ਸਰਟੀਫਿਕੇਟ ਗੁਮ ਹੋਣ ਤੇ ਨੌਜਵਾਨ ਪਰੇਸ਼ਾਨ

ss1

ਸਰਟੀਫਿਕੇਟ ਗੁਮ ਹੋਣ ਤੇ ਨੌਜਵਾਨ ਪਰੇਸ਼ਾਨ

17malout05ਮਲੋਟ, 17 ਨਵੰਬਰ (ਆਰਤੀ ਕਮਲ) : ਮਲੋਟ ਸ਼ਹਿਰ ਵਾਸੀ ਨੌਜਵਾਨ ਕਰਨ ਕੁਮਾਰ ਆਪਣਾ ਵਿਦਿਅਕ ਯੋਗਤਾ ਦਾ ਸਰਟੀਫਿਕੇਟ ਗੁਮ ਹੋਣ ਕਾਰਨ ਭਵਿੱਖ ਨੂੰ ਲੈ ਕੇ ਪਰੇਸ਼ਾਨੀ ਦੇ ਆਲਮ ਵਿਚ ਹੈ। ਇਕ ਗਰੀਬ ਪਰਿਵਾਰ ਨਾਲ ਸਬੰਧਿਤ ਨੌਜਵਾਨ ਕਰਨ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਰਵੀਦਾਸ ਨਗਰ ਮਲੋਟ ਨੇ ਦੱਸਿਆ ਕਿ ਉਹ ਤਹਿਸੀਲ ਰੋਡ ਤੇ ਸਰਟੀਫਿਕੇਟ ਫੋਟੋ ਸਟੇਟ ਕਰਵਾਉਣ ਆਇਆ ਸੀ ਤੇ ਫੋਟੋ ਸਟੇਟ ਉਪਰੰਤ ਵਾਪਸੀ ਤੇ ਅਸਲ ਸਰਟੀਫਿਕੇਟ ਡਿਗ ਪਿਆ । ਇਸ ਸਬੰਧੀ ਉਸ ਵੱਲੋਂ ਥਾਣਾ ਸਿਟੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਪਰ ਹਫਤਾ ਭਰ ਬੀਤਣ ਤੇ ਵੀ ਸਰਟੀਫਿਕੇਟ ਨਹੀ ਮਿਲਿਆ । ਕਰਨ ਨੇ ਕਿਹਾ ਕਿ ਉਸਨੇ ਬਹੁਤ ਕਠਿਨ ਹਾਲਾਤਾਂ ਵਿਚ ਪੜਾਈ ਕੀਤੀ ਹੈ ਇਸ ਲਈ ਅਗਰ ਕਿਸੇ ਸ਼ਹਿਰ ਵਾਸੀ ਨੂੰ ਉਹ ਸਰਟੀਫਿਕੇਟ ਮਿਲਿਆ ਹੈ ਤਾਂ ਉਸ ਨੂੰ ਦੇ ਦਿੱਤਾ ਜਾਵੇ ।

Share Button

Leave a Reply

Your email address will not be published. Required fields are marked *