ਸਰਕਾਰ ਜੀ ਸਾਨੂੰ ਵੀ ਪੱਕੇ ਕਰ ਦਿਉ!

ss1

ਸਰਕਾਰ ਜੀ ਸਾਨੂੰ ਵੀ ਪੱਕੇ ਕਰ ਦਿਉ!
ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਪ੍ਰਧਾਨ ਵਾਲੀਆ ਨੂੰ ਦਿਤਾ ਮੰਗ ਪੱਤਰ

nagar-counsil

ਸ਼੍ਰੀ ਅਨੰਦਪੁਰ ਸਾਹਿਬ, 26 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਪਿਛਲੇ ਬਹੁਤ ਲੰਮੇ ਸਮੇ ਤੋ ਨਗਰ ਕੌਂਸਲ ਸ਼ੀz ਅਨੰਦਪੁਰ ਸਾਹਿਬ ਵਿਖੇ ਬਤੌਰ ਸਫਾਈ ਸੇਵਕਾਂ ਵਜੋ ਕੰਮ ਕਰ ਰਹੇ ਮੁਲਾਜਮਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸਾਨੂੰ ਪੱਕੇ ਕਰਮਚਾਰੀ ਬਣਾਇਆ ਜਾਵੇ। ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੂੰ ਦਿਤੇ ਮੰਗ ਪੱਤਰ ਵਿਚ ਉਨਾਂ ਕਿਹਾ ਕਿ ਅਸੀ ਪਿਛਲੇ ਕਈ ਸਾਲਾਂ ਤੋ ਕੱਚੇ ਹਾਂ ਪਰ ਅਜੇ ਤੱਕ ਸਾਨੂੰ ਪੱਕੇ ਨਹੀ ਕੀਤਾ ਗਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਗੁਰੂ ਨਗਰੀ ਵਿਚ ਬਹੁਤ ਵਿਕਾਸ ਕਰਵਾਇਆ ਪਰ ਸਾਡੇ ਵੱਲ ਕਿਸੇ ਵੀ ਅਧਿਕਾਰੀ ਨੇ ਧਿਆਨ ਨਹੀ ਦਿਤਾ ਜਿਸ ਕਰਕੇ ਸਾਨੂੰ ਮਹਿੰਗਾਈ ਦੀ ਮਾਰ ਪੈ ਰਹੀ ਹੈ ਤੇ ਅਸੀ ਆਪਣੇ ਪਰਿਵਾਰਾਂ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਕਰ ਰਹੇ ਹਾਂ। ਪ੍ਰਧਾਨ ਵਾਲੀਆ ਨੇ ਉਨਾਂ ਨੂੰ ਭਰੋਸਾ ਦੁਆਇਆ ਕਿ ਇਸ ਸਬੰਧੀ ਪੋz:ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ:ਦਲਜੀਤ ਸਿੰਘ ਚੀਮਾ ਦੀ ਮਦਦ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਹ ਮੁਲਾਜਮ ਸਮੁੱਚੇ ਸ਼੍ਰੀ ਅਨੰਦਪੁਰ ਸਾਹਿੁਬ ਨੂੰ ਸਾਫ ਸੁਥਰਾ ਰੱਖਣ ਦੀ ਸੇਵਾ ਨਿਭਾ ਰਹੇ ਹਨ ਤੇ ਇਨਾਂ ਨੂੰ ਪੱਕੇ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *