ਸਰਕਾਰੀ ਹਸਪਤਾਲ ਹਰਚੋਵਾਲ ਚੋ ਪੰਜਾਬ ਸਰਕਾਰ ਵੱਲੋ ਦਿੱਤੀ ਜਾਦੀ ਮੁਫਤ ਸੂਹਲਤ ਹੈਲ਼ਥ ਇਨਸ਼ੋਰਸ਼ ਸਕੀਮ ਦੇ ਕਾਰਡ ਨਾ ਚੱਲਣ ਕਾਰਨ ਮਰੀਜ਼ਾ ਨੂੰ ਹੋਣਾਂ ਪੈਦਾਂ ਖੱਜਲ ਖੁਆਰ ਮਰੀਜ਼ਾਂ ਫ੍ਰੀ ਟੈਸਟ ਕਰਾਉਣ ਲਈ ਸਿਵਲ ਹਸਪਤਾਲ ਗੁਰਦਾਸਪੁਰ ਜਾਣ ਲਈ ਕਹਿਆਂ ਜਾਦਾ

ਸਰਕਾਰੀ ਹਸਪਤਾਲ ਹਰਚੋਵਾਲ ਚੋ ਪੰਜਾਬ ਸਰਕਾਰ ਵੱਲੋ ਦਿੱਤੀ ਜਾਦੀ ਮੁਫਤ ਸੂਹਲਤ ਹੈਲ਼ਥ ਇਨਸ਼ੋਰਸ਼ ਸਕੀਮ ਦੇ ਕਾਰਡ ਨਾ ਚੱਲਣ ਕਾਰਨ ਮਰੀਜ਼ਾ ਨੂੰ ਹੋਣਾਂ ਪੈਦਾਂ ਖੱਜਲ ਖੁਆਰ ਮਰੀਜ਼ਾਂ ਫ੍ਰੀ ਟੈਸਟ ਕਰਾਉਣ ਲਈ ਸਿਵਲ ਹਸਪਤਾਲ ਗੁਰਦਾਸਪੁਰ ਜਾਣ ਲਈ ਕਹਿਆਂ ਜਾਦਾ 
ਮਰੀਜ਼ਾਂ ਨੂੰ ਆਪਣੀ ਜੇਬ ਚ ਖਰਚ ਕਰ ਕਿ ਕਰਾਉਣੇ ਪੈਦੇ ਵੱਖ ਵੱਖ ਟੈਸਟ, ਪੰਜਾਬ ਸਰਕਾਰ ਹੈਲ਼ਥ ਇਸ਼ੋਰਸ਼ਸ ਸਕੀਮ ਦੀ ਨਿਕਲੀ ਫੂਕ

ਪ੍ਰਿਸੀਪਲ ਸੈਕਟਰੀ ਹੈਲਥ ਫੈਮਲੀ ਵੈਲਫੈਅਰ ਚੰਡੀਗੜ ਨੇ ਪਿਛਲੀ ਦਿਨੀ ਹਸਪਤਾਲ ਆਏ ਦੋਰੇ ਦੋਰਾਨ ਪੰਜਾਬ ਸਰਕਾਰ ਹਰੇਕ ਸਹੂਲਤ ਲੋਕਾਂ ਨੂੰ ਚਾਲੂ ਕਰਨ ਕੀਤਾਂ ਸੀ ਐਲਾਨ- ਸ਼੍ਰੀ ਮਤੀ ਵਿਨੀ ਮਜਾਜਨ

1ਹਰਚੋਵਾਲ / ਗੁਰਦਾਸਪੁਰ 18 ਅਕਤੂਬਰ ( ਗਗਨਦੀਪ ਸਿੰਘ ਰਿਆੜ) ਪੰਜਾਬ ਹੈਲਥ ਸਰਵਿਸ ਕਾਰਪੋਰੇਸ਼ਨ ਪੰਜਾਬ ਸਰਕਾਰ ਵੱਲੋ ਆਮ ਲੋਕਾਂ ਸਰਕਾਰੀ ਮੁਲਾਜ਼ਮਾਂ ਨੂੰ ਮੁਫਤ ਹੈਲਥ ਯੋਜਨਵਾਂ ਦੇਣ ਲਈ ਸਰਕਾਰ ਵੱਲੋ ਵੱਡੇ ਵੱਡੇ ਹੋਲਡਿੰਗ ਬੋਰਡ ਅਤੇ ਇਸ਼ਤਿਹਾਰ ਲਗਾ ਕਿ ਇਹਨਾਂ ਯੋਜਨਵਾਂ ਦਾ ਲਾਭ ਲੈਣ ਲਈ ਪੰਜਾਬ ਦੇ ਲੋਕਾਂ ਨੂੰ ਜਾਗਰੂਪ ਕੀਤਾਂ ਜਾ ਰਿਹਾਂ ਹੈ ਜੋ ਹਰੇਕ ਵਿਅਕਤੀ ਸਰਕਾਰੀ ਸਹੂਲਤ ਦਾ ਲਾਭ ਲੈ ਸਕਣ ਪਰ ਜਿਲਾਂ ਗੁਰਦਾਸਪੁਰ ਸੀ.ਐਚ.ਸੀ .( ਭਾਮ ਹਰਚੋਵਾਲ ) ਵਿਖੇ ਪੰਜਾਬ ਗੋਰਮਿੰਟ ਸਰਕਾਰੀ ਕਰਮਚਾਰੀਆਂ ਦੀ ਹੈਲਥ ਇਨਸ਼ੋਰਸ਼ ਸਕੀਮ ਬਣੇ ਹੋਏ ਕਾਰਡਾਂ ਦਾ ਕੋਈ ਲਾਭ ਨਹੀ ਮਿਲ ਰਿਹਾਂ ਜਿਸ ਨਾਲ ਜਦ ਕੋਈ ਮਰੀਜ਼ ਇਹਨਾਂ ਕਾਰਡਾਂ ਨੂੰ ਲੈ ਕਿ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਲੈ ਕਿ ਜਾਦਾਂ ਹੈ ਤਾਂ ਉਸ ਮਰੀਜ਼ ਇਹ ਕਹਿ ਕਿ ਵਾਪਸ ਭੇਜ ਦਿੱਤਾਂ ਜਾਦਾਂ ਹੈ ਕਿ ਇਸ ਹਸਪਤਾਲ ਅੰਦਰ ਇਹ ਕਾਰਡ ਦੀ ਸਹੂਲਤ ਆਨਲਾਈਨ ਨਹੀ ਹੋਈ ਇਸ ਲਈ ਜੇਕਰ ਕਿਸੇ ਮਰੀਜ਼ ਨੇ ਇਸ ਕਾਰਡ ਦਾ ਲਾਭ ਲੈਣਾ ਹੈ ਤੁਸੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜਾ ਕਿ ਆਪਣੇ ਟੈਸਟ ਕਰਵਾ ਸਕਦੇ ਹੋ ਜਦ ਕਿ ਸਰਕਾਰ ਵੱਲੋ ਰੋਜ਼ਾਨਾ ਵੱਖ ਵੱਖ ਚੈਨਲਾਂ ਦੱਸਿਆਂ ਜਾਦਾਂ ਹੈ ਕਿ ਸਰਕਾਰੀ ਹਸਪਤਾਲਾਂ ਅੰਦਰ ਪੰਜਾਬ ਸਰਕਾਰ ਦੀਆਂ ਮੁਫਤ ਯੋਜਨਵਾਂ ਦਾ ਲਾਭ ਲੈਣ ਲਈ ਨੇੜੇ ਦੇ ਸਰਕਾਰੀ ਹਸਪਤਾਲ ਚ ਜਾ ਸਕਦੇ ਹੋ ਜੋ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਹੈਲਥ ਸਕੀਮ ਦੇ ਕਾਰਡ ਤੇ ਤੁਹਾਨੂੰ ਹਰੇਕ ਬਿਮਾਰੀ ਦੇ ਇਲਾਜ਼ ਹਸਪਤਾਲ ਅੰਦਰ ਹਰ ਤਰਾਂ ਦੇ ਟੈਸਟ ਫ੍ਰੀ ਕਰਵਾ ਕਿ ਫ੍ਰੀ ਯੋਜਨਵਾਂ ਲਾਭ ਲਓੁ ਜਦ ਦਵਿੰਦਰ ਕੋਰ ਪਤਨੀ ਗਗਨਦੀਪ ਸਿੰਘ ਵਾਸੀ ਹਰਚੋਵਾਲ ਸਰਕਾਰੀ ਹਸਪਤਾਲ ਅੰਦਰ ਬਹੁਤ ਜਿਆਦਾ ਸੀਰਸ਼ ਹੋਣ ਕਰ ਕਿ ਦਵਾਈ ਲੈਣ ਲਈ ਗਏ ਹੋਏ ਸੀ ਡਾਕਟਰ ਸਹਿਬ ਨੇ ਮਰੀਜ਼ ਨੂੰ ਚੈਕ ਕਰਨ ਉਪਰੰਤ ਵੱਖ ਵੱਖ ਟੈਸਟ ਈ.ਸੀ .ਜੀ.ਆਦਿ ਕਰਾਉਣ ਲਈ ਲੈਬ ਚ ਭੇਜਿਆਂ ਜਦ ਉਹਨਾਂ ਆਖਿਆਂ ਕਿ ਪੰਜਾਬ ਸਰਕਾਰ ਵੱਲੋ ਜਾਰੀ ਕੀਤਾਂ ਹੈਲਥ ਇਨਸ਼ੋਰਸ਼ ਸਕੀਮ ਦਾ ਕਾਰਡ ਹੈ ਇਸ ਲਈ ਇਸ ਦੀ ਸਾਨੂੰ ਸੁਵਿਧਾ ਦਿੱਤੀ ਜਾਵੇ ਕਾਊਟਰ ਮੋਜੂਦ ਕਰਮਚਾਰੀਆਂ ਨੇ ਆਖਿਆਂ ਕਿ ਸਾਡੇ ਹਸਪਾਤਲ ਚ ਇਹ ਕਾਰਡ ਨਹੀ ਚੱਲਦੇ ਜੇਕਰ ਤੁਸੀ ਇਸ ਕਾਰਡ ਦਾ ਲਾਭ ਲੈਣਾਂ ਹੈ ਤਾ ਸਿਵਲ ਹਸਪਤਾਲ ਗੁਰਦਾਸਪੁਰ 3ਵਿਖੇ ਤਹਾਨੂੰ ਜਾਣਾਂ ਪਵੇਗਾਂ ਨਹੀ ਇਥੌ ਟੈਸਟ ਤੁਸੀ ਕਰਾਉਣੇ ਹਨ ਤਾ ੮੦ ਰੁਪਏ ਤੁਸੀ ਜਮਾਂ ਕਰਵਾਂ ਆਪਣਾਂ ਟੈਸਟ ਕਰਵਾ ਲਓੁਇਸ ਤਰਾਂ ਹਸਪਤਾਲ ਅੰਦਰ ਹੋਰ ਮਰੀਜ਼ਾ ਨੇ ਆਖਿਆਂ ਕਿ ਹਸਪਤਾਲ ਅੰਦਰ ਮਰੀਜ਼ਾਂ ਪਾਸੋ ਵੱਖ ਵੱਖ ਟੈਸਟਾਂ ਦੇ ਪੈਸੇ ਲਏ ਜਾਦੇ ਹਨ ਜਦ ਕਿ ਉਪਰੇਸ਼ਨ ਕਰਾਉਣ ਵਾਲੇ ਵੱਖ ਵੱਖ ਮਰੀਜ਼ਾ ਤੋ ਕਾਫੀ ਪੈਸੇ ਲੈ ਕਿ ਪਰਚੀਆਂ ਕੱਟੀਆਂ ਜਾਦੀਆਂ ਹਨ ਜੋ ਹਸਪਤਾਲ ਅੰਦਰ ਐਕਸਰੇ ਕਰਾਉਣ ਲਈ ਮਸੀਨ ਕਾਫੀ ਛੋਟੀ ਹੋਣ ਕਰ ਕਿ ਵੱਡੇ ਐਕਸਰੇ ਨਹੀ ਕੀਤੇ ਜਾਦੇ ਜਿਸ ਨਾਲ ਮਰੀਜ਼ਾਂ ਬਹਾਰੋ ਦੁਗਣੀ ਰਕਮ ਦੇ ਕਿ ਟੈਸਟ ਕਰਵਾਏ ਜਾਦੇ ਹਨ ਜੋ ਹਸਪਤਾਲ ਦੇ ਅੰਦਰ ਐਕਸਰੇ ਦੀ ਵੱਡੀ ਬਲਿੰਡਗ ਬਣਾਈ ਗਈ ਹੈ ਪਰ ਪਿਛਲੇ ਕਈ ਸਾਲਾਂ ਤੋ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ ਪਿਛਲੇ ਦਿਨੀ ਸਰਕਾਰੀ ਹਸਪਤਾਲ ਭਾਮ ਹਰਚੋਵਾਲ ਵਿਖੇ ਚੰਡੀਗੜz ਤੋ ਵਿਸ਼ੇਸ਼ ਤੋਰ ਚੈਕਿੰਗ ਕਰਨ ਪਹੁੰਚੀ ਮੈਡਮ ਸ਼੍ਰੀ ਮਤੀ ਵਿਨੀ ਮਜਾਜਨ ਸੈਕਟਰੀ ਹੈਲਥ ਫੈਮਲੀ ਵੈਲਫੈਅਰ ਚੰਡੀਗੜz ਜਿਹਨਾਂ ਨੇ ਪ੍ਰੈਸ ਜਾਰੀ ਕੀਤੇ ਬਿਆਨ ਰਾਹੀ ਲੋਕਾਂ ਨੂੰ ਦੱਸਿਆਂ ਕਿ ਇਸ ਹਸਪਤਾਲ ਅੰਦਰ ਪੰਜਾਬ ਸਰਕਾਰ ਵੱਲੋ ਹਰੇਕ ਸਕੀਮ ਦੇ ਬਣੇ ਹੋਏ ਕਾਰਡਾਂ ਦੇ ਲਾਭ ਲੈ ਸਕਦੇ ਹੋ ਇਸ ਇਲਾਵਾਂ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸ਼ੇਸ ਤੋਰ ਇਲਾਕਾ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਪਰ ਹਸਪਤਾਲ ਦੇ ਆਧਿਕਾਰੀਆਂ ਵੱਲੋ ਲੋਕਾਂ ਨੂੰ ਸਹੂਲਤ ਨਾ ਦੇ ਕਿ ਮਰੀਜ਼ਾਂ ਦੀਆਂ ਭਾਵਨਵਾਂ ਨਾਲ ਲ਼ਿਲਵਾੜ ਕੀਤਾਂ ਜਾ ਰਿਹਾਂ ਹੈ ਇਸ ਮੋਕੇ ਆਲ ਇੰਡੀਆਂ ਸਿੱਖ ਸ਼ਟੂਡੈਟਸ਼ ਫੈਡਰੇਸ਼ਨ ਦੇ ਕੋਮੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ,ਅੰਮ੍ਰਿਤਪਾਲ ਸਿੰਘ ਅੋਲਖ ,ਗੁਰਭੇਜ ਸਿੰਘ ਡੱਲਾਂ ਹਰਦੀਪ ਸਿੰਘ ,ਪਰਮਜੀਤ ਸਿੰਘ ,ਹਰਭਜਨ ਸਿੰਘ ,ਸਤਪਾਲ ਸਿੰਘ ਆਦਿ ਇਲਾਕਾ ਵਿਾਸੀਆਂ ਨੇ ਪੰਜਾਬ ਸਰਕਾਰ ਅਤੇ ਸਿਵਲ ਸਰਜਨ ਗੁਰਦਾਸਪੁਰ ਪ੍ਰਿਸੀਪਲ ਸੈਕਟਰੀ ਹੈਲਥ ਐਡ ਫੈਮਲੀ ਵੈਲਫੈਅਰ ਚੰਡੀਗੜz ਪਾਸੋ ਜੋਰਦਾਰ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋ ਦਿੱਤੀਆਂ ਜਾਦੀਆਂ ਮੁਫਤ ਯੋਜਨਵਾਂ ਨੂੰ ਇਸ ਹਸਪਤਾਲ ਅੰਦਰ ਜਾਰੀ ਕੀਤੀਆਂ ਜਾਣ|

ਕੀ ਕਹਿਣਾਂ- ਐਸ.ਐਮ.ਓ.ਹਰਭਜਨ ਸਿੰਘ ਦਾ- ਜਦ ਸਰਕਾਰੀ ਹਸਪਤਾਲ ਦੇ ਐਸ.ਐਮ.ਓ.ਹਰਭਜਨ ਸਿੰਘ ਨਾਲ ਫੋਨ ਗੱਲ ਕੀਤੀ ਗਈ ਤਾ ਉਹਨਾਂ ਆਖਿਆਂ ਕਿ ਪੰਜਾਬ ਸਰਕਾਰ ਵੱਲੋ ਹੈਲਥ ਇਨਸ਼ੋਰਸ਼ ਸਕੀਮ ਦੇ ਜੋ ਕਾਰਡ ਜਾਰੀ ਕੀਤੇ ਗਏ ਹਨ ਇਹ ਸਹੂਲਤ ਸਾਡੇ ਸਰਕਾਰੀ ਹਸਪਤਾਲ ਅਜੇ ਤੱਕ ਚਾਲੂ ਨਹੀ ਕੀਤੀ ਗਈ ਇਸ ਲਈ ਇਹ ਪੰਜਾਬ ਸਰਕਾਰ ਵੱਲੋ ਹੈਲਥ ਇਨਸ਼ੋਰਸ਼ ਸਕੀਮ ਤੁਸੀ ਸਿਵਲ ਸਰਜਨ ਗੁਰਦਾਸਪੁਰ ਜਾ ਕਿ ਲੈ ਸਕਦੇ ਹੋ|

ਕੀ ਕਹਿਣਾਂ ਹੈ ਪ੍ਰਿਸ਼ੀਪਲ ਸੈਕਟਰੀ ਚੰਡੀਗੜz ਦਾ -: ਜਦ ਸ਼੍ਰੀ ਮਤੀ ਵਿਨੀ ਮਜਾਜਨ ਪ੍ਰਿਸੀਪਲ ਸੈਕਟਰੀ ਹੈਲਥ ਫੈਮਲੀ ਵੈਲਫੈਅਰ ਚੰਡੀਗੜz ਪ੍ਰਿਸੀਪਲ ਸੈਕਟਰੀ ਹੈਲਥ ਫੈਮਲੀ ਵੈਲਫੈਅਰ ਚੰਡੀਗੜz ਨਾਲ ਫੌਨ ਗੱਲ ਕੀਤੀ ਗਈ ਤਾ ਉਹਨਾਂ ਆਖਿਆਂ ਕਿ ਤੁਸੀ ਐਮ.ਡੀ.ਸਹਿਬ ਚੰਡੀਗੜz ਨਾਲ ਸਪੰਰਕ ਕਰ ਲਓੁ ਤਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ|

Share Button

Leave a Reply

Your email address will not be published. Required fields are marked *