ਸਰਬੱਤ ਖਾਲਸਾ ਹਰ ਹਾਲਤ ਵਿੱਚ ਹੋ ਕੇ ਰਹੇਗਾ : ਕੱਟੜ ਸਮੱਰਥਕ

ss1

ਸਰਬੱਤ ਖਾਲਸਾ ਹਰ ਹਾਲਤ ਵਿੱਚ ਹੋ ਕੇ ਰਹੇਗਾ : ਕੱਟੜ ਸਮੱਰਥਕ
ਸਰਬੱਤ ਖਾਲਸਾ ਨੂੰ ਲੈ ਕੇ ਭਾਰੀ ਪੁਲਿਸ ਬਲ ਅਤੇ ਕੇਂਦਰੀ ਸੁਰੱਖਿਆ ਬਲ ਤੈਨਾਤ
ਸਰਬੱਤ ਖਾਲਸਾ ਵਾਲੀ ਜਗ੍ਹਾ ਤੋਂ ਟੈਟਾਂ ਦਾ ਸਮਾਨ ਵਾਪਿਸ ਚੁੱਕਿਆ ਜਾ ਰਿਹਾ

talwandiਤਲਵੰਡੀ ਸਾਬੋ, 08 ਨਵੰਬਰ (ਗੁਰਜੰਟ ਸਿੰਘ ਨਥੇਹਾ) ਤਲਵੰਡੀ ਸਾਬੋ ਦੀ ਧਰਤੀ ‘ਤੇ ਜਿੱਥੇ 10 ਨਵੰਬਰ ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਰੋਕਣ ਲਈ ਜਿੱਥੇ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਪੱਬਾਂ ਭਾਰ ਹੈ ਉੱਥੇ ਸਰਬੱਤ ਖਾਲਸਾ ਦੇ ਕੱਟੜ ਸਮੱਰਥਕਾਂ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਹਰ ਹਾਲਤ ‘ਚ ਹੋ ਕੇ ਰਹੇਗਾ ਜਦੋਂ ਕਿ ਸ਼ਹਿਰ ਅੰਦਰ ਭਾਰੀ ਪੁਲਸ ਬਲਾਂ ਦੀ ਤਾਇਨਾਤੀ ਨਾਲ ਲੋਕਾਂ ਦੇ ਮਨਾਂ ‘ਚ ਡਰ ਅਤੇ ਸਹਿਮ ਦੇ ਨਾਲ ਨਾਲ ਕਰਫਿਊ ਵਾਲਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ।ਭਾਵੇਂ ਕਿ ਅਜੇ ਤੱਕ ਕਿਸੇ ਸਰਬੱਤ ਖਾਲਸਾ ਆਗੂ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਪ੍ਰੰਤੂ ਫਿਰ ਵੀ ਦੂਜੇ ਪਾਸੇ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਮਾਨਯੋਗ ਅਦਾਲਤ ਵਿੱਚ ਪਾਈ ਗਈ ਪਟੀਸ਼ਨ ਵਾਪਸ ਲਏ ਜਾਣ ਦੀਆਂ ਗੱਲਾਂ ਨੂੰ ਲੈ ਕੇ ਸਮਰਥਕਾਂ ‘ਚ ਜੋਸ਼ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ।
ਸਰਬੱਤ ਖਾਲਸਾ ਵਾਲੀ ਥਾਂ ‘ਤੇ ਜਾ ਕੀਤੀ ਗੱਲਬਾਤ ਮੌਕੇ ਉੱਥੇ ਮੌਜ਼ੂਦ ਸਰਬੱਤ ਖਾਲਸਾ ਸਰਮਥਕਾਂ ਨੇ ਕਿਹਾ ਕਿ ਭਾਵੇਂ ਸਰਕਾਰ ਦੀ ਕਥਿਤ ਸ਼ਹਿ ‘ਤੇ ਪ੍ਰਸ਼ਾਸ਼ਨ ਉਹਨਾਂ ਨੂੰ ਟੈਂਟ ਲਾਉਣ ਜਾਂ ਹੋਰ ਪ੍ਰਬੰਧ ਨਹੀਂ ਕਰਨ ਦੇ ਰਿਹਾ ਅਤੇ ਨਾ ਸ਼ਹਿਰ ਨੂੰ ਚਾਰੇ ਪਾਸਿਆਂ ਤੋਂ ਸੀਲ ਕੀਤਾ ਹੋਇਆ ਹੈ ਪ੍ਰੰਤੂ ਇਸਦੇ ਬਾਵਜੂਦ ਸਰਬੱਤ ਖਾਲਸਾ ਹੋ ਕੇ ਰਹੇਗਾ।
ਲਗਭਗ 30 ਕੁ ਸਿੰਘਾਂ ਦੇ ਜਥੇ ਨੇ ਪੂਰੇ ਜੋਸ਼ ਨਾਲ ਕਿਹਾ ਕਿ ਸਰੱਬਤ ਖਾਲਸਾ ਲਈ ਪੰਜਾਬ ਹੀ ਨਹੀਂ ਦੇਸ਼ਾ ਵਿਦੇਸ਼ਾਂ ਦੀਆਂ ਸੰਗਤਾਂ ਪੂਰੇ ਜੋਸ਼ ਅਤੇ ਹੋਸ਼ ਨਾਲ ਹੁਮ ਹੁੰਮਾ ਕੇ ਸਰਬੱਤ ਖਾਲਸਾ ‘ਚ ਸ਼ਮੂਲੀਅਤ ਕਰਨਗੀਆਂ। ਉਹਨਾਂ ਸਰਬੱਤ ਖਾਲਸਾ ਸੰਬੰਧੀ ਕੱਟੜ ਸਮੱਰਥਕਾਂ ਨੂੰ ਪਟੀਸ਼ਨ ਵਾਪਸ ਲੈਣ ਸੰਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਪਟੀਸ਼ਨ ਇਸ ਕਰਕੇ ਵਾਪਿਸ ਲਈ ਹੈ ਕਿ ਅਜਿਹੇ ਪ੍ਰੋਗਰਾਮਾਂ ਲਈ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਜੋ ਸ਼ਾਂਤੀ ਪੂਰਵਕ ਅਤੇ ਧਾਰਮਿਕ ਸੰਮੇਲਨ ਹੁੰਦੇ ਹਨ।
ਜਦੋਂ ਇਸ ਸਬੰਧੀ ਤਲਵੰਡੀ ਸਾਬੋ ਦੇ ਡੀ ਐਸ ਪੀ ਮੋਹਰੀ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੋਈ ਅਣਸੁਖਾਵੀਂ ਘਟਨਾ ਹੋਣ ਦੇ ਡਰਂੋ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਅਤੇ ਕੇਂਦਰੀ ਸੁਰੱਖਿਆ ਬਲ ਵੀ ਤੈਨਾਤ ਕੀਤਾ ਗਿਆ ਹੈ ਇੱਥੋਂ ਤੱਕ ਕੇ ਦੰਗਾਂ ਨਿਯੰਤਰ ਵਾਹਨਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਹੇੈ ਤਾਂ ਜੋ ਹਾਲਾਤਾਂ ਤੇ ਕਾਬੂ ਰੱਖਿਆ ਜਾ ਸਕੇ ਤਖਤ ਸਾਹਿਬ ਅੱਗੇ ਵੀ ਭਾਰੀ ਪੁਲਿਸ ਬਲ ਤੈਨਾਤ ਹਨ। ਭਾਵੇਂ ਤਖਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਸੰਗਤਾਂ ਨੂੰ ਰੋੋਕਿਆ ਨਹੀਂ ਜਾ ਰਿਹਾ ਪ੍ਰੰਤੂ ਸੰਗਤਾਂ ਇਸ ਸਸ਼ੋਪੰਜ ਵਿੱਚ ਜਰੂਰ ਹਨ ਕਿ ਤਖਤ ਸਾਹਿਬ ਤੇ ਐਨੀ ਗਿਣਤੀ ਵਿੱਚ ਪੁਲਿਸ ਕਿਸ ਕਾਰਨ ਲੱਗੀ ਹੋਈ ਹੇੈ।ਸਰੱਬਤ ਖਾਲਸਾ ਕਾਰਨ ਤਲਵੰਡੀ ਸਾਬੋ ਦੇ ਪੁਲਿਸ ਛਾਉਣੀ ‘ਚ ਤਬਦੀਲ ਹੋਣ ਨਾਲ ਖੇਤਰ ਅੰਦਰ ਸਹਿਮ ਅਤੇ ਡਰ ਵਰਗਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ।

Share Button

Leave a Reply

Your email address will not be published. Required fields are marked *