ਸਵਾਭਿਮਾਨ ਪਾਰਟੀ ਨੂੰ ਲੱਗਾ ਕਰਾਰਾ ਝੱਟਕਾ, ਪੰਜਾਬ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ

ਸਵਾਭਿਮਾਨ ਪਾਰਟੀ ਨੂੰ ਲੱਗਾ ਕਰਾਰਾ ਝੱਟਕਾ, ਪੰਜਾਬ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ

fdk-1ਫ਼ਰੀਦਕੋਟ 19 ਨਵੰਬਰ ( ਜਗਦੀਸ਼ ਬਾਂਬਾ ) ਸਵਾਭਿਮਾਨ ਪਾਰਟੀ ਨੂੰ ਬੀਤੇਂ ਦਿਨੀਂ ਉਸ ਸਮੇਂ ਕਰਾਰਾ ਝੱਟਕਾ ਲੱਗਾ ਜਦੋਂ ਪਾਰਟੀ ਦੇ ਸੂਬਾਈ ਪ੍ਰਧਾਨ ਜਗਦੀਸ਼ ਰਾਏ ਸ਼ਰਮਾਂ ਨੇ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਵਿੱਚ ਮੈਂਬਰ ਵਜੋਂ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਦੱਸਣਯੋਗ ਹੈ ਕਿ ਜਗਦੀਸ਼ ਰਾਏ ਸ਼ਰਮਾਂ ਲੰਮਾ ਸਮਾਂ ਪਹਿਲਾ ਜਦ ਭਾਜਪਾ ਵਿੱਚ ਸਨ ਤਾਂ ਉਹ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾਂ ਦੇ ਅਤਿ ਨਜ਼ਦੀਕੀਆ ਵਿੱਚ ਉਨਾਂ ਦਾ ਨਾਮ ਸ਼ਾਮਲ ਸੀ ਪ੍ਰੰਤੂ ਅਚਾਨਕ ਉਨਾਂ ਨੇ ਭਾਜਪਾ ਦੀਆ ਲੋਕ ਪੱਖੀ ਨੀਤੀਆਂ ਤੋਂ ਦੁਖੀ ਹੋ ਕੇ ਭਾਜਪਾ ਨਾਲੋ ਤੋੜ ਵਿਛੋੜਾ ਕਰਕੇ ਸਵਾਭਿਮਾਨ ਪਾਰਟੀ ਦਾ ਝੰਡਾ ਚੁੱਕ ਲਿਆ ‘ਤੇ ਪਾਰਟੀ ਨੂੰ ਉੱਚੀਆ ਬੁੰਲਦੀਆਂ ਤੇ ਲਿਜਾਣ ਲਈ ਪੂਰੇ ਪੰਜਾਬ ਭਰ ਦਾ ਦੌਰਾ ਕਰਕੇ ਪਿੰਡ-ਪਿੰਡ ਪੱਧਰ ਤੋਂ ਲੈ ਕੇ ਸ਼ਹਿਰਾਂ ਵਿੱਚ ਕਮੇਟੀਆ ‘ਤੇ ਇਕਾਈਆ ਦਾ ਗਠਨ ਕਰਨ ਉਪਰੰਤ ਹਾਲੇ ਕੁੱਝ ਦਿਨ ਪਹਿਲਾ ਹੀ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਵਾਭਿਮਾਨ ਪਾਰਟੀ ਵੱਲੋਂ ਚੌਣ ਮੈਦਾਨ ਵਿਚ ਉਤਾਰੇ ਜਾ ਰਹੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦਾ ਐਲਾਨ ਵੀ ਕੀਤਾ ਸੀ ‘ਤੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨਾਂ ਬੜੇ ਹੀ ਸਰਲ ਸ਼ਬਦਾ ਵਿੱਚ ਕਿਹਾ ਕਿ ਸੀ ਹੋ ਸਕਦਾ ਕਿ ਪੰਜਾਬ ਫਰੰਟ ਨਾਲ ਸਮਝੋਤਾ ਕਰਕੇ ਇਹ ਚੌਣਾ ਲੜੀਆ ਜਾਣ ਪ੍ਰੰਤੂ ਅਚਾਨਕ ਉਨਾਂ ਨੇ ਸਵਾਭਿਮਾਨ ਪਾਰਟੀ ਨਾਲੋ ਵੀ ਸਾਰੇ ਨਾਤੇ ਤੋੜ ਕੇ ਹੁਣ ਕਾਂਗਰਸ ਦਾ ਪੱਲਾ ਫੜ ਲਿਆ,ਜਿਸ ਕਰਕੇ ਉਨਾਂ ਦੇ ਸਮਰੱਥਕ ਮਾਯੂਸ ਨਜ਼ਰ ਆ ਰਹੇ ਹਨ। ਉਧਰ ਦੂਜੇ ਪਾਸੇ ਕਾਂਗਰਸ ਵਿੱਚ ਸ਼ਾਮਲ ਹੋਏ ਜਗਦੀਸ਼ ਰਾਏ ਸ਼ਰਮਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਆਉਣ ਤੇ ਪੰਜਾਬ ਦੇ ਨਿੱਜੀ ਅਤੇ ਐਫੀਲੇਟਿਡ ਸਕੂਲਾਂ ਦੀਆਂ ਸਮੱਸਿਆਵਾਂ ਪਹਿਲਾ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਜਗਦੀਸ਼ ਰਾਏ ਸ਼ਰਮਾਂ ਨਿੱਜੀ ਸਕੂਲਾਂ ਦੀ ਸੰਸਥਾ ਰਾਸਾ ਦੇ ਵੀ ਸੂਬਾਈ ਆਗੂ ਹਨ। ਉਨਾਂ ਦਾਅਵਾ ਕੀਤਾ ਕਿ ਫ਼ਰੀਦਕੋਟ ਜਿਲੇ ਵਿੱਚ ਸਵੈਅਭਿਮਾਨ ਪਾਰਟੀ ਦਾ 90 ਫੀਸਦੀ ਕੇਡਰ ਕਾਂਗਰਸ ਵਿੱਚ ਸਾਮਲ ਹੋ ਗਿਆ ਹੈ ‘ਤੇ ਬਾਕੀ ਪੰਜਾਬ ਭਰ ਵਿੱਚ ਵੀ ਜਿੱਥੇ ਜਿੱਥੇ ਉਨਾਂ ਦੇ ਸਮਰੱਥਕ ਹਨ,ਉਨਾਂ ਨੂੰ ਵੀ ਜਲਦ ਹੀ ਕਾਂਗਰਸ ਵਿੱਚ ਸਾਮਿਲ ਕੀਤਾ ਜਾਵੇਗਾ ਤਾਂ ਜੋ ਕਾਂਗਰਸ ਦੀ ਸਰਕਾਰ ਆਉਣ ‘ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾ ਸਕੇ । ਕਾਂਗਰਸ ਦੇ ਸੂਬਾ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪਾਰਟੀਆਂ ਦੇ ਆਗੂ ਕਾਂਗਰਸ ਵਿੱਚ ਸਾਮਿਲ ਹੋਣਗੇ ।

Share Button

Leave a Reply

Your email address will not be published. Required fields are marked *