ਸਰਕਾਰ ਅਤੇ ਪ੍ਰਸ਼ਾਸ਼ਨ ਦੀਆ ਨਜਰਾਂ ਹੇਠ ਜਾਰੀ ਹੈ ਨਾਜਾਇਜ ਮਾਈਨਿੰਗ

ss1

ਸਰਕਾਰ ਅਤੇ ਪ੍ਰਸ਼ਾਸ਼ਨ ਦੀਆ ਨਜਰਾਂ ਹੇਠ ਜਾਰੀ ਹੈ ਨਾਜਾਇਜ ਮਾਈਨਿੰਗ
ਦਰਿਆਵਾਂ ਨਾਲ ਲੱਗਦੇ ਪਿੰਡਾਂ ਦੀ ਹੋਂਦ ਤੱਕ ਨੂੰ ਪੈਦਾ ਹੋ ਸਕਦਾ ਹੈ ਖਤਰਾ

28-31
ਕੀਰਤਪੁਰ ਸਾਹਿਬ 26 ਜੂਨ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ) ਇਥੋਂ ਦੇ ਨਜ਼ਦੀਕੀ ਪਿੰਡਾਂ ਹਰੀਵਾਲ, ਚੰਦਪੁਰ , ਗੱਜਪੁਰ ਦੇ ਨਾਲ ਲੱਗਦੀ ਸਤਲੁਜ ਦਰਿਆ ਵਿੱਚ ਰੇਤ ਬਜਰੀ ਦੀ ਨਾਜਾਇਜ ਮਾਈਨਿੰਗ ਦਾ ਕੰਮ ਜੋਰਾ ਨਾਲ ਚੱਲ ਰਿਹਾ ਹੈ।ਪੰਜਾਬ ਅੰਦਰ ਅਕਾਲੀ ਭਾਜਪਾ ਦੀ ਸਰਕਾਰ ਵਲੋਂ ਬੇਸ਼ੱਕ ਰੇਤ ਬੱਜਰੀ ਦੇ ਕਾਰੋਬਾਰ ਵਿੱਚ ਪਾਰਦਰਸ਼ਤਾ ਲਿਆਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਸਚਾਈ ਕੁਝ ਹੋਰ ਹੀ ਹੈ। ਹਰੀਵਾਲ ਚੰਦਪੁਰ ਅਤੇ ਗੱਜਪੁਰ ਦੇ ਨਾਲ ਲੱਗਦੀ ਸਤਲੁਜ ਦਰਿਆ ਦੇ ਆਸ ਪਾਸ ਦਿਨ ਰਾਤ ਜੇ ਸੀ ਵੀ ਅਤੇ ਹੋਰ ਵੱਡੀਆਂ ਮਸ਼ੀਨਾਂ ਰਾਹੀ ਰੇਤ ਬਜਰੀ ਦੀ ਖੁਦਾਈ ਕੀਤੀ ਜਾ ਰਹੀ ਹੈ ਜਿਸ ਨਾਲ ਸਤਲੁਜ ਦਰਿਆ ਦੇ ਵਿੱਚ ਡੂਘੇ ਡੂੰਘੇ ਮੋਤ ਦੇ ਖੂਹ ਬਣ ਚੁੱਕੇ ਹਨ। ਇਹਨਾਂ ਕਾਰਨ ਕੋਈ ਵੀ ਵੱਡਾ ਹਾਦਸਾ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਇਥੋਂ ਤੱਕ ਕਿ ਖੱਡੇ ਇੰਨੇ ਡੂੰਘੇ ਹਨ ਕਿ ਇਸ ਨਾਲ ਨਾਲ ਲੱਗਦੇ ਪਿੰਡਾਂ ਦੀ ਉਪਜਾਊ ਜਮੀਨ ਵੀ ਅਤੇ ਘਰਾਂ ਦੀਆਂ ਦਿਵਾਰਾਂ ਤੱਕ ਬੈਠਣ ਦਾ ਖਤਰਾ ਬਣ ਗਿਆ ਹੈ।ਇਸ ਨਾਜਾਇਜ ਮਾਈਨਿੰਗ ਕਾਰਨ ਪਿਛਲੇ ਸਾਲ ਵੀ ਬਰਸਾਤਾਂ ਦੇ ਮੋਸਮ ਵਿੱਚ ਲੋਕਾਂ ਦੀਆ ਜਮੀਨਾਂ ਤੱਕ ਪਾਣੀ ੱਿਚ ਬਹਿ ਗਈਆਂ ਸੀ।ਪ੍ਰਸ਼ਾਸ਼ਨਿਕ ਅਧਿਕਾਰੀ ਦਰਿਆ ਦੇ ਨਾਲ ਬਣੀ ਸੜਕ ਜੋ ਕਿ ਇਹਨਾਂ ਪਿੰਡਾਂ ਨੂੰ ਜਾਂਦੀ ਹੈ ਰੋਜਾਨਾ ਕੋਈ ਨਾ ਕੋਈ ਅਧਿਕਾਰੀ ਇਥੋਂ ਗੁਜਰਦਾ ਰਹਿੰਦਾ ਹੈ ਪਰੰਤੂ ਕਿਸੇ ਵੀ ਅਧਿਕਾਰੀ ਨੂੰ ਇਥੇ ਚੱਲ ਰਹੀ ਨਾਜਾਇਜ ਮਾਈਨਿੰਗ ਦਿਖਾਈ ਨਹੀ ਦਿੰਦੀ।

ਇਸ ਮਾਈਨਿੰਗ ਕਾਰਨ ਇਸ ਖਿੱਤੇ ਵਿੱਚ ਹਜਾਰਾਂ ਟਰਾਲੇ ਰੇਤ ਬਜਰੀ ਲੈ ਕਿ ਸੜਕਾਂ ਤੋਂ ਲੰਘਦੇ ਹਨ ਪਰੰਤੂ ਕੋਈ ਵੀ ਉਹਨਾਂ ਵਿਰੁੱਧ ਕਾਰਵਾਈ ਦੀ ਹਿੰਮਤ ਤੱਕ ਨਹੀ ਕਰਦਾ।ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਜੀ ਦੇ ਸੰਗਤ ਦਰਸ਼ਨ ਦੋਰਾਨ ਵੀ ਗੈਰ ਕਾਨੂਨੀ ਚੱਲ ਰਹੀ ਮਾਈਨਿੰਗ ਦਾ ਮਸਲਾ ਉਠਾਇਆ ਗਿਆ ਸੀ ਅਤੇ ਮੁੱਖ ਮੰਤਰੀ ਵਲੋਂ ਜਿਲੇ ਦੇ ਅਧਿਕਾਰੀਆਂ ਨੂੰ ਗੈਰ-ਕਾਨੂਨੀ ਮਾਈਨਿੰਗ ਰੋਕਣ ਲਈ ਸਖਤ ਆਦੇਸ਼ ਵੀ ਦਿੱਤੇ ਗਏ ਸੀ।ਪਰੰਤੂ ਇਨਾਂ੍ਹ ਆਦੇਸ਼ਾ ਨੂੰ ਟਿੱਚ ਜਾਣਦੇ ਸਤਲੁਜ ਦਰਿਆ ਦੇ ਕਿਨਾਰਿਆ ਤੇ ਚੱਲ ਰਹੇ ਕਰੈਸ਼ਰ ਦਿਨ ਰਾਤ ਨਜਾਇਜ ਮਾਈਨਿੰਗ ਕਰ ਰਹੇ ਹਨ। ਇਹਨਾਂ ਕਰੈਸ਼ਰਾ ਤੇ ਜਦੋਂ ਜਾ ਕਿ ਵੇਖਿਆ ਗਿਆ ਤਾਂ ਰੇਤ ਬਜਰੀ ਦੇ ਪੰਜ ਪੰਜ ਮੰਜਿਲਾਂ ਤੱਕ ਊਚੇ ਢੇਰ ਲਗਾਏ ਹੋਏ ਸੀ ਜੋ ਦਰਸਾ ਰਹੇ ਸੀ ਕਿ ਇਹਨਾਂ ਕਰੈਸ਼ਰਾਂ ਵਾਲਿਆਂ ਨੂੰ ਕਿਸੇ ਵੀ ਅਧਿਕਾਰੀ ਤੱਕ ਦਾ ਡਰ ਭੈਅ ਨਹੀ ਹੈ।ਪੰਜਾਬ ਸਰਕਾਰ ਵਲੋਂ ਸਤਲੁਜ ਦਰਿਆ ਨੂੰ ਚੈਨੇਲਾਇਜ ਕਰਨ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਜੇਕਰ ਇਹ ਨਾਜਾਇਜ ਮਾਈਨਿੰਗ ਦਾ ਧੰਦਾ ਇਸੇ ਤਰਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀ ਜਦੋਂ ਸਰਕਾਰ ਵਲੋਂ ਕਰੋੜਾਂ ਦੀ ਲਾਗਤ ਨਾਲ ਲਗਾਈਆਂ ਇਹ ਰੋਕਾਂ ਵੀ ਦਰਿਆ ਦੇ ਪਾਣੀ ਵਿੱਚ ਬਹਿ ਜਾਣਗੀਆ ਅਤੇ ਲੋਕਾਂ ਦੀ ਉਪਜਾਊ ਜਮੀਨ ਅਤੇ ਘਰਾਂ ਦੀਆਂ ਦਿਵਾਰਾਂ ਤੱਕ ਬੈਠਣੀਆਂ ਸ਼ੁਰੂ ਹੋ ਜਾਣਗੀਆ। ਇਸ ਲਈ ਸਰਕਾਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਅਪਣੀ ਡਿਊਟੀ ਤਨਦੇਹੀ ਨਾਲ ਨਿਭਾਉਦੇ ਹੋਏ ਸਮਾਂ ਰਹਿੰਦੇ ਇਹਨਾਂ ਨਾਜਾਇਜ ਚੱਲ ਰਹੇ ਕਰੈਸ਼ਰਾਂ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਚਾਹਿਦੀ ਹੈ ਤਾਂ ਜੋ ਨਾਜਾਇਜ ਮਾਈਨਿੰਗ ਨੂੰ ਠੱਲ ਪਾਈ ਜਾ ਸਕੇ।

Share Button

Leave a Reply

Your email address will not be published. Required fields are marked *