ਸਰਸ ਮੇਲੇ ਤੇ ਪਿੰਡ ਰਾਮਪੁਰਾ ਦੇ ਕਿਸਾਨਾਂ ਦੀ ਸਟਾਲ ਨੇ ਖਿੱਚੀ ਭੀੜ

ਸਰਸ ਮੇਲੇ ਤੇ ਪਿੰਡ ਰਾਮਪੁਰਾ ਦੇ ਕਿਸਾਨਾਂ ਦੀ ਸਟਾਲ ਨੇ ਖਿੱਚੀ ਭੀੜ
ਮਿਲਾਵਟ ਰਹਿਤ ਰਸੋਈ ਪਦਾਰਥਾਂ ਦੀ ਖਰੀਦ ਨੂੰ ਦੇ ਰਹੇ ਨੇ ਲੋਕ ਤਰਜੀਹ

img_20161018_134826ਰਾਮਪੁਰਾ ਫੂਲ, (ਕੁਲਜੀਤ ਸਿੰਘ ਢੀਗਰਾਂ): ਪਿੰਡ ਰਾਮਪੁਰਾ ਦੇ ਦੋ ਕਿਸਾਨਾਂ ਵਲੋੱ ਲਗਾਈ ਸਰਸ ਮੇਲੇ ਵਿੱਚ ਸਟਾਲ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆਂ ਹੈ। ਪੰਜਾਬੀ ਮਸਾਲਿਆਂ ਦੀ ਇਸ ਸਟਾਲ ਤੇ ਬਿਨਾਂ ਮਿਲਾਵਟ , ਸ਼ੁੱਧ ਰਸੋਈ ਪਦਾਰਥਾਂ ਨੂੰ ਵੇਚਿਆਂ ਜਾ ਰਿਹਾ ਹੈ। ਉਕਤ ਜਾਣਕਾਰੀ ਸਟਾਲ ਦੇ ਸੰਚਾਲਕ ਪਿੰਡ ਰਾਮਪੁਰਾ ਦੇ ਨਵਦੀਪ ਬੱਲੀ ਤੇ ਗੁਰਸ਼ਰਨ ਸਿੰਘ ਨੇ ਬਠਿੰਡਾ ਵਿਖੇ ਲੱਗੇ ਸਰਸ ਮੇਲੇ ਦੋਰਾਨ ਦਿੱਤੀ। ਉਨਾਂ ਦੱਸਿਆ ਕਿ ਫੂਡ
ਪ੍ਰਾਸੈਸਿੰਗ ਵਿੱਚ ਬੀ ਐਸ ਸੀ ਆਨਰਜ ਤੇ ਬੀਟੈਕ ਐਗਰੀਕਲਚਰ ਕਰਕੇ ਆਪਣਾ ਵਪਾਰ ਕਰ ਰਹੇ ਹਨ। ਉਨਾਂ ਦੱਸਿਆ ਕਿ ਉਨਾਂ ਆਪਣਾ ਫੂਡ ਪਲਾਂਟ ਪਿੰਡ ਰਾਮਪੁਰਾ ਵਿਖੇ ਲਗਾਇਆ ਗਿਆ ਹੈ। ਉਨਾਂ ਦਾ ਮੁੱਖ ਮੰਤਵ ਸ਼ੁੱਧ ਤੇ ਮਿਲਾਵਟ ਰਹਿਤ ਰਸੋਈ ਵਸਤਾਂ ਲੋਕਾਂ ਤੱਕ ਪੁੱਜਦਾ ਕਰ ਸਮਾਜ ਸੇਵਾ ਹੈ । ਉਨਾਂ ਦੱਸਿਆ ਕਿ ਉਹ ਕੱਚੀ ਹਲਦੀ ਦਾ ਅਚਾਰ, ਲਸਨ ਦਾ ਅਚਾਰ, ਹਲਦੀ ਪਾਊਡਰ, ਮਿਰਚ ਪਾਊਡਰ, ਬੇਸਣ, ਬੇਸਣ ਪਕੌੜੇ, ਕਾਲੀ ਮਿਰਚ ਪਾਊਡਰ, ਚਾਹ ਮਸਾਲਾ, ਲੱਸੀ ਨਮਕ ਸ਼ੁੱਧ ਰੂਪ ਚ ਦੇ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦਾ ਮਕਸਦ ਹੈ ਕਿ ਲੋਕਾਂ ਨੂੰ ਚੰਗੇ ਰਸੋਈ ਉਤਪਾਦ ਮਹੱਈਆਂ ਕਰਵਾ ਕੇ ਸਮਾਜ ਸੇਵਾ ਕਰ ਸਕਣ। ਹਲਦੀ ਦੇ ਫਾਇਦੇ ਦੱਸਦਿਆਂ ਉਨਾਂ ਕਿਹਾ ਕਿ ਇਸ ਨਾਲ ਕਲੇਸਟਰੋਲ, ਭਾਰ ਘੱਟ ਕਰਨ , ਹੱਡਾਂ ਜੋੜਾਂ ਸੰਬੰਧੀ ਸਮੱਸਿਆਵਾ ਤੋਂ ਇਲਾਵਾ ਅਨੇਕਾਂ ਹੋਰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਸਰਸ ਮੇਲੇ ਦੇ ਛੇਵੇ ਦਿਨ ਵੀ ਬਠਿੰਡਾ ਤੇ ਆਸ ਪਾਸ ਦੇ ਪਿੰਡਾ ਸਹਿਰਾ ਦੇ ਲੋਕਾ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ । ਮੇਲੇ ਦੋਰਾਨ ਕਰੀਬ ਹਰ ਸੂਬੇ ਦੀ ਮਸਹੂਰ ਮਿਠਿਆਈ, ਖਾਣਾ , ਕੱਪੜੇ ਤੇ ਵਸਤਾਂ ਤੋ ਇਲਾਵਾ ਉਥੋ ਹੀ ਸੱਭਿਅਤਾਂ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ ।

Share Button

Leave a Reply

Your email address will not be published. Required fields are marked *

%d bloggers like this: