ਸਰਦੂਲਗੜ ਹਲਕੇ ਦੇ ਪਿੰਡ ਮੀਰਪੁਰ ਕਲਾਂ ਵਿਖੇ ਸ਼ੋਲਰ ਪਲਾਂਟ ਦੇ ਉੱਦਘਾਟਨ ਮੌਕੇ ਅਕਾਲੀਆਂ ਦੀ ਧੜੇਬੰਦੀ ਹੋਈ ਜੱਗ ਜਾਹਿਰ

ss1

ਸਰਦੂਲਗੜ ਹਲਕੇ ਦੇ ਪਿੰਡ ਮੀਰਪੁਰ ਕਲਾਂ ਵਿਖੇ ਸ਼ੋਲਰ ਪਲਾਂਟ ਦੇ ਉੱਦਘਾਟਨ ਮੌਕੇ ਅਕਾਲੀਆਂ ਦੀ ਧੜੇਬੰਦੀ ਹੋਈ ਜੱਗ ਜਾਹਿਰ

1ਮਾਨਸਾ 29 ਸਤੰਬਰ ( ਅਮਰਜੀਤ ਸਿੰਘ ਮਾਖਾ/ਗੁਰਸੇਵਕ ਸਿੰਘ ਅਕਲੀਆ ) ਅੱਜ ਜ਼੍ਹਿਲਾ ਮਾਨਸਾ ਦੇ ਪਿੰਡ ਮੀਰਪੁਰ ਕਲਾਂ ਵਿਖੇ ਹਿੰਦੂਸਤਾਨ ਕਲੀਨ ਐਨਰਜੀ ਲਿਮਟਿਡ ਸੋਲਰ ਪਲਾਂਟ ਦਾ ਉਦਘਾਟਨ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਲੋਕ ਸੰਪਰਕ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੱਲੋ ਕੀਤਾ ਗਿਆ ਇਹ ਸੋਲਰ ਪ੍ਰੋਜੈਕਟ ਕਰੀਬ 150 ਏਕੜ ਵਿੱਚ ਵੱਖ ਵੱਖ ਕਿਸਾਨਾ ਤੋ 30 ਸਾਲ ਲਈ ਠੇਕੇ ਤੇ ਲੈ ਕੇ ਲਗਾਇਆ ਗਿਆ ਹੈ ਇਸ ਮੌਕੇ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਲੋਕ ਸੰਪਰਕ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਸ੍ਰੋਮਣੀ ਅਕਾਲੀਦਲ ਵੱਲੋ ਜਿੰਨਾਂ ਵਿਕਾਸ 9 ਸਾਲਾ ਵਿੱਚ ਕੀਤਾ ਹੈ ਹਾਲੇ ਤੱਕ ਕਿਸੇ ਵੀ ਪਾਰਟੀ ਵੱਲੋ ਨਹੀ ਕੀਤਾ ਗਿਆ ।
ਜਿਕਰ ਯੋਗ ਹੈ ਕਿ ਇਸ ਉੱਦਘਾਟਨ ਸਮੇ ਪਹੁੰਚੇ ਬੁਢਲਾਡਾ ਹਲਕਾ ਦੇ ਵਿਧਾਇਕ ਚਤਿਨ ਸਿੰਘ ਸਮਾਓ, ਮਾਨਸਾ ਦੇ ਵਿਧਾਇਕ ਪ੍ਰੇਮ ਕੁਮਾਰ ਮਿੱਤਲ ਅਤੇ ਜ਼੍ਹਿਲਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਕੁਮਾਰ ਅਰੋੜਾ ਸਟੇਜ ਤੇ ਬਿਰਾਜਮਾਨ ਹੋਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਅੱਖੋ ਪਰੋਖੇ ਕਰ ਦਿੱਤਾ ਗਿਆ । ਜਿਸਦੇ ਸ਼ਿੱਟੇ ਵਜੋ ਇਹਨਾਂ ਆਗੂਆਂ ਨੂੰ ਆਮ ਵਰਕਰਾਂ ਵਿੱਚ ਬੈਠ ਕੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਲੋਕ ਸੰਪਰਕ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਭਾਸ਼ਣ ਨੂੰ ਸੁਣਨ ਲਈ ਮਜਬੂਰ ਹੋਣਾ ਪਿਆ । ਜਿਕਰ ਯੋਗ ਹੈ ਕਿ ਬਲਵਿੰਦਰ ਸਿੰਘ ਭੂੰਦੜ ਦਾ ਕਰਕੇ ਸਟੇਜ ਉੱਪਰ ਜਗਦੀਪ ਸਿੰਘ ਨਕੱਈ, ਹਰਬੰਤ ਸਿੰਘ ਦਾਤੇਬਾਸ, ਗੁਰਮੇਲ ਸਿੰਘ ਫਫੜੇ ਅਤੇ ਸੁਖਦੇਵ ਸਿੰਘ ਚੇਨੇਵਾਲਾ ਦੀ ਸਟੇਜ ਉੱਪਰ ਤੂਤੀ ਬੋਲੀ । ਇਹਨਾਂ ਗੱਲਾਂ ਤੋ ਅਕਾਲੀਦਲ ਦੀ ਆਪਸੀ ਫੁੱਟ ਦੀ ਗੱਲ ਜੱਗ ਜਾਹਿਰ ਹੋ ਰਹੀ ਹੈ । ਜੇਕਰ ਜ਼੍ਹਿਲੇ ਦੇ ਲੀਡਰਾਂ ਦਾ ਆਪਸੀ ਫੁੱਟ ਦਾ ਰੇੜਕਾ ਇਸੇ ਤਰਾਂ ਚਲਦਾ ਰਿਹਾ ਤਾਂ ਅਕਾਲੀਦਲ ਨੂੰ 2017 ਦੀਆਂ ਚੋਣਾਂ ਵਿੱਚ ਇਸਦਾ ਖੁਮਿਆਜਾ ਭੁਗਤਣਾ ਪੈ ਸਕਦਾ ਹੈ । ਜਿਕਰ ਯੋਗ ਹੈ ਕਿ ਜੇਕਰ ਇਹਨਾਂ ਸਾਰੇ ਆਗੂਆਂ ਵਿੱਚੋ ਜਿਸ ਨੂੰ ਵੀ ਪਾਰਟੀ ਵੱਲੋ ਟਿਕਟ ਅੇਲਾਨੀ ਜਾਵੇਗੀ ਤਾਂ ਦੂਸਰੀ ਧੜੇਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

Share Button

Leave a Reply

Your email address will not be published. Required fields are marked *