ਸਰੋਵਰ ਦੀ ਸਫਾਈ ਕਰਦੇ ਸਮੇਂ ਸਰੋਵਰ ਵਿੱਚੋਂ ਅਣਚੱਲਿਆ ਬੰਬ (ਗਰਨੇਡ) ਮਿਲਿਆ

ss1

ਸਰੋਵਰ ਦੀ ਸਫਾਈ ਕਰਦੇ ਸਮੇਂ ਸਰੋਵਰ ਵਿੱਚੋਂ ਅਣਚੱਲਿਆ ਬੰਬ (ਗਰਨੇਡ) ਮਿਲਿਆ

ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਸਰੋਵਰ ਵਿੱਚ ਸਫਾਈ ਕਰਦੇ ਸਮੇਂ ਅਣਚੱਲਿਆ ਗਰਨੇਡ ਮਿਲਣ ‘ਤੇ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਅੱਜ ਇਲਾਕੇ ਦੀ ਸੰਗਤ ਸ੍ਰੀ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਲਾਗੇ ਬਣੇ ਮੁੱਖ ਇਤਹਾਸਿਕ ਵੱਡੇ ਸਰੋਵਰ ਦੀ ਸਫਾਈ ਕਰ ਰਹੇ ਸਨ ਸਫਾਈ ਕਰਦੇ ਸਮੇਂ ਸਰੋਵਰ ਵਿੱਚੋਂ ਅਣਚੱਲਿਆ ਗਰਨੇਡ ਮਿਲਿਆ ਜਿਸ ਨੂੰ ਦੇਖਦੇ ਹੀ ਸੰਗਤ ਨੇ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਜਿਸਨੂੰ ਦੇਖਦਿਆਂ ਤਲਵੰਡੀ ਸਾਬੋ ਦੇ ਡੀ. ਐਸ. ਪੀ. ਬਰਿੰਦਰ ਸਿੰਘ ਗਿੱਲ ਤੇ ਐਸ. ਐਚ. ਓ. ਜਗਦੀਸ਼ ਕੁਮਾਰ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਅਣਚੱਲੇ ਗਰਨੇਡ ਨੂੰ ਪੁਲਿਸ ਥਾਣੇ ਅੱਗੇ ਬਣੀ ਦਾਣਾ ਮੰਡੀ ਵਿੱਚ ਪੁਲਿਸ ਪਹਿਰੇ ਹੇਠ ਰੱਖ ਦਿੱਤਾ।
ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਸਰੋਵਰ ਵਿੱਚੋਂ ਮਿਲੇ ਉਕਤ ਗਰਨੇਡ ਦੀ ਸੂਚਨਾ ਉੱਚ ਅਫਸਰਾਂ ਨੂੰ ਭੇਜ ਦਿੱਤੀ ਹੈ ਜਿਸ ਤੇ 27 ਜੁਲਾਈ ਨੂੰ ਐਸ. ਐਸ. ਪੀ. ਦੇ ਦਿਸ਼ਾ ਨਿਰਦੇਸਾਂ ‘ਤੇ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *