ਸਰਕਾਰ ਅਤੇ ਪ੍ਰਸਾਸਨ ਦੀ ਸਖਤੀ ਦੇ ਬਾਵਜੂਦ ਵੀ ਝੋਲਾਛਾਪ ਡਾਕਟਰਾਂ ਦੀ ਗਿਣਤੀ ਵਿੱਚ ਹੋਇਆ ਵਾਧਾ

ss1

ਸਰਕਾਰ ਅਤੇ ਪ੍ਰਸਾਸਨ ਦੀ ਸਖਤੀ ਦੇ ਬਾਵਜੂਦ ਵੀ ਝੋਲਾਛਾਪ ਡਾਕਟਰਾਂ ਦੀ ਗਿਣਤੀ ਵਿੱਚ ਹੋਇਆ ਵਾਧਾ
ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਨਾਲ ਕਰ ਰਹੇ ਹਨ ਲੁੱਟਮਾਰ

ਛੇਹਰਟਾ, 17 ਮਈ (ਸਰਵਨ ਸਿੰਘ ਰੰਧਾਵਾ):-*ਨੀਮ ਹਕੀਮ ਖ਼ਤਰਾ ਏ ਜਾਨ* ਇਸ ਕਹਾਵਤ ਤੋਂ ਅਸੀ ਸਾਰੇ ਬਹੁਤ ਹੀ ਚੰਗੀ ਤਰਾਂ ਵਾਕਿਫ ਹਾਂ।ਅੱਜ ਪੰਜਾਬ ਵਿੱਚ ਸਰਕਾਰ ਦੀ ਸਖਤੀ ਦੇ ਬਾਵਜੂਦ ਝੋਲਾਛਾਪ ਡਾਕਟਰਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ।ਇਹਨਾਂ ਡਾਕਟਰਾਂ ਨੂੰ ਪਿੰਡਾਂ,ਸ਼ਹਿਰਾਂ ਅਤੇ ਕਸਬਿਆਂ ਆਦਿ ਦੇ ਮੁਹੱਲਿਆਂ ਵਿੱਚ ਆਮ ਹੀ ਵੇਖਿਆ ਜਾ ਸੱਕਦਾ ਹੈ।ਕੁੱਝ ਕੁ ਦਿਨਾਂ ਦ ਿਸਿੱਖਲਾਈ ਤੋਂ ਇਹਨਾਂ ਆਪ ਮੁਹਾਰੇ ਬਣੇ ਝੋਲਾਛਾਪ ਡਾਕਟਰਾਂ ਨੇ ਅੱਜ ਤੱਕ ਆਪਣੇ ਹੁਨਰ ਨਾਲ ਕਈ ਮਸੂਮਾਂ ਦੀਆਂ ਜਾਨਾਂ ਲਈਆਂ ਹਨ,ਪਰ ਬਾਵਜੂਦ ਇਸਦੇ ਵੀ ਇਹਨਾਂ ਦਾ ਧੰਦਾ ਪੂਰੇ ਜੋਰਾਂ ਛੋਰਾਂ ਨਾਲ ਵੱਧ ਫੁੱਲ ਰਿਹਾ ਹੈ।ਸਰਕਾਰ ਵੱਲੋਂ ਸਮੇ ਸਮੇ ਤੇ ਭਾਂਵੇ ਇਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਂਦੀ ਹੈ,ਪਰ ਫਿਰ ਵੀ ਚੋਰ ਰਸਤੇ ਰਾਹੀ ਕੋਈ ਨਾਂ ਕੋਈ ਜੁਗਾੜ ਲਗਾ ਕੇ ਆਪਣੀਆਂ ਦੁਕਾਨਦਾਰੀਆਂ ਨੂੰ ਧੜੱਲੇ ਨਾਲ ਚਲਾ ਰਹੇ ਹਨ।ਗਲੀਆਂ, ਮੁਹੱਲਿਆਂ ਅਤੇ ਸੜਕਾਂ ਦੇ ਕੰਡਿਆਂ ਤੇ ਤੰਬੂ ਗੱਡ ਕੇ ਬੈਠੇ ਇਹ ਝੋਲਾਛਾਪ ਡਾਕਟਰ ਰੂਪੀ ਵੈਦ ਲੋਕਾਂ ਦੀ ਜਾਣ ਦਾ ਖੋਅ ਬਣੇ ਹੋਏ ਹਨ।ਇਹ ਡਾਕਟਰ ਆਪਣੇ ਆਪ ਕੋਲ ਵੱਡੀਆਂ ਵੱਡੀਆਂ ਡਿੱਗਰੀਆਂ ਹੋਣ ਦੇ ਦਾਅਵੇ ਕਰਦੇ ਹਨ।ਕਈ ਭੋਲੇ ਭਾਲੇ ਲੋਕ ਇਹਨਾਂ ਦੇ ਝਾਂਸੇ ਵਿੱਚ ਆ ਕੇ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਇਹ ਡਾਕਟਰ ਉਹਨਾਂ ਨੂੰ ਵਹਿਮਾਂ ਵਿੱਚ ਪਾ ਕੇ ਉਨਾਂ ਪਾਸੋਂ ਮੋਟੀ ਰਕਮ ਇਲਾਜ਼ ਦੇ ਰੂਪ ਵਿੱਚ ਵਸੂਲਦੇ ਹਨ।ਇਹ ਦੇਸੀ ਵੈਦ ਕਈ ਅੋਰਤਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਨਾਂ ਦੀ ਹਰ ਬਿਮਾਰੀ ਦਾ ਇਲਾਜ਼ ਸ਼ਰਤੀਆਂ ਕਰਨ ਦਾ ਦਾਅਵਾ ਕਰਦੇ ਹੋਏ ਉਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ।ਇਸ ਦੇ ਨਾਲ ਹੀ ਕਈ ਵੈਦਾਂ ਤੇ ਝੋਲਾਛਾਪ ਡਾਕਟਰਾਂ ਵੱਲੋਂ ਅੋਰਤਾਂ ਨੂੰ ਸ਼ਰਤੀਆਂ ਬੱਚਾ ਹੋਣ ਦੀ ਦਵਾਈ ਵੀ ਦਿੱਤੀ ਜਾਂਦੀ ਹੈ ਜਿਸ ਦੇ ਬਦਲੇ ਉਹ ਇਹਨਾਂ ਭੋਲੀਆਂ ਭਾਲੀਆਂ ਅੋਰਤਾਂ ਤੋਂ ਇਸ ਦਵਾਈ ਦੀ ਮੋਟੀ ਰਕਮ ਵਸੂਲਦੇ ਹਨ।ਕਈ ਤੰਬੂਬਾਜ ਡਾਕਟਰ ਤਾਂ ਆਪਣੇ ਕੋਲ ਸ਼ਰਤੀਆਂ ਮੁੰਡਾਂ ਹੋਣ ਦੀ ਦਵਾਈ ਹੋਣ ਦਾ ਦਾਅਵਾ ਕਰਕੇ ਵੀ ਇਹਨਾਂ ਪੜੀਆਂ ਅਤੇ ਅਨਪੜ ਅੋਰਤਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ।ਮੁੰਡਾਂ ਹੋਣ ਦੀ ਦਵਾਈ ਦੇਣ ਬਦਲੇ ਇਹ ਉਕਤ ਅੋਰਤਾਂ ਤੋਂ ਮੋਟੀ ਰਕਮ ਵਸੂਲਦੇ ਹਨ।ਮਾਹਰ ਡਾਕਟਰਾਂ ਵੱਲੋਂ ਲੋਕਾਂ ਨੂੰ ਇਹਨਾਂ ਝੋਲਾਛਾਪ ਅਤੇ ਤੰਬੂਬਾਜ ਡਾਕਟਰਾਂ ਤੋਂ ਅਗਾਹ ਵੀ ਕੀਤਾ ਜਾਂਦਾ ਹੈ ਪਰ ਲੋਕ ਫਿਰ ਵੀ ਇਹਨਾਂ ਦੀਆਂ ਮਿੱਠੀਆਂ ਗੱਲਾਂ ਵਿੱਚ ਆ ਕੇ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।ਪ੍ਰਸਾਸਨ ਦਾ ਦਾਅਵਾ ਹੈ ਕਿ ਸਰਕਾਰ ਅਤੇ ਮਹਿਕਮੇਂ ਵੱਲੋਂ ਇਹਨਾਂ ਝੋਲਾਛਾਪ ਡਾਕਟਰਾਂ ਵਿੱਰੁੱਧ ਕਰੜੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੀਆਂ ਡਿਗਰੀਆਂ ਦੀ ਜਾਂਚ ਦਾ ਕੰਮ ਵੀ ਤੇਜ ਕਰ ਦਿੱਤਾ ਗਿਆ ਹੈ।ਪਰ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰ ਅਤੇ ਪ੍ਰਸਾਸਨ ਦੀ ਸਖਤੀ ਦੇ ਬਾਵਜੂਦ ਵੀ ਕਈ ਝੋਲਾਛਾਪ ਡਾਕਟਰ ਆਪਣਾਂ ਕੰਮ ਧੜੱਲੇ ਨਾਲ ਕਰ ਲੋਕਾਂ ਦੀ ਜਾਨ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।

Share Button

Leave a Reply

Your email address will not be published. Required fields are marked *