ਸਰਦੂਲਗੜ੍ਹ ਤੋ ਆਪ ਪਾਰਟੀ ਦੇ ਉਮੀਦਵਾਰਾਂ ਨੇ ਆਪੋ ਆਪਣੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ

ਸਰਦੂਲਗੜ੍ਹ ਤੋ ਆਪ ਪਾਰਟੀ ਦੇ ਉਮੀਦਵਾਰਾਂ ਨੇ ਆਪੋ ਆਪਣੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ

ਅਭੇ ਰਾਮ ਗੋਦਾਰਾ ,ਸੁਖਵਿੰਦਰ ਸਿੰਘ ਭੋਲਾ ਮਾਨ , ਪਰਮਿੰਦਰ ਸਿੰਘ ਝੁਨੀਰ ,ਮੱਖਣ ਸਿੰਘ ਉੱਪਲ , ਨਾਇਬ ਸਿੰਘ ਝੁਨੀਰ, ਗੁਰਦੀਪ ਗੈਟੀ ਆਦਿ ਸਰਦੂਲਗੜ੍ਹ ਹਲਕੇ ਤੋ ਟਿਕਟ ਦੀ ਦੌੜ ਚ

ਸਰਦੂਲਗੜ੍ਹ 7 ਅਕਤੂਬਰ(ਗੁਰਜੀਤ ਸ਼ੀਂਹ) ਪੰਜਾਬ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਜਿੱਥੇ ਸ਼੍ਰੋਮਣੀ ਅਕਾਲੀਦਲ ਭਾਜਪਾ ਗੱਠਜੋੜ ਕਾਂਗਰਸ ,ਬਹੁਜਨ ਸਮਾਜ ਪਾਰਟੀ ਆਦਿ ਪਾਰਟੀਆਂ ਵੱਲੋ ਆਪਣੇ ਉਮੀਦਵਾਰਾਂ ਦੀ ਸੂਚੀ ਨਹੀ ਐਲਾਨੀ ਗਈ ਉੱਥੇ ਪੰਜਾਬ ਚ ਆਮ ਆਦਮੀ ਪਾਰਟੀ ਵੱਲੋ ਆਪਣੇ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ ਕਰਕੇ ਆਪਣੀਆਂ ਮੁੱਖ ਵਿਰੋਧੀ ਪਾਰਟੀਆਂ ਦੀਆਂ ਧੜਕਣਾ ਤੇਜ ਕਰ ਦਿੱਤੀਆਂ ਗਈਆਂ ਹਨ।ਜ਼ਿਲਾਂ ਮਾਨਸਾ ਦੇ ਤਿੰਨੇ ਹਲਕਿਆਂ ਮਾਨਸਾ ,ਬੁਢਲਾਡਾ ,ਸਰਦੂਲਗੜ੍ਹ ਚੋ ਸਿਰਫ ਮਾਨਸਾ ਹਲਕੇ ਦਾ ਉਮੀਦਵਾਰ ਨਾਜਰ ਸਿੰਘ ਮਾਨਸ਼ਾਹੀਆ ਐਲਾਨ ਦਿੱਤਾ ਗਿਆ ਹੈ।ਇਸੇ ਤਰਾਂ ਹੀ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਆਮ ਆਦਮੀ ਪਾਰਟੀ ਦੇ ਚੋਣ ਲੜਨ ਦੇ ਇੱਛੁਕ ਵਰਕਰਾਂ ਨੇ ਆਪਣਾ ਹਾਈਕਮਾਂਡ ਨਾਲ ਤਾਲਮੇਲ ਆਰੰਭ ਰੱਖਿਆ ਹੈ।ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਇਸ ਹਲਕੇ ਤੋ ਵਿਧਾਨ ਸਭਾ ਦੀ ਚੋਣ ਲਈ ਲੋਕਲ ਉਮੀਦਵਾਰ ਨੂੰ ਹੀ ਚੋਣ ਲੜਾਉਣ ਲਈ ਮੈਦਾਨੇ ਜੰਗ ਵਿੱਚ ਉੱਤਾਰਨ ਦੀ ਸੰਭਾਵਨਾ ਹੈ।ਜਿੰਨਾਂ ਵਿੱਚ ਆਮ ਆਦਮੀ ਪਾਰਟੀ ਕਿਸਾਨ ਵਿੰਗ ਮਾਨਸਾ ਜੋਨ ਦੇ ਸੈਕਟਰ ਇੰਚਾਰਜ ਐਡਵੋਕੇਟ ਅਭੇ ਰਾਮ ਗੋਦਾਰਾ ਜਿੰਨਾਂ ਦੇ ਪਿਤਾ ਸ਼੍ਰੀ ਸੀਤਾ ਰਾਮ ਗੋਦਾਰਾ ਸੇਵਾਮੁਕਤ ਅਧਿਆਪਕ ਨੇ ਇਸ ਹਲਕੇ ਚ ਸਭ ਤੋ ਪਹਿਲਾਂ ਅੰਨਾ ਹਜਾਰੇ ਦਾ ਅੰਦੋਲਨ ਸ਼ੁਰੂ ਕਰਨ ਚ ਆਪਣਾ ਯੋਗਦਾਨ ਹੀ ਨਹੀ ਪਾਇਆ।ਸਗੋ ਆਪਣੇ ਬੇਟੇ ਅਭੇ ਰਾਮ ਗੋਦਾਰਾ ਨੂੰ ਆਮ ਆਦਮੀ ਪਾਰਟੀ ਚ ਕੰਮ ਕਰਨ ਲਈ ਅਸ਼ੀਰਵਾਦ ਦਿੱਤਾ।ਜੋ ਸਰਦੂਲਗੜ੍ਹ ਤੋ ਪਾਰਟੀ ਦੇ ਦਾਅਵੇਦਾਰ ਹਨ।ਆਮ ਪਾਰਟੀ ਦੇ ਸਰਕਲ ਇੰਚਾਰਜ ਸੁਖਵਿੰਦਰ ਸਿੰਘ ਭੋਲਾ ਮਾਨ ਲੰਬੇ ਸਮੇ ਤੋ ਆਪ ਪਾਰਟੀ ਚ ਸਖਤ ਮਿਹਨਤ ਕਰਦੇ ਆ ਰਹੇ ਹਨ।ਜਿੰਨਾਂ ਨੇ ਝੁਨੀਰ ਵਿਖੇ ਆਪ ਪਾਰਟੀ ਦੀ ਇੱਕ ਭਰਵੀਂ ਰੈਲੀ ਕਰਵਾ ਕੇ ਇੱਥੋ ਆਪ ਪਾਰਟੀ ਦੇ ਵਰਕਰਾਂ ਨੂੰ ਜੋੜਿਆ।ਇੱਥੋ ਆਮ ਆਦਮੀ ਪਾਰਟੀ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿੰਗ ਬਠਿੰਡਾ ਦੇ ਲਗਾਏ ਗਏ ਇੰਚਾਰਜ ਪਰਮਿੰਦਰ ਸਿੰਘ ਝੁਨੀਰ ਨੇ ਪਾਰਟੀ ਦੇ ਹੁਕਮ ਮੁਤਾਬਿਕ ਵੱਖ ਵੱਖ ਹਲਕਿਆਂ ਚ ਪ੍ਰਚਾਰ ਕਰਨ ਤੇ ਪਰਮਿੰਦਰ ਸਿੰਘ ਝੁਨੀਰ ਹੁਣ ਤੱਕ ਲੇਬਰ ਫੈਡ ਪੰਜਾਬ ਦੇ ਚੇਅਰਮੈਨ ਵਜੋ ਸੇਵਾ ਨਿਭਾ ਚੁੱਕੇ ਹਨ।ਜਿੰਨਾਂ ਨੂੰ ਸਿਆਸਤ ਅਤੇ ਇਤਿਹਾਸ ਬਾਰੇ ਕਾਫੀ ਜਾਣਕਾਰੀ ਅਤੇ ਤਜਰਬੇ ਕਾਰ ਮੰਨੇ ਜਾਣ ਤੇ ਉਹ ਵੀ ਸਰਦੂਲਗੜ੍ਹ ਤੋ ਆਪ ਦੀ ਟਿਕਟ ਦੇ ਇਛੁਕ ਹਨ।ਆਮ ਆਦਮੀ ਪਾਰਟੀ ਦੇ ਬਠਿੰਡਾ ਜੋਨ ਤੋ ਬੌਧਿਕ ਇੰਚਾਰਜ ਮੱਖਣ ਸਿੰਘ ਉੱਪਲ ਅਕਾਲੀ ਘਰਾਣੇ ਤੋ ਮੁੱਖ ਮੋੜ ਕੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨ ਲਈ ਜਤਨਸ਼ੀਲ ਹਨ।ਜਿੰਨਾਂ ਨੇ ਵੀ ਸਰਦੂਲਗੜ੍ਹ ਤੋ ਪਾਰਟੀ ਦੀ ਟਿਕਟ ਲਈ ਅਪਲਾਈ ਕੀਤਾ ਹੋਇਆ ਹੈ।ਆਮ ਆਦਮੀ ਪਾਰਟੀ ਦੇ ਝੁਨੀਰ ਤੋ ਸਰਕਲ ਇੰਚਾਰਜ ਨਾਇਬ ਸਿੰਘ ਝੁਨੀਰ ਵੀ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਵਾਲੇ ਸ਼ਰੀਫ ਅਤੇ ਸਾਊ ਸੁਭਾਅ ਦੇ ਮੰਨੇ ਜਾਣ ਵਾਲੇ ਵੀ ਸਰਦੂਲਗੜ੍ਹ ਤੋ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਹਨ।ਗੁਰਦੀਪ ਸਿੰਘ ਗੈਟੀ ਬਠਿੰਡਾ ਜੋਨ ਯੂਥ ਵਿੰਗ ਦੇ ਜੁਆਇੰਟ ਸੈਕਟਰੀ ਪੜੇ ਲਿਖੇ ਹੋਣ ਕਰਕੇ ਜਿੰਨਾਂ ਨੇ ਜ਼ਿਲੇ ਦੇ ਤਿੰਨੇ ਹਲਕਿਆਂ ਚ ਆਮ ਆਦਮੀ ਪਾਰਟੀ ਦਾ ਚ ਯੂਥ ਵਰਕਰਾਂ ਨੂੰ ਜੋੜਨ ਚ ਕਾਫੀ ਮਿਹਨਤ ਕੀਤੀ।ਉਹ ਵੀ ਇੱਥੋ ਟਿਕਟ ਦੀ ਦੌੜ ਚ ਲੱਗੇ ਹੋਏ ਹਨ।ਭਾਵੇਂ ਪਾਰਟੀ ਵੱਲੋ ਆਪਣੇ ਸਿਧਾਂਤਾਂ ਮੁਤਾਬਿਕ ਸਰਦੂਲਗੜ੍ਹ ਹਲਕੇ ਦੀ ਆੳਂੁਦੇ ਦਿਨਾਂ ਚ ਚੋਣ ਲੜਨ ਦੇ ਪਿਆਸਿਆਂ ਦੀ ਵੋਟਿੰਗ ਕਰਾਉਣੀ ਹੈ।ਪਰ ਉਕਤ ਉਮੀਦਵਾਰਾਂ ਨੇ ਇੱਥੋ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ।ਆਪ ਪਾਰਟੀ ਦੇ ਵੱਖ ਵੱਖ 13 ਸਰਕਲ ਇੰਚਾਰਜਾਂ ਨੇ ਦੱਸਿਆ ਕਿ ਪਾਰਟੀ ਵੱਲੋ ਬਾਹਰੋ ਉਮੀਦਵਾਰ ਨਾ ਐਲਾਨਿਆਂ ਜਾਵੇ।ਸਰਦੂਲਗੜ੍ਹ ਹਲਕੇ ਤੋ ਕਿਸੇ ਵੀ ਯੋਗ ਵਿਅਕਤੀ ਨੂੰ ਆਪ ਪਾਰਟੀ ਦੀ ਟਿਕਟ ਦਿੱਤੀ ਜਾਵੇ।ਸਾਰੇ ਪਾਰਟੀ ਦੇ ਵਲੰਟੀਅਰ ਅਤੇ ਵੋਟਰ ਉਸ ਉਮੀਦਵਾਰ ਨੂੰ ਕਾਮਯਾਬ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਉਣਗੇ।ਉੱਧਰ ਇਸ ਸੰਬੰਧੀ ਬਠਿੰਡਾ ਜੋਨ ਦੇ ਇੰਚਾਰਜ ਦੀਪਕ ਬਾਂਸਲ ਨੇ ਕਿਹਾ ਕਿ 20 ਅਕਤੂਬਰ ਤੱਕ ਹੀ ਪਾਰਟੀ ਦੇ ਲਗਭਗ ਉਮੀਦਵਾਰਾਂ ਦੀਆਂ ਲਿਸਟਾਂ ਜਨਤਿਕ ਕਰ ਦਿੱਤੀਆਂ ਜਾਣਗੀਆਂ।

Share Button

Leave a Reply

Your email address will not be published. Required fields are marked *

%d bloggers like this: