ਸਰਬੱਤ ਖਾਲਸਾ ਵਿਚ ਜਾ ਰਹੇ ਬਾਬਾ ਸਤਨਾਮ ਸਿੰਘ ਮਨਾਵਾਂ ਤੇ ਸਾਥੀਆਂ ਨੂੰ ਕਿਰਤੋਵਾਲ ਮੌੜ ਵਿਖੇ ਪੁਲਿਸ ਨੇ ਰੋਕਿਆ

ss1

ਸਰਬੱਤ ਖਾਲਸਾ ਵਿਚ ਜਾ ਰਹੇ ਬਾਬਾ ਸਤਨਾਮ ਸਿੰਘ ਮਨਾਵਾਂ ਤੇ ਸਾਥੀਆਂ ਨੂੰ ਕਿਰਤੋਵਾਲ ਮੌੜ ਵਿਖੇ ਪੁਲਿਸ ਨੇ ਰੋਕਿਆ
ਬਾਦਲ ਸਰਕਾਰ ਨੇ ਤਿੰਨ ਬਾਰ ਸਰਬੱਤ ਖਾਲਸਾ ਤੇ ਪਾਬੰਦੀ ਲਗਾ ਕੇ ਸਿੱਖ ਕੌਮ ਨਾਲ ਗਦਾਰੀ ਕੀਤੀ : ਬਾਬਾ ਮਨਾਵਾਂ

ਪੱਟੀ, 8 ਦਸਬੰਰ ( ਅਵਤਾਰ ਸਿੰਘ ): ਸਿੱਖ ਸੰਗਠਨਾਂ ਵੱਲੋਂ ਤਲਵੰਡੀ ਸਾਬੋ ਵਿਖੇ ਬੁਲਾਏ ਗਏ ਸਰਬੱਤ ਖਾਲਸਾ ਵਿਚ ਭਾਗ ਲੈਣ ਲਈ ਯੂਨਾਈਡ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਬਾਬਾ ਸਤਨਾਮ ਸਿੰਘ ਮਨਾਵਾਂ ਨੂੰ ਪੱਟੀ ਪੁਲਿਸ ਨੇ ਆਰ ਕੇ ਭਾਰਦਵਾਜ਼ ਐਸ ਪੀ, ਡੀ ਐਸ ਪੀ ਰਸ਼ਪਾਲ ਸਿੰਘ ਤੇ ਜੈਮਲ ਸਿੰਘ ਨਾਗੋਕੇ ਵੱਲੋਂ ਕਿਰਤੋਵਾਲ ਮੌੜ ਨੇੜੇ ਰੋਕ ਲਿਆ ਅਤੇ ਅੱਗੇ ਜਾਣ ਦੀ ਆਗਿਆ ਨਹੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀ ਐਸ ਪੀ ਜੈਮਲ ਸਿੰਘ ਨਾਗੋਕੇ ਨੇ ਕਿਹਾ ਕਿ ਬਾਬਾ ਸਤਨਾਮ ਸਿੰਘ ਮਨਾਵਾਂ ਤੇ ਉਸਦੇ ਸਾਥੀਆਂ ਨੂੰ 3 ਗੱਡੀਆਂ ਸਮੇਤ ਕਿਰਤੋਵਾਲ ਮੋੜ ਵਿਖੇ ਰੋਕ ਕੇ ਅੱਗੇ ਨਹੀ ਜਾਣ ਦਿੱਤਾ ਅਤੇ ਪੁਲਿਸ ਥਾਣਾ ਸਦਰ ਪੱਟੀ ਲੈ ਆਏ ਹਾਂ। ਇਸ ਸਬੰਧੀ ਬਾਬਾ ਸਤਨਾਮ ਸਿੰਘ ਮਨਾਵਾਂ ਨੇ ਪੱਟੀ ਸਦਰ ਥਾਣਾ ਵਿਖੇ ਗੱਲਬਾਤ ਕਰਦੇ ਕਿਹਾ ਕਿ ਸਿੱਖ ਸੰਗਠਣਾਂ ਨੂੰ ਸਰਬੱਤ ਖਾਲਸਾ ਵਿਚ ਜਾਣ ਤੋ ਰੋਕਣਾ ਲੋਕਤੰਤਰ ਦਾ ਘਾਣ ਹੈ। ਉਨਾਂ ਕਿਹਾ ਕਿ ਬਾਦਲ ਸਰਕਾਰ ਨੇ ਤਿੰਨ ਬਾਰ ਸਰਬੱਤ ਖਾਲਸਾ ਤੇ ਪਾਬੰਦੀ ਲਗਾ ਕੇ ਸਿੱਖ ਕੌਮ ਨਾਲ ਗਦਾਰੀ ਕੀਤੀ ਹੈ। ਬਾਬਾ ਮਨਾਵਾਂ ਨੇ ਕਿਹਾ ਪਿਛਲੇ ਸਾਲ ਸਰਬੱਤ ਖਾਲਸਾ ਸਬੰਧੀ ਕਿਸੇ ਵੀ ਹਿੰਦੂ ਸੰਗਠਨ ਨੇ ਕੋਈ ਵੀ ਸ਼ਿਕਾਇਤ ਦਰਜ਼ ਨਹੀ ਕਰਵਾਈ, ਪਰ ਬਾਦਲ ਸਰਕਾਰ ਨੇ ਸਰਬੱਤ ਖਾਲਸਾ ਉਪਰ ਪਾਬੰਦੀ ਲਗਾ ਕੇ ਸਿੱਖ ਕੌਮ ਤੇ ਸਮੂਹ ਪੰਜਾਬੀਆਂ ਨਾਲ ਗਦਾਰੀ ਕੀਤੀ ਹੈ ,ਜਿਸ ਨੂੰ ਸਿੱਖ ਸੰਗਠਨ ਕਦੇ ਵੀ ਮਾਫ ਨਹੀ ਕਰਨਗੇ।ਉਨਾਂ ਕਿਹਾ ਕਿ ਇਸ ਵਾਰਦ ਦੀ ਚੋਣਾਂ ਵਿਚ ਅਕਾਲੀ ਦਲ ਬਾਦਲ ਖਤਮ ਹੋ ਜਾਵੇਗਾ।ਇਸ ਮੌਕੇ ਜਗਮੋਹਣ ਸਿੰਘ ਮਨਾਵਾਂ, ਬਾਬਾ ਸੁਖਦੇਵ ਸਿੰਘ, ਹੀਰਾ ਸਿੰਘ, ਸਤਨਾਮ ਸਿੰਘ ਮਹਿੰਦੀਪੁਰ, ਕੁਲਬੀਰ ਸਿੰਘ, ਸਾਜਨ ਸਿੰਘ, ਰਣਜੀਤ ਸਿੰਘ, ਸੁਖਰਾਜ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਆਦਿ ਹੋਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *