ਸਵਿੰਦਰ ਕੌਰ ਬੋਪਾਰਾਏ ਨੇ ਚੋਣਾਂ ਸਬੰਧੀ 40 ਪਿੰਡਾਂ ਦੇ ਪ੍ਰਧਾਨਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ

ਸਵਿੰਦਰ ਕੌਰ ਬੋਪਾਰਾਏ ਨੇ ਚੋਣਾਂ ਸਬੰਧੀ 40 ਪਿੰਡਾਂ ਦੇ ਪ੍ਰਧਾਨਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ
ਪਿਛਲੇ 10 ਸਾਲਾਂ ਦੇ ਰਾਜ ਚ ਸਤਾਧਾਰੀ ਅਕਾਲੀਆਂ ਪੰਜਾਬ ਨੂੰ ਖੂਬ ਲੁੱਟਿਆ ਅਤੇ ਕੁੱਟਿਆ-ਬੋਪਾਰਾਏ

kh-3ਅੰਮ੍ਰਿਤਸਰ, 26 ਨਵੰਬਰ(ਜੇ.ਐਸ ਖਾਲਸਾ): ਜਿਲਾ ਮਹਿਲਾ ਕਾਂਗਰਸ ਦਿਹਾਤੀ ਦੀ ਪ੍ਰਧਾਨ ਬੀਬੀ ਸਵਿੰਦਰ ਕੌਰ ਬੋਪਾਰਾਏ ਨੇ ਵਿਧਾਨ ਸਭਾ ਚੋਣਾਂ ਨਜਦੀਕ ਆਉਦਿਆ ਵੇਖ ਕੇ 40 ਪਿੰਡਾਂ ਦੇ ਮਹਿਲਾਵਾਂ ਪ੍ਰਧਾਨਾਂ ਤੇ ਵਰਕਰਾਂ ਨਾਲ ਇੱਕ ਹੰਗਾਮੀ ਇਕੱਤਰਤਾ ਕਰਦਿਆਂ ਕਿਹਾ ਕਿ ਕਮਰਕੱਸੇ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਆਪਣੇ ਆਪਣੇ ਹਲਕੇ ਚ ਬੂਥ ਪੱਧਰ ਤੇੇ ਬੈਠਕਾਂ ਕਰਨ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਪ੍ਰਤੀ ਜਾਗਰੂਕ ਕਰਨ। ਇਸ ਮੌਕੇ ਬੀਬੀ ਬੋਪਾਰਾਏ ਨੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ਦੇ ਰਾਜ ਚ ਸਤਾਧਾਰੀ ਅਕਾਲੀਆਂ ਪੰਜਾਬ ਨੂੰ ਖੂਬ ਲੁੱਟਿਆ ਅਤੇ ਕੁੱਟਿਆ। ਪਿੰਡਾਂ ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ਾ ਦੇ ਕੇ ਕਈ ਘਰਾਂ ਦੇ ਚਿਰਾਗ ਬੁਝਾਏ। ਬੀਬੀ ਬੋਪਾਰਾਏ ਨੇ ਦਾਅਵੇ ਨਾਲ ਕਿਹਾ ਕਿ ਕਾਂਗਰਸ ਚ ਸਤਾ ਚ ਆਉਣ ਤੇ ਇਕ ਮਹੀਨੇ ਚ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਕਾਂਗਰਸ ਸਰਕਾਰ ਆਉਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ। ਇਸ ਮੌਕੇ ਜਨਰਲ ਸੈਕਟਰੀ ਸੁਜੀਲਾ ਖੋਖਰ, ਜਤਿੰਦਰ ਕੌਰ, ਰਿਆੜ ਰਾਜ ਕੌਰ, ਹਰਪ੍ਰੀਤ ਕੌਰ, ਗੁਰਮੀਤ ਕੌਰ, ਨਿਰਮਲ ਕੌਰ, ਕਸ਼ਮੀਰ ਕੌਰ, ਕੁਲਵਿੰਦਰ ਕੌਰ, ਸਵਰਨ ਕੌਰ, ਦਲਜੀਤ ਕੌਰ, ਦਲਜੀਤ ਕੌਰ ਨਾਸਰ, ਤਲਵਿੰਦਰ ਕੌਰ, ਨਿਰਮਲ ਕੌਰ, ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: