ਸਰਕਾਰ ਦੀਆਂ ਗਲਤ ਨੀਤੀਆਂ ਦੀ ਭੇਂਟ ਚੜ੍ਹੀਆਂ ਪੰਜਾਬ ਦੇ ਬੇਰੁਜਗਾਰਾਂ ਦੀਆਂ ਸੱਧਰਾਂ-ਸੂਬਾ ਪ੍ਰਧਾਨ

ss1

ਸਰਕਾਰ ਦੀਆਂ ਗਲਤ ਨੀਤੀਆਂ ਦੀ ਭੇਂਟ ਚੜ੍ਹੀਆਂ ਪੰਜਾਬ ਦੇ ਬੇਰੁਜਗਾਰਾਂ ਦੀਆਂ ਸੱਧਰਾਂ-ਸੂਬਾ ਪ੍ਰਧਾਨ

ਬਰੇਟਾ 16 ਦਸੰਬਰ (ਰੀਤਵਾਲ) ਐਲੀ.ਸਿੱਖਿਆ ਵਿਭਾਗ ਪੰਜਾਬ ਵੱਲੋਂ ਈ.ਟੀ.ਟੀ ਦੀਆਂ 4500 ਅਤੇ 2005 ਅਸਾਮੀਆਂ ਕੱਢੀਆਂ ਗਈਆਂ।ਇੱਕੋ ਸਮੇਂ ਦੋ ਅਲੱਗ ਵਿਗਿਆਪਨਾਂ ਤਹਿਤ ਭਰਤੀ ਵਿਚ ਬੇਰੁਜਗਾਰਾਂ ਦੀ ਖੱਜਲ ਖੁਆਰੀ ਤੇ ਲੁੱਟ ਜੋ ਇਸ ਸਰਕਾਰ ਦੇ ਕਾਲ ਵਿਚ ਹੋਈ ਹੈ ਸ਼ਾਇਦ ਪਹਿਲਾਂ ਕਦੇ ਵੀ ਨਹੀਂ।ਈ.ਟੀ.ਟੀ ਕਾਡਰ ਦੀ ਭਰਤੀ ਵਿਚ ਹੋਰ ਵੇਖਣ ਨੂੰ ਮਿਲਿਆ ਕਿ ਕਈ ਉਮੀਦਵਾਰਾਂ ਨੂੰ ਦੋ ਦੋ ਵਾਰ ਨਿਯੁਕਤੀ ਪੱਤਰ ਮਿਲੇ ਅਤੇ ਦੂਜੇ ਪਾਸੇ ਕਈ ਵਿਚਾਰੇ ਢਿੱਡੋਂ ਭੁੱਖੇ ਟਾਵਰਾਂ ਤੇ ਟੈਂਕੀਆਂ ਉੱਤੇ ਚੜ੍ਹੇ ਹੋਏ ਹਨ।ਕਈਆਂ ਨੂੰ ਤਾਂ ਪੈਰਾਂ ਦੇ ਬੂਟਾਂ ਵਿਚ ਪਾਣੀ ਪੀ ਕੇ ਵੀ ਰੋਸ ਜਾਹਿਰ ਕਰਨ ਲਈ ਮਜਬੂਰ ਹੋਣਾ ਪਿਆ।ਹੋਰ ਗੱਲ ਇਹ ਵੀ ਹੈ ਨੌਕਰੀ ਲਈ ਉਪਲੱਬਧ ਉਮੀਦਵਾਰ 5370 ਅਤੇ 6505 ਅਸਾਮੀਆਂ ਹੋਣ ਦੇ ਬਾਵਜੂਦ ਵੀ ਸਰਕਾਰ ਰੁਜਗਾਰ ਮੁਹੱਈਆ ਕਰਵਾਉਣ ਵਿਚ ਅਸਫਲ ਰਹੀ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਓ.ਬੀ.ਸੀ ਵੈਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਖੱਤਰੀਵਾਲਾ ਨੇ ਦੱਸਿਆ ਕਿ ਪੰਜਾਬ ਦੇ ਬੇਰੁਜਗਾਰ ਨੌਜਵਾਨਾਂ ਵਿਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਅਤੇ ਜਨਰਲ ਸਕੱਤਰ ਹਰਜਿੰਦਰ ਹਾਂਡਾ ਨੇ ਮਾਸਟਰ ਕਾਡਰ ਦੇ ਅਧੀਨ ਚੱਲ ਭਰਤੀ ਵਿਚ ਵੀ ਵੱਡੀ ਪੱਧਰ ਤੇ ਅਸਾਮੀਆਂ ਖਾਲੀ ਰਹਿਣ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਕੰ. ਸਿੱਖਿਆ ਅਧੀਨ 6050 ਅਸਾਮੀਆਂ ਵਿਚ ਵੱਖ ਵੱਖ ਵਿਸ਼ਿਆਂ ਦੀ ਭਰਤੀ ਵਿਚ ਕਈ ਅਜਿਹੇ ਉਮੀਦਵਾਰ ਸਨ ਜੋ ਇੱਕ ਤੋਂ ਵੱਧ ਵਿਸ਼ਿਆਂ ਦੀ ਲਈ ਯੋਗ ਠਹਿਰਾਏ ਗਏ ਸੀ।ਬੇਸ਼ਕ ਉਹ ਇੱਕ ਤੋਂ ਵੱਧ ਵਿਸ਼ਿਆਂ ਲਈ ਯੋਗ ਸੀ ਪਰ ਇੱਕੋ ਸਮੇਂ ਸਿਰਫ ਇੱਕ ਅਸਾਮੀ ਤੇ ਇੱਕ ਉਮੀਦਵਾਰ ਹੀ ਹਾਜਰ ਹੋ ਸਕਦਾ ਹੈ।ਇਹਨਾਂ ਨੀਤੀਆਂ ਕਾਰਨ ਹੀ ਕੁੱਝ ਅਸਾਮੀਆਂ ਖਾਲੀ ਪਈਆਂ ਹਨ।ਇਸ ਤੋਂ ਇਲਾਵਾ ਇਸ ਭਰਤੀ ਵਿਚ ਰਿਜਰਵੇਸ਼ਨ ਚਾਰਟ ਅਨੁਸਾਰ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੀ ਰਿਜਰਵੇਸ਼ਨ 25% ਅਤੇ 12% ਪ੍ਰਤੀਨਿਧਤਾ ਪੂਰੀ ਨਹੀਂ ਹੋਈ। ਸੋ ਓ.ਬੀ ਸੀ. ਵੈਲਫੇਅਰ ਫਰੰਟ ਪੰਜਾਬ ਇਹ ਸਾਰਾ ਮਾਮਲਾ ਧਿਆਨ ਵਿਚ ਲਿਆਕੇ ਮੰਗ ਕਰਦਾ ਹੈ ਕਿਚੋਣ ਜਾਬਤਾ ਲੱਗਣ ਤੋਂ ਪਹਿਲਾਂ ਸਰਕਾਰ ਰੁਜਗਾਰ ਮੁਹੱਈਆ ਕਰਵਾਏ।ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਖਮਿਆਜਾ ਭੁਗਤਣ ਲਈ ਤਿਆਰ ਰਹੇ।

Share Button

Leave a Reply

Your email address will not be published. Required fields are marked *