ਸਰਗਰਮੀਆਂ ਤੇਜ ਕਰਦਿਆਂ ਸੁਖਦੇਵ ਚਹਿਲ ਨੇ ਖੇਡ ਸਮਾਗਮ ਵਿੱਚ ਕੀਤੀ ਸ਼ਿਰਕਤ

ss1

ਸਰਗਰਮੀਆਂ ਤੇਜ ਕਰਦਿਆਂ ਸੁਖਦੇਵ ਚਹਿਲ ਨੇ ਖੇਡ ਸਮਾਗਮ ਵਿੱਚ ਕੀਤੀ ਸ਼ਿਰਕਤ

sukhdev-chahalਤਲਵੰਡੀ ਸਾਬੋ, 25 ਨਵੰਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪਿਛਲੇ ਲੰਬੇ ਸਮੇਂ ਤੋਂ ਰਾਜਸੀ ਤੌਰ ਤੇ ਸਰਗਰਮ ਅਤੇ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਪ੍ਰਬਲ ਦਾਅਵੇਦਾਰ ਸੁਖਦੇਵ ਸਿੰਘ ਚਹਿਲ ਜਨ:ਸਕੱ: ਪੰਜਾਬ ਕਾਂਗਰਸ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਧਾਉਣ ਦੇ ਮੰਤਵ ਤਹਿਤ ਬੀਤੀ ਦੇਰ ਸ਼ਾਮ ਹਲਕੇ ਦੇ ਪਿੰਡ ਕੌਰੇਆਣਾ ਵਿੱਚ ਪਿੰਡ ਦੇ ਯੂਥ ਕਲੱਬ ਵੱਲੋਂ ਕਰਵਾਏ ਖੇਡ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਦੱਸਣਾ ਬਣਦਾ ਹੈ ਕਿ ਪਿੰਡ ਕੌਰੇਆਣਾ ਦੇ ਬਾਬਾ ਬੂਟਾ ਰਾਮ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਪਿੰਡ ਵਿੱਚ ਤਿੰਨ ਰੋਜਾ ਕ੍ਰਿਕੇਟ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ ਸੀ ਜਿਸ ਵਿੱਚ ਬੀਤੇ ਦਿਨ ਕਾਂਗਰਸ ਪਾਰਟੀ ਵੱਲੋਂ ਸੁਖਦੇਵ ਸਿੰਘ ਚਹਿਲ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਲੱਬ ਵੱਲੋਂ ਕਰਵਾਏ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਪਿਛਲੇ ਪੌਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਨੌਜਵਾਨ ਪੀੜੀ ਤੇਜੀ ਨਾਲ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਡੁਬਕੀ ਲਾ ਰਹੀ ਹੈ ਤੇ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀ ਉੱਥੇ ਹੀ ਪਿੰਡਾਂ ਦੇ ਯੂਥ ਕਲੱਬ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਹਟਾ ਕੇ ਖੇਡਾਂ ਵੱਲ ਲੈ ਜਾਣ ਵਿੱਚ ਵਧੀਆ ਭੁਮਿਕਾ ਅਦਾ ਕਰ ਰਹੇ ਹਨ।ਉਨ੍ਹਾਂ ਇਸ ਮੌਕੇ ਆਪਣੇ ਵੱਲੋਂ ਕਲੱਬ ਨੂੰ 5100 ਰੁਪਏ ਦੀ ਆਰਥਿਕ ਸਹਾਇਤਾ ਭੇਂਟ ਕੀਤੀ।ਇਸ ਮੌਕੇ ਕਲੱਬ ਪ੍ਰਬੰਧਕਾਂ ਵੱਲੋਂ ਚਹਿਲ ਦਾ ਸਨਮਾਨ ਕੀਤਾ ਗਿਆ ਤੇ ਚਹਿਲ ਨੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ।

         ਇਸ ਮੌਕੇ ਮਹਿਮਾ ਕੌਰੇਆਣਾ, ਜਿੰਮੀ ਕੌਰੇਆਣਾ, ਗੁਰਪ੍ਰੀਤ ਸਿੰਘ ਜੱਗੀ ਕੌਰੇਆਣਾ, ਜੀਤ ਕੌਰੇਆਣਾ ਆਦਿ ਪਿੰਡ ਵਾਸੀਆਂ ਤੋਂ ਇਲਾਵਾ ਜਸਪਾਲ ਸਿੰਘ ਸਾਬਕਾ ਸਰਪੰਚ ਜੀਵਨ ਸਿੰਘ ਵਾਲਾ, ਜੋਤ ਸਿੱਧੂ ਤਲਵੰਡੀ ਸਾਬੋ, ਸੋਨੂੰ ਲਹਿਰੀ, ਗੋਰਾ ਸਿੰਘ ਆਦਿ ਆਗੂ ਹਾਜ਼ਰ ਸਨ।

Share Button