ਸਵੇਰ ਹੁੰਦਿਆਂ ਹੀ ਬੈਂਕਾਂ ਦੇ ਬਾਹਰ ਲੱਗ ਜਾਂਦੀਆਂ ਹਨ ਲੰਬੀਆਂ-ਲੰਬੀਆਂ ਕਤਾਰਾਂ

ss1

ਸਵੇਰ ਹੁੰਦਿਆਂ ਹੀ ਬੈਂਕਾਂ ਦੇ ਬਾਹਰ ਲੱਗ ਜਾਂਦੀਆਂ ਹਨ ਲੰਬੀਆਂ-ਲੰਬੀਆਂ ਕਤਾਰਾਂ
ਬੈਂਕ ਵਿਚ ਕੈਸ਼ ਨਾਂ ਪੂਰਾਚ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ

ਸ਼੍ਰੀ ਅਨੰਦਪੁਰ ਸਾਹਿਬ, 8 ਦਸੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਨੋਟਬੰਦੀ ਤੋਂ ਬਾਅਦ ਹੁਣ ਲੋਕਾਂ ਵਲੋਂ ਜਮਾਂ ਕਰਵਾਇਆ ਆਪਣਾ ਹੀ ਪੈਸਾ ਕਢਵਾਉਣ ਲਈ ਬੇਂਕਾਂ ਵਿਚ ਸਵੇਰ ਤੋਂ ਲੈਕੇ ਸ਼ਾਮ ਤੱਕ ਧੱਕੇ ਖਾਣੇ ਪੈ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਬੈਂਕ ਚੋਂ ਪੈਸੇ ਕਢਵਾਉਣ ਲਈ ਪਟਿਆਲਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਐਸ ਬੀ ਆਈ, ਯੂਕੋ ਆਦਿ ਬੈਂਕਾਂ ਦੇ ਬਾਹਰ ਬੈਂਕ ਖੁੱਲਣ ਤੋਂ ਪਹਿਲਾਂ ਹੀ ਲੰਬੀਆਂ-ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਪਰ ਲਾਈਨਾਂ ਵਿਚ ਲੱਗੇ ਕਈ ਲੋਕਾਂ ਨੂੰ ਇੰਨਾ ਸਮਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਖਾਲੀ ਮੁੜਨਾ ਪੈਂਦਾ ਹੈ ਕਿਉਂਕਿ ਬੈਂਕਾਂ ਵਿਚ ਆਇਆ ਕੈਸ਼ ਕੁਝ ਕ ਲੋਕਾਂ ਵਿਚ ਵੰਡ ਕੇ ਹੀ ਖਤਮ ਹੋ ਜਾਂਦਾ ਹੈ ਜਿਸ ਨਾਲ ਲਾਈਨਾਂ ਵਿਚ ਖੜੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਸੰਬੰਧ ਵਿਚ ਸ਼ਹਿਰਵਾਸੀ ਇੰਦਰਦੀਪ ਸਿੰਘ, ਬਲਵਿੰਦਰ ਸਿੰਘ, ਸੰਦੀਪ ਕੁਮਾਰ, ਬਲਦੇਵ ਸਿੰਘ, ਪਰਦੀਪ ਸਿੰਘ, ਸੁਖਵਿੰਦਰ ਸਿੰਘ, ਅਮਰਦੀਪ ਸਿੰਘ, ਮੋਹਣ ਲਾਲ, ਹਰਜੀਤ ਸਿੰਘ, ਹਰਮੇਸ਼ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬੈਂਕਾਂ ਵਿਚੋਂ ਆਪਣੇ ਪੈਸੇ ਕਢਵਾਉਣ ਲਈ ਹੀ ਸਾਨੂੰ ਲਾਈਨਾਂ ਵਿਚ ਖੜ ਖੜ ਕੇ ਵੀ ਖਾਲੀ ਵਾਪਿਸ ਮੁੜਨਾ ਪੈ ਰਿਹਾ ਹੈ। ਕੁਝ ਸਰਕਾਰੀ ਨੌਕਰੀ ਵਾਲੇ ਲੋਕਾਂ ਨੇ ਦੱਸਿਆ ਕਿ ਅੱਜ ਸਵੇਰ ਤੋ ਹੀ ਆਪਣੀ ਸੈਲਰੀ ਕਢਵਾਉਣ ਲਈ ਬੈਂਕ ਦੇ ਅੱਗੇ ਲਾਈਨ ਵਿਚ ਖੜੇ ਹੋਏ ਸੀ ਪਰ ਸਾਡੀ ਸੈਲਰੀ ਵਿਚੋਂ ਸਿਰਫ 2000 ਰੁਪਏ ਹੀ ਨਸੀਬ ਹੋਏ ਜਿਸ ਨਾਲ ਘਰ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਇਸ ਲਈ ਸੈਲਰੀ ਦੇ ਦਿਨਾਂ ਵਿਚ ਵੀ ਲੋਕਾਂ ਨੂੰ ਘਰਾਂ ਦੇ ਖਰਚੇ ਪੂਰੇ ਕਰਨ ਲਈ ਬਹੁਤ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *