ਸਰਕਾਰ ਨੇ ਸਰਬੱਤ ਖਾਲਸਾ ਰੋਕਿਆ ਤਾਂ ਬਾਦਲ ਦੀ ਮੋਗਾ ਰੈਲੀ ਵੀ ਨਹੀਂ ਹੋਵੇਗੀ-ਭਾਈ ਸੁਖਵਿੰਦਰ ਸਿੰਘ ਪੱਪੂ

ਸਰਕਾਰ ਨੇ ਸਰਬੱਤ ਖਾਲਸਾ ਰੋਕਿਆ ਤਾਂ ਬਾਦਲ ਦੀ ਮੋਗਾ ਰੈਲੀ ਵੀ ਨਹੀਂ ਹੋਵੇਗੀ-ਭਾਈ ਸੁਖਵਿੰਦਰ ਸਿੰਘ ਪੱਪੂ

05-guri-02ਮਹਿਲ ਕਲਾਂ 05 ਦਸੰਬਰ (ਗੁਰਭਿੰਦਰ ਗੁਰੀ ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸਰਬੱਤ ਖਾਲਸਾ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਸ਼ਰਧਾ ਰੱਖਣ ਵਾਲੀ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਇਸ ਵਾਰ ਸਰਬੱਤ ਖਾਲਸਾ ਵਿੱਚ ਹਰ ਹਾਲਤ ਸ਼ਾਮਿਲ ਹੋਵੇਗੀ। ਜੇਕਰ ਬਾਦਲ ਸਰਕਾਰ ਨੇ ਇਸ ਵਾਰ ਸਰਬੱਤ ਖਾਲਸਾ ਸੰਬੰਧੀ ਸਮਾਗਮ ਵਿੱਚ ਕੋਈ ਅੜਿੱਕਾ ਪਾਇਆ ਜਾਂ ਸਿੱਖ ਸੰਗਤ ਨੂੰ ਰਸਤੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਾਦਲ ਵੱਲੋਂ ਆਪਣਾ ਜਨਮ ਦਿਨ ਮਨਾਉਣ ਸੰਬੰਧੀ ਕੀਤਾ ਜਾ ਰਿਹਾ ਸਮਾਗਮ ਵੀ ਸਿਰੇ ਨਹੀਂ ਚੜੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਦੇ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਭਾਈ ਸੁਖਵਿੰਦਰ ਸਿੰਘ ਪੱਪੂ ਮਹਿਲ ਕਲਾਂ ਨੇ ਪੱਤਰਕਾਰਾਂ ਨਾਲ ਰਸਮੀ ਗੱਲਬਾਤ ਦੌਰਾਨ ਕੀਤਾ। ਉਨਾਂ ਦੋਸ਼ ਲਗਾਇਆ ਕਿ ਬਾਦਲ ਆਰ ਐਸ ਐਸ ਦੇ ਇਸ਼ਾਰੇ ਤੇ ਸਰਬੱਤ ਖਾਲਸਾ ਨੂੰ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਇੱਕ ਪਾਸੇ ਪੰਥ ਹਿਤੈਸ਼ੀ ਸਿੱਖ ਕੌਮ ਨੂੰ ਮੌਜੂਦਾ ਹਾਲਾਤਾਂ ਵਿੱਚੋ ਬਾਹਰ ਕੱਢਣ ਲਈ ਵਿਚਾਰਾਂ ਕਰਨ ਲਈ ਸਿਰ ਜੋੜ ਕੇ ਬੈਠ ਰਹੇ ਹਨ ਦੂਜੇ ਪਾਸੇ ਬਾਦਲ ਆਪਣਾ ਜਨਮ ਦਿਨ ਮਨਾ ਰਿਹਾ। ਭਾਈ ਪੱਪੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ, ਕਿਸਾਨ ਖੁਦਕਸ਼ੀਆਂ ਦੇ ਰਾਹ ਪਏ ਹੋਏ ਹਨ, ਮਜ਼ਦੂਰ ਭੁੱਖੇ ਮਰ ਰਹੇ ਹਨ, ਪੰਜਾਬ ਦੇ 60 ਫੀਸਦੀ ਨੌਜਵਾਨ ਪਤਿਤਪੁਣੇ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਹੈ,ਪੰਜਾਬ ਹਰ ਖੇਤਰ ਵਿੱਚ ਡੁੱਬ ਰਿਹਾ ਹੈ ਅਤੇ ਬਾਦਲ ਆਪਣਾ ਜਨਮ ਦਿਨ ਮਨਾ ਰਿਹਾ ਹੈ। ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੌਮ ਤੇ ਸੰਕਟ ਆਇਆ ਤਾਂ ਸਰਬੱਤ ਖਾਲਸੇ ਨੇ ਹੀ ਕੋਈ ਰਾਹ ਦਿਖਾਇਆ ਹੈ। ਇਸ ਵਾਰ ਵੀ ਸਰਬੱਤ ਖਾਲਸਾ ਪੰਜਾਬ ਅਤੇ ਕੌਮ ਲਈ ਰਾਹ ਦਸੇਰਾ ਬਣੇਗਾ। ਸਰਬੱਤ ਖਾਲਸਾ ਤੋਂ ਬਾਅਦ ਬਾਦਲ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ ਇਸੇ ਕਰਕੇ ਬਾਦਲ ਸਰਕਾਰ ਸਰਬੱਤ ਖਾਲਸਾ ਨੂੰ ਰੋਕਣ ਦੀਆਂ ਸਾਜਿਸ਼ਾਂ ਘੜ ਰਹੀ ਹੈ ਪ੍ਰੰਤੂ ਸਰਕਾਰ ਆਪਣੀ ਕਿਸੇ ਵੀ ਸਾਜਿਸ਼ ਵਿੱਚ ਕਾਮਯਾਬ ਨਹੀਂ ਹੋਵੇਗੀ। ਉਨਾਂ ਪੰਥ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸਰਬੱਤ ਖਾਲਸਾ ਵਿੱਚ ਪਹੁੰਚਣ। ਇਸ ਮੌਕੇ ਕੁਲਵਿੰਦਰ ਸਿੰਘ ਕਰਮਗੜ ਸ਼ਹਿਰੀ ਪ੍ਰਧਾਨ, ਜਥੇਦਾਰ ਹਰੀ ਸਿੰਘ ਸੰਘੇੜਾ,ਜੀਤ ਸਿੰਘ ਮਾਂਗੇਵਾਲ, ਮਹਿੰਦਰ ਸਿੰਘ ਸਹਿਜੜਾ, ਹਰੀ ਸਿੰਘ ਮਹਿਲ ਕਲਾਂ, ਬਲੌਰ ਸਿੰਘ ਮਹਿਲ ਕਲਾਂ, ਅਜੈਬ ਸਿੰਘ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: