ਸਰਕਾਰ ਵੱਲੋਂ ਨੌਜਵਾਨਾਂ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇ ਕੇ ਹੁਨਰਮੰਦ ਬਣਾਉਣ ਲਈ ਸੂਬੇ ਦੇ ਹਰ ਬਲਾਕ ਵਿੱਚ ਸਕਿੱਲ ਸੈਂਟਰ ਖੋਲੇ ਗਏ-ਪਰਮਿੰਦਰ ਢੀਂਡਸਾ

ss1

ਸਰਕਾਰ ਵੱਲੋਂ ਨੌਜਵਾਨਾਂ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇ ਕੇ ਹੁਨਰਮੰਦ ਬਣਾਉਣ ਲਈ ਸੂਬੇ ਦੇ ਹਰ ਬਲਾਕ ਵਿੱਚ ਸਕਿੱਲ ਸੈਂਟਰ ਖੋਲੇ ਗਏ-ਪਰਮਿੰਦਰ ਢੀਂਡਸਾ
ਮਹਿਲ ਕਲਾਂ ਵਿਖੇ 25 ਲੱਖ ਰੁਪਏ ਨਾਲ ਨਵੇਂ ਬਣੇ ਸਕਿੱਲ ਸੈਂਟਰ ਦਾ ਕੀਤਾ ਉਦਘਾਟਨ
ਪਿੰਡ ਕਲਾਲ ਮਾਜਰਾ ਵਿਖੇ ਕਲੱਬਾਂ ਨੂੰ ਸਪੋਰਟਸ ਕਿੱਟਾਂ ਵੰਡਣ ਦੀ ਕੀਤੀ ਸ਼ੁਰੂਆਤ

17mk02ਮਹਿਲ ਕਲਾਂ 17 ਨਵੰਬਰ (ਗੁਰਭਿੰਦਰ ਗੁਰੀ)- ਵਿੱਤ ਮੰਤਰੀ ਪੰਜਾਬ ਸ. ਪਰਮਿੰਦਰ ਸਿੰਘ ਢੀਂਡਸਾ ਨੇ ਮਹਿਲ ਕਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਸਕਿੱਲ ਸੈਂਟਰ ਦਾ ਉਦਘਾਟਨ ਕੀਤਾ। ਵਿੱਤ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਦੇ ਦਿਹਾਤੀ ਖੇਤਰਾਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਦੇ ਕੇ ਹੁਨਰਮੰਦ ਬਣਾਉਣ ਲਈ ਸੂਬੇ ਦੇ ਹਰ ਬਲਾਕ ਵਿੱਚ ਸਕਿੱਲ ਸੈਂਟਰ ਖੋਲੇ ਗਏ ਹਨ। ਇੰਨਾਂ ਸਕਿੱਲ ਸੈਂਟਰਾਂ ਵਿੱਚ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਅਤੇ ਸਿਖਲਾਈ ਉਪਰੰਤ ਉਨਾਂ ਦੀ ਵੱਖ-ਵੱਖ ਉਦਯੋਗਾਂ ਵਿੱਚ ਪਲੇਸਮੈਂਟ ਵੀ ਕਰਵਾਈ ਜਾਵੇਗੀ। ਇਸ ਤੋਂ ਬਾਅਦ ਵਿੱਚ ਸ. ਢੀਂਡਸਾ ਨੇ ਪਿੰਡ ਕਲਾਲ ਮਾਜਰਾ ਦੇ ਨਵੇਂ ਅਪਗ੍ਰੇਡ ਹੋਏ ਸੀਨੀਅਰ ਸੈਕੰਡਰੀ ਸਕੂਲ ਦਾ ਉਦਘਾਟਨ ਅਤੇ ਪਿੰਡਾਂ ਦੀਆਂ ਕਲੱਬਾਂ ਨੂੰ ਸਪੋਰਟਸ ਕਿੱਟਾਂ ਵੰਡਣ ਲਈ ਆਯੋਜਿਤ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਆਪ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਰਾਜ ਵਿੱਚ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਕਿਹਾ। ਉਨਾਂ ਕਿਹਾ ਕਿ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਇੱਕ ਬੂੰਦ ਵੀ ਫਾਲਤੂ ਪਾਣੀ ਨਹੀਂ ਹੈ ਅਤੇ ਕਿਸੇ ਵੀ ਕੀਮਤ ਤੇ ਸੂਬੇ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਦੀਆਂ ਸਰਕਾਰਾਂ ਨੇ ਪਾਣੀ ਦੇ ਮਸਲੇ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਕੀਤਾ। ਉਨਾਂ ਕਿਹਾ ਕਿ ਅਜਿਹੀ ਨੀਤੀ ਹੀ ਆਪ ਪਾਰਟੀ ਦੀ ਹੈ ਅਤੇ ਆਪ ਪਾਰਟੀ ਦੇ ਆਗੂ ਪੰਜਾਬ ਵਿੱਚ ਆ ਕੇ ਹੋਰ ਗੱਲਾਂ ਕਰਦੇ ਹਨ ਅਤੇ ਦਿੱਲੀ ਵਿੱਚ ਜਾ ਕੇ ਆਪਣਾ ਬਿਆਨ ਬਦਲ ਲੈਂਦੇ ਹਨ। ਇਸ ਮੌਕੇ ਸ. ਢੀਂਡਸਾ ਨੇ ਦੱਸਿਆਂ ਕਿ ਨੌਜਵਾਨ ਵਰਗ ਨੂੰ ਨਸਿਆਂ ਤੋਂ ਬਚਾਉਣ ਦੇ ਲਈ ਸਰਕਾਰ ਵੱਲੋਂ ਸੁਰੂ ਕੀਤੀ ਨਸਾਂ ਵਿਰੋਧੀ ਮੁਹਿੰਮ ਦੇ ਤਹਿਤ ਮਹਿਲ ਕਲਾਂ ਹਲਕੇ ਦੇ ਪਿੰਡਾਂ ਦੀਆਂ ਕਲੱਬਾਂ ਨੂੰ 400 ਸਪੋਰਟਸ ਕਿੱਟਾਂ ਦਿੱਤੀਆਂ ਜਾਣਗੀਆਂ, ਜਿੰਨਾਂ ਵਿੱਚ 150 ਕ੍ਰਿਕਟ, 150 ਵਾਲੀਬਾਲ, 50 ਵੇਟ ਸੈੱਟ ਅਤੇ 50 ਜਿੰਮ ਦਿੱਤੇ ਜਾਣਗੇ। ਇਸ ਸਮਾਗਮ ਨੂੰ ਹਲਕਾ ਮਹਿਲ ਕਲਾਂ ਤੋਂ ਪਾਰਟੀ ਉਮੀਦਵਾਰ ਅਜੀਤ ਸਿੰਘ ਸ਼ਾਂਤ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ,ਸਿਵਲ ਸਰਜਨ ਬਰਨਾਲਾ ਡਾ ਕੌਸਲ ਸਿੰਘ ਸੈਣੀ, ਜਿਲਾ ਸਿੱਖਿਆ ਅਫਸਰ (ਸੈਕੰਡਰੀ) ਹਰਕੰਵਲਜੀਤ ਕੌਰ, ਡੀ ਐਸ ਪੀਮਹਿਲਕਲਾਂ ਸ.ਕੁਲਦੀਪ ਸਿੰਘ ਵਿਰਕ, ਨਾਇਬ ਤਹਿਸੀਲਦਾਰ ਰਾਕੇਸ ਕੁਮਾਰ ਗਰਗ, ਬੀ ਡੀ ਪੀ ਓ ਭਜਨ ਸਿੰਘ ਭੋਤਨਾ, ਪੇਡਾ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਕੀਤੂ, ਜਿਲਾ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਪਾਰਟੀ ਦੇ ਸੂਬਾ ਵਰਕਿੰਗ ਕਮੇਟੀ ਮੈਬਰ ਅਜਮੇਰ ਸਿੰਘ ਮਹਿਲ ਕਲਾਂ, ਅਜੀਤ ਸਿੰਘ ਕੁਤਬਾ, ਐਸ ਜੀ ਪੀ ਸੀ ਮੈਬਰ ਦਲਬਾਰ ਸਿੰਘ ਛੀਨੀਵਾਲ, ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲ, ਕੌਮੀ ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ ,ਸਰਪੰਚ ਸੁਖਦੇਵ ਸਿੰਘ ਮਨਾਲ, ਸਰਪੰਚ ਜਗਰੂਪ ਸਿੰਘ ਮਾਂਗੇਵਾਲ,,ਸੁਖਵਿੰਦਰ ਸਿੰਘ ਸੁੱਖਾ, ਗੁਰਦੀਪ ਸਿੰਘ ਟਿਵਾਣਾ, ਬਲਦੀਪ ਸਿੰਘ ਮਹਿਲ ਖੁਰਦ, ਸੰਦੀਪ ਕੁਮਾਰ ਰਿੰਕੂ, ਜਥੇਦਾਰ ਬਲਦੇਵ ਸਿੰਘ ਬੀਹਲਾ , ਸੇਵਕ ਸਿੰਘ ਕਲਾਲ ਮਾਜਰਾ, ਜਥੇਦਾਰ ਉਜਾਗਰ ਸਿੰਘ,ਭੁਪਿੰਦਰਪਾਲ ਸਰਮਾ, ਬਲਵਿੰਦਰ ਸਿੰਘ ਸਾਬਕਾ ਪੰਚ,ਗੁਰਦੀਪ ਸਿੰਘ ਛਾਪਾ,ਬਲਦੀਪ ਸਿੰਘ ਮਹਿਲ ਖੁਰਦ, ਰੂਬਲ ਗਿੱਲ, ਸਰਪੰਚ ਅਮਰਜੀਤ ਸਿੰਘ ਗਹਿਲ, ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਸਰਪੰਚ ਕੁਲਵੰਤ ਕੌਰ ਕ੍ਰਿਪਾਲ ਸਿੰਘ ਵਾਲਾ, ਹਰਗੋਬਿੰਦ ਸਿੰਘ ਗੰਗੋਹਰ, ਸਮੇਤ ਹਲਕੇ ਦੇ ਪੰਚ ਸਰਪੰਚ ਵੱਡੀ ਗਿਣਤੀ ਚ ਹਾਜਰ ਸਨ।

Share Button

Leave a Reply

Your email address will not be published. Required fields are marked *