਐਨ) ਦੀ ਸਹਾਇਤਾ ਨਾਲ ਚਲਾਏ ਜਾ ਰਹੇ ਲੜਕੀਆਂ ਦੇ ਮੁਫਤ ਕਟਾਈ-ਸਿਲਾਈ ਸੈਂਟਰ ਦੀਆਂ ਲੜਕੀਆਂ ਵੱਲੋਂ ਸੈਂਟਰ ਦੇ ਆਲੇ ਦੁਆਲੇ ਸਥਿਤ ਧਾਰਮਿਕ ਸਥਾਨਾਂ ਛੋਟੀ ਈਦਗਾਹ ਅਤੇ ਮੰਦਰ ਦੇ ਆਲੇ ਦੁਆਲੇ ਅਤੇ ਰਸਤੇ ਦੀ ਸਫਾਈ ਕੀਤੀ ਗਈ। ਉਹਨਾਂ ਕਿਹਾ ਕਿ ਸਫਾਈ ਨਾਲ ਸਾਡਾ ਆਲਾ-ਦੁਆਲਾ ਤਾਂ ਸਾਫ ਹੁੰਦਾ ਹੀ ਹੈ ਨਾਲ ਹੀ ਗੰਦਗੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਇਸ ਮੌਕੇ ਤੇ ਸੈਂਟਰ ਹੈਡ ਮੈਡਮ ਜਸਪਾਲ ਕੌਰ ਨੇ ਕਿਹਾ ਕਿ ਸਾਰੀਆਂ ਲੜਕੀਆਂ ਵੱਲੋਂ ਪ੍ਰਧਾਨ ਮੰਤਰੀ ਜੀ ਦੀ ਸਫਾਈ ਅਭਿਆਨ ਮੁਹਿਮ ਦਾ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਪ੍ਰਣ ਕੀਤਾ ਗਿਆ ਹੈ। 2ਇਸ ਮੌਕੇ ਤੇ ਲੜਕੀਆਂ ਵੱਲੋਂ ਆਪਣੇ ਘਰਾਂ ਦੇ ਆਲੇ-ਦੁਆਲੇ ਦੀ ਸਫਾਈ ਅਤੇ ਗੁਆਂਢੀਆਂ ਨੂੰ ਸਫਾਈ ਦੀ ਮਹੱਤਤਾ ਦੀ ਜਾਣਕਾਰੀ ਦੇਣ ਦਾ ਵੀ ਪ੍ਰਣ ਕੀਤਾ ਗਿਆ। ਇਸ ਅਭਿਆਨ ਦੀ ਸ਼ੁਰੂਆਤ ਮੈਡਮ ਜਲਪਾਲ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਤੇ ਸੋਸਾਇਟੀ ਸੈਕਰੇਟਰੀ ਮੁਹੰਮਦ ਸ਼ਫੀਕ ਨੇ ਦੱਸਿਆ ਕਿ ਸੈਂਟਰ ਵੱਲੋਂ ਛੋਟੀ ਈਦਗਾਹ ਤੋਂ ਮਦੇਵੀ ਤੱਕ ਦੀ ਸੜਕ ਤੇ ਦੋਨੋ ਪਾਸੇ 500 ਨਵੇਂ ਬੂਟੇ ਲਗਾਉਣ ਦਾ ਟੀਚਾ ਹੈ ਜਿਸ ਦੀ ਸ਼ੁਰੂਆਤ ਜਲਦੀ ਹੀ ਕੀਤੀ ਜਾਵੇਗੀ। ਪ੍ਰਾਜੈਕਟ ਕੋ-ਆਰਡੀਨੇਟਰ ਮੁਹੰਮਦ ਅਰਸ਼ਦ ਨੇ ਵੀ ਸਫਾਈ ਅਭਿਆਨ ਵਿੱਚ ਸਾਥ ਦਿੱਤਾ।

Leave a Reply

Your email address will not be published. Required fields are marked *

%d bloggers like this: