ਸਰਦੂਲਗੜ੍ਹ ਕਸਬੇ ਦੇ ਅੰਦਰ ਨੋਟਬੰਦੀ ਦੇ ਆਮ ਜਨਤਾ ਉੱਪਰ ਪੈ ਰਹੇ ਪਭਾਵ ਸਬੰਧੀ ਰੋਸ ਮਾਰਚ

ss1

ਸਰਦੂਲਗੜ੍ਹ ਕਸਬੇ ਦੇ ਅੰਦਰ ਨੋਟਬੰਦੀ ਦੇ ਆਮ ਜਨਤਾ ਉੱਪਰ ਪੈ ਰਹੇ ਪਭਾਵ ਸਬੰਧੀ ਰੋਸ ਮਾਰਚ

whatsapp-image-2016-11-28-at-14-06-44ਸਰਦੂਲਗੜ੍ਹ 28 ਨਵੰਬਰ(ਗੁਰਜੀਤ ਸ਼ੀਂਹ) ਚਾਰਖੱਬੇ ਪੱਖੀ ਪਾਰਟੀਆਂ ਦੇ ਸੱਦੇ ਉੱਪਰ ਅੱਜ ਸਰਦੂਲਗੜ੍ਹ ਕਸਬੇ ਦੇ ਅੰਦਰ ਨੋਟਬੰਦੀ ਦੇ ਆਮ ਜਨਤਾ ਉੱਪਰ ਪੈ ਰਹੇ ਪਭਾਵ ਸਬੰਧੀ ਰੋਸ ਮਾਰਚ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ ਗਈ। ਬੱਸ ਸਟੈਂਡ ਦੇ ਸਾਹਮਣੇ ਇੱਕਠੇ ਹੋ ਕੇ ਆਰ.ਐੱਮ.ਪੀ.ਆਈ. ਅਤੇ ਸੀ.ਪੀ.ਆਈ. ਦੇ ਵਰਕਰਾਂ ਵੱਲੋਂ ਅਰਥੀ ਸਮੇਤ ਮੇਨ ਰੋੜ ਉੱਪਰ ਝੰਡਾ ਮਾਰਚ ਕਰਕੇ ਓਰੀਐਂਟਲ ਬੈਂਕ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕਣ ਉਪਰੰਤ ਰੈਲੀ ਕੀਤੀ ਗਈ। ਇਸ ਰੈਲੀ ਮੌਕੇ ਦੋਹਾਂ ਪਾਰਟੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਰੱਖੇ ਕਿ ਕਿਵੇਂ ਅੱਜ ਕਿਰਤ ਕਰਨ ਵਾਲੇ ਮਜਦੂਰ ਕਿਸਾਨ ਦੁੁਕਾਨਦਾਰ ਅਤੇ ਛੋਟੇ ਕਾਰੋਬਾਰੀ ਨੋਟਬੰਦੀ ਕਾਰਨ ਪ੍ਰੇਸ਼ਾਨ ਹੋ ਰਹੇ ਹਨ, ਅਤੇ ਕਾਰੋਬਾਰ ਠੱਪ ਹੋ ਰਹੇ ਹਨ ਲੋਕਾਂ ਨੂੰ ਆਪਣੇ ਹੀ ਪੈਸੇ ਬੈਂਕਾਂ ਵਿੱਚੋਂ ਨਾ ਮਿਲਣ ਕਾਰਣ ਕਠਨਾਈਆਂ ਪੇਸ਼ ਆ ਰਹੀਆਂ ਹਨ। ਕਾਲੇ ਧਨ ਦਾ ਨਾ ਉੱਪਰ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦਾ ਖਜਾਨਾ ਲੁਟਾਇਆ ਜਾ ਰਿਹਾ ਹੈ।ਆਮ ਲੋਕਾਂ ਨੂੰ ਨੋਟ ਬੰਦੀ ਕਰਕੇ ਡੂੰਘੇ ਸਦਮੇ ਵਿੱਚ ਸੁੱਟ ਦਿੱਤਾ ਹੈ। ਇਸ ਰੈਲੀ ਨੂੂੰ ਇਨਕਲਾਬੀ ਮਾਰਕਸੀ ਪਾਰਟੀ ਦੇ ਜਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ ਸੀ.ਪੀ.ਆਈ. ਆਗੂ ਸਾਥੀ ਪੂਰਨ ਸਿੰਘ, ਗੁਰਦੇਵ ਸਿੰਘ ਲੋਹਗੜ੍ਹ, ਨੋਜਵਾਨ ਆਗੂ ਮਨਦੀਪ ਸਿੰਘ, ਬੰਸੀ ਲਾਲ, ਦਰਸ਼ਨ ਸਿੰਘ ਨੇ ਸਬੰਧਨ ਕੀਤਾ।

Share Button

Leave a Reply

Your email address will not be published. Required fields are marked *